ਮੱਧਕਾਲੀ ਰਾਮ ਕਾਵਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਮ -ਕਥਾ - ਭਾਰਤੀ ਜਨ ਜੀਵਨ ਦਾ ਇੱਕ ਅਨਿਖੜ ਅੰਗ ਹੈ। ਰਾਮ ਕਥਾ ਵਿੱਚ ਚਿਤ੍ਰਿਤ ਆਦਰਸ਼ ਮਾਨਵ -ਜੀਵਨ ਨੂੰ ਆਪਣਾਉਣ ਵਿੱਚ ਭਾਰਤੀ ਜਨ-ਸਾਧਾਰਣ ਦਾ ਮਹੱਤਵਪੂਰਨ ਅੰਗ ਹੈ। ਰਾਮ -ਕਥਾ ਦੀ ਲੋਕ ਪ੍ਰਿਯਤਾ ਨੂੰ ਆਪਣਾ ਕੇ ਸਾਹਿਤਕਾਰਾਂ ਨੇ ਅਮਰ ਸਾਹਿਤ ਦੀ ਸਿਰਜਣਾ ਕੀਤੀ। ਪੰਜਾਬ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸਾਹਿਤਕ ਪਰਿਸਥਿਤੀਆਂ ਅਧੀਨ ਹੀ ਰਾਮ -ਕਾਵਿ ਸਾਹਿਤ ਦੀ ਸਿਰਜਣਾ ਕੀਤੀ ਗਈ।

ਮੱਧਕਾਲੀਨ ਪੰਜਾਬ ਦੇ ਇਤਿਹਾਸ ਨੂੰ ਸਾਧਰਣ ਦ੍ਰਿਸ਼ਟੀ ਤੋਂ ਦੇਖਿਆਂ ਜਾਵੇ ਤਾਂ ਲਗਭਗ ਦਸਵੀਂ ਸਦੀ ਤੋਂ ਸ਼ੁਰੂ ਹੋ ਗੇ 1850 ਈ: ਤੱਕ ਚੱਲਦਾ ਹੈ।ਅਕਬਰ ਦੇ ਰਾਜਗੱਦੀ ਉਪਰ ਬੈਠਣ ਤਕ ਨਾ, ਕੇਵਲ ਪੰਜਾਬ ਸਮੁੱਚੇ ਭਾਰਤ ਦੀ ਸਥਿਤੀ ਅਤਿਅੰਤ ਭਿਆਨਕ ਸੀ। ਇਸ ਸਦੀ ਵਿੱਚ ਪੰਜਾਬ ਦੇ ਸਰਵਸ਼ੇ੍ਰਠ ਸਾਹਿਤ ਦੀ ਰਚਨਾ ਹੋਈ। ਜਿਸ ਦਾ ਸਰੂਪ ਮਹਾਨ ਹੈ। 19ਵੀਂ ਸਦੀ ਦੇ ਚਾਰ ਦਹਾਕਿਆਂ ਵਿੱਚ ਰਣਜੀਤ ਸਿੰਘ ਰਾਜਕਾਲ ਵਿੱਚ ਸਦੀਆਂ ਦੇ ਬਾਅਦ ਪੰਜਾਬ ਦੇ ਲੋਕ ਸਵਤੰਤ੍ਰਤਾ, ਅਮਨ ਤੇ ਖੁਸ਼ਹਾਲੀ ਮਾਣ ਸਕੇ। ਇਸ ਕਾਲ ਖੰਡ ਦੀਆਂ ਸਥਿਤੀਆ ਅਧਾਰਤ ਪੈਦਾ ਹੋਇਆ ਸਾਹਿਤ ਵਿੱਲਖਣ ਕਿਸਮ ਦਾ ਹੈ। ਇਨ੍ਹਾਂ ਪ੍ਰਵਿਤੀਆਂ ਅਤੇ ਪਰਸਥਿਤੀਆਂ ਅਧੀਨ ਮੱਧਕਾਲੀਨ ਪੰਜਾਬੀ ਰਾਮ -ਕਾਵਿ ਦੇ ਅਧਿਐਨ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।

ਪੰਜਾਬੀ ਰਾਮ ਕਾਵਿ: ਪੂਰਵ ਮੱਧਕਾਲ (ਲਗਭਗ 1000 ਈ. -1660 ਈ.)[ਸੋਧੋ]

ਰਾਜਨੀਤਿਕ, ਸਮਾਜਿਕ, ਧਾਰਮਿਕ, ਸਾਹਿਤਕ ਪਰਿਸਥਿੀਆਂ -: ਪੰਜਾਬ ਦੀਆ ਰਾਜਨੀਤਿਕ, ਸਮਾਜਿਕ,ਧਾਰਮਿਕ ਅਤੇ ਸਾਹਿਤਕ ਪਰਿਸਥਿੀਆਂ ਦਾ ਇੱਕ ਵਿਸ਼ੇਸ਼ ਸਰੂਪ ਅਤੇ ਸ੍ਵਭਾਵ ਹੈੇ। ਜਿਨਾ੍ਹ ਦੇ ਪਿਛੋਕੜ ਵਿੱਚ ਪੰਜਾਬ ਰਾਮ -ਕਾਵਿ ਪੈਦਾ ਹੋਇਆ। ਇਸ ਨੂੰ ਉੱਤਰ ਮੱਧਕਾਲ ਅਤੇ ਪੂਰਵ ਮੱਧਕਾਲ ਵਿੱਚ ਪੇਸ਼ ਕੀਤਾ ਗਿਆ। ਔਰੰਗਜੇਬ ਦੇ ਸਮੇਂ ਸਮਾਜ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਏ। ਸਾਹਿਤਕਾਰ ਆਦਰਸ਼ਾ, ਰਚਨਾ ਸ਼ੈਲੀਆਂ ਅਤੇ ਭਾਸ਼ਾ ਪ੍ਰਯੋਗ ਦਾ ਇੱਕ ਨਵੀਨ ਸ੍ਵਰੂਪ ਸਾਹਮਣੇ ਆਉੱਦਾ ਹੈ। ਇਹਨਾਂ ਸਥਿਤੀਆਂ ਦੌਰਾਨ ਹੀ ਮੱਧਕਾਲੀ ਪੰਜਾਬੀ ਰਾਮ-ਕਾਵਿ ਰਚਿਆ ਗਿਆ।

ਉਪਰੋਕਤ ਸਾਹਿਤਕ ਪਰਿਸਥਿਤੀਆ ਵਿੱਚ ਜਿਹਨਾਂ ਰਚਨਾਵਾਂ ਦਾ ਸਬੰੱਧ ਰਾਮ ਕਾਵਿ ਦ ਅਧਿਐਨ ਨਾਲ ਹੈ।

1. ਆਦਿ ਗ੍ਰੰਥ ਵਿੱਚ ਰਾਮ ਕਥਾ ਦਾ ਅੰਸ਼[ਸੋਧੋ]

- ਰਾਮ ਭਗਤੀ ਅਤੇ ਉਸਦੀ ਲੋਕ ਪ੍ਰਿਯਤਾ ਪੂਰੇ ਸਿਖਰ ਦੇ ਸੀ। ਮੱਧਕਾਲੀ ਭਗਤੀ ਧਾਰਾ, ਕਿਸ਼ਨ -ਭਗਤੀ, ਰਾਮ ਭਗਤੀ ਧਾਰਾਵਾਂ ਰੂਪ ਵਿੱਚ ਵੰਡੀ ਗਈ।ਆਦਿ ਗ੍ਰੰਥ ਵਿੱਚ ਨਵੀਨ ਆਦਰਸ਼ ਪ੍ਰਤਿਪਾਦਨ ਲਈ, ਦ੍ਰਿਸ਼ਟਾਤਾਂ ਜਾਂ ਸੰਕੇਤਾ ਵਜੋਂ ਰਾਮ ਕਥਾ ਦੇ ਪਾਤ੍ਰਾ ਦਾ ਪ੍ਰਯੋਗ ਹੋਇਆ ਹੈ। ਇਸ ਕਾਲ ਤਕ ਬ੍ਰਹਮ ਦੇ ਪਰਯਾਧ ਵਜੋਂ ਰਾਮ ਸ਼ਬਦ ਦਾ ਪ੍ਰਯੋਗ `ਰਾਮ-ਨਾਮ`, `ਰਾਮ-ਭਗਤ`, ` ਰਾਮ ਭਗਤੀ`, `ਰਾਮ-ਸਨੇਹੀ` ਆਦਿ ਸ਼ਬਦਾਂ ਵੀ ਆਧਿਆਤਮਿਕ ਖੇਤ੍ਰ ਦੇ ਸਰ ਪ੍ਰਿਯ ਸ਼ਬਦ ਬਣ ਚੁੱਕੇ ਸਨ। ਨਿਰਗਣਵਾਦੀ ਸੰਤ-ਕਵੀਆ ਨੇ ਇਨ੍ਹਾਂ ਲੋਕ -ਪ੍ਰਿਯ ਸ਼ਬਦਾਂ ਨੂੰ ਹੀ ਨਿਰਗੁਣ ਬ੍ਰਹਮ ਅਤੇ ਨਿਰਗੁਣ ਭਗਤੀ ਦੇ ਪ੍ਰਚਾਰ ਲਈ ਇੱਕ ਇੱਕ ਸਫਲ ਮਾਧਿਅਮ ਵਜੋਂ ਵਰਤਿਆ ਹੈ।[1]

2. ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਰਾਮ ਕਥਾਂ[ਸੋਧੋ]

ਭਾਈ ਗੁਰਦਾਸ ਸਿੱਖ ਗੁਰੂਆਂ ਦੁਆਰਾ ਚਲਾਈ ਅਧਿਆਤਮਿਕ ਪਰੰਪਰਾ ਦੀ ਵਿਚਾਰਧਾਰਾਂ ਦੇ ਅਨੁਯਾਈ ਸਨ। 'ਆਦਿ ਗ੍ਰੰਥ' ਦੀ ਅਵਤਾਰ ਵਿਰੋਧੀ ਭਾਵਨਾ ਦੇ ਅਨੁਕੂਲ ਹੀ ਭਾਈ ਗੁਰਦਾਸ ਨੇ ਅਵਤਾਰਵਾਦ ਦਾ ਖੰਡਨ ਕੀਤਾ। ਪਰ ਕਈ ਥਾਵਾਂ ਤੇ ਸਵੀਕਾਰ ਕਰਦਾ ਹੈ। ਦਸਵੀਂ ਵਾਰ ਦੀ ਪੰਜਵੀਂ ਪਉੜੀ ਵਿੱਚ ਰਾਮ ਕਥਾ ਦੇ ਮਹੱਤਵਪੂਰਨ ਪਾਤ੍ਰ ਰਾਜਾ ਜਨਕ ਨਾਲ ਸੰਬੰਧਿਤ ਕਥਾ ਨੂੰ ਕਾਵਿ- ਬੱਧ ਕੀਤਾ ਗਿਆ ਹੈ। ਉਨ੍ਹਾ ਨੇ ਰਾਮ-ਕਿਸ਼ਣ ਦੀ ਅਵਤਾਰ ਪਰੰਪਰਾ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਵੀ ਗਿਣਿਆ ਹੈ।[2]

3. ਆਦਿ ਰਮਾਇਣ -:[ਸੋਧੋ]

ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਆਦਿ ਰਮਾਇਣ ਦਾ ਮੁੱਖ ਭਾਗ ਵਾਰਤਕ ਵਿੱਚ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਕਾਵਿ ਨਾਲੋ ਵਾਰਤਕ ਦੀ ਵੱਧ ਮਹੱਤਤਾ ਹੈ। ਹਰ ਕਥਾ ਤੋਂ ਪਹਿਲਾਂ ਇੱਕ ਸਲੋਕ ਅੰਕਿਤ ਹੈ ਤੇ ਵਾਰਤਕ ਵਿੱਚ ਸਲੋਕ ਦੀ ਵਿਆਖਿਆ ਹੈ।ਇਹਨਾਂ ਦੀ ਭਾਸ਼ਾ ਉਪਰ ਪੰਜਾਬੀ ਦਾ ਅਧਿਕ ਪ੍ਰਭਾਵ ਹੈ। ਪਰਮਾਰਥ ਸੁਖਮਨੀ ਸਹੰਮ੍ਰਨਾਮਾ` ਦੀ ਰਚਨਾ, ਜਿਹੜੀ ਮੋਢੀ ਮਿਹਰਵਾਨ ਰਚਿਤ ਸੁਖਮਨੀ ਦੀ ਹਰਿ ਜੀ ਦੁਆਰਾ ਕੀਤੀ ਗਈ ਵਿਆਖਿਆ ਹੈ ਦੀ 23ਵੇਂ` ਅਸ਼ਟਪਦੀ ਵਿੱਚ ਰਾਮਚੰਦ ਦੀ ਕਹਾਣੀ ਅੰਕਿਤ ਹੈ।[3]

4. ਹਨੁਮਾਨ ਨਾਟਕ ਕ੍ਰਿਦ ਕਵੀ ਹਿਰਦੈ ਰਾਮ ਭੱਲਾ -:[ਸੋਧੋ]

ਪੰਜਾਬੀ ਦੀ ਰਾਮ-ਕਾਵਿ ਪਰੰਪਰਾ ਨਾਲ ਸੰਬੰਧਿਤ ਇਹ ਕਾਵਿ -ਗ੍ਰੰਥ ਆਪਣੇ ਅਦੁੱਤੀ ਗੁਣਾ ਕਰਕੇ ਲੋਕ ਪ੍ਰਿਯ ਹੈ। (ਕਵੀ ਹਿਰਦੈ ਰਾਮ ਦੀ ਇਸ ਰਚਨਾ ਦੀ ਕਥਾ ਦੇ ਵਿਧਾਨ, ਘਟਨਾਵਾਂ ਦੇ ਕ੍ਰਮ ਅਤੇ ਅੰਕ-ਵੰਡ ਆਦਿ ਲਈ ਸੰਸਕ੍ਰਿਤ ` ਹਨੁਮਾਨਨਾਟਕਮ੍ਰ ` ਦਾ ਅਨੁਸਰਣ ਕੀਤਾ ਗਿਆ ਹੈ।) ਯੁੱਧ ਭੂਮੀ ਦਾ ਵੀ ਸੂਖਮ ਚਿਤ੍ਰਣ ਕੀਤਾ ਹੈ। ਇਹ ਰਚਨਾ ਮੁੱਢਲੀਆਂ ਰਚਨਾਵਾਂ ਵਿੱਚ ਹੋਣ ਕਾਰਨ ਰਾਮ-ਭਗਤੀ ਦੇ ਕੁਝ ਅੰਸ਼ ਮਿਲਦੇ ਹਨ। ਹਨੂਮਾਨ ਨਾਟਕ ਦੀ ਭਾਸ਼ਾਂ ਸ਼ੁੱਧ ਤੇ ਸੰਵਰੀ ਹੋਈ ਬ੍ਰਜ ਹੈ। ਇਸ ਵਿੱਚ ਪੰਜਾਬੀ ਦੀ ਸ਼ਬਦਾਵਲੀ ਅਤੇ ਵਿਆਕਰਣ ਰੂਪਾਂ ਦਾ ਪ੍ਰਯੋਗ ਕੀਤਾ ਗਿਆ ਹੈ।[4]

ਪੰਜਾਬੀ ਰਾਮ ਕਾਵਿ -: ਉੱਤਰ ਮੱਧਕਾਲ (1660-1850)[ਸੋਧੋ]

ਪੰਜਾਬ ਦੇ ਇਤਿਹਾਸ ਵਿੱਚ ਔਰਗਜੇਬ ਦੇ ਗੱਦੀ ਉੱਤੇ ਬੈਠਣ ਤੋਂ ਲੈ ਕੇ 18ਵੀਂ ਸਦੀ ਦੇ ਅੰਤ ਤਕ ਪੰਜਾਬ ਦੀ ਦਸ਼ਾ ਦਰਦਨਾਕ ਹੈ। ਅਧਿਆਤਮਿਕ ਨੇਤਾ ਗੁਰੂ ਤੇਗ ਬਹਾਦਰ ਜੀ ਨੂੰ ਅੋਰੰਗੰਜੇਬ ਦੀ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋਣਾ ਪਿਆ। ਇਹ ਸਮਾ ਕਮਜ਼ੋਰ ਰਾਜ ਸੱਤਾ ਵਿਦੇਸ਼ੀ ਹਮਲਿਆਂ, ਘਰੇਲੂ ਬਗਾਵਤਾਂ, ਧਾਰਮਿਕ ਅਤਿਆਚਾਰਾਂ, ਘੱਲੂਘਾਰਿਆਂ ਅਤੇ ਲੁੱਟ -ਕਸੁੱਟ ਨਾਲ ਭਰਪੂਰ ਸੀ। ਸ਼ਾਂਤੀ ਪੂਰਣ ਸਮਾਂ ਰਣਜੀਤ ਸਿੰਘ ਦੇ ਰਾਜ ਅਧੀਨ ਹੀ ਹੋ ਸਕਿਆ। ਇਨ੍ਹਾਂ ਪਰਿਸਥਿਤੀਆਂ ਵਿੱਚ ਹੀ ਪੰਜਾਬੀ ਰਾਮ ਕਾਵਿ ਦਾ ਅਧਿਐਨ ਹੋਇਆ

ਸਹਿਤਕ ਪਰਿਸਥਿਤੀਆਂ -:[ਸੋਧੋ]

ਇਸਕਾਲ ਖੰਡ ਦੀਆ ਵਿਸ਼ੇਸ਼ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪਰਿਸਥਿਤੀਆ ਵਿੱਚ ਮੱਧਕਾਲੀ ਰਾਮ-ਕਾਵਿ ਪੈਦਾ ਹੋਇਆ। ਸਾਹਿਤ ਰਚਨਾ ਦਾ ਮੁੱਖ ਮਾਧਿਅਮ ਬ੍ਰਜ ਭਾਸ਼ਾ ਹੈ। ਮੱਧਕਾਲੀ ਰਾਮ -ਕਾਵਿ ਸੰੰਬੰਧੀ ਮੋਲਿਕ ਰਚਨਾਵਾਂ ਅਤੇ ਕਾਵਿ -ਅਨੁਵਾਦ ਪ੍ਰਾਪਤ ਹੁੰਦੇ ਹਨ।

ਮੱਧਕਾਲੀ ਰਾਮ ਕਾਵਿ ਰਚਨਾਵਾਂ -:[ਸੋਧੋ]

1. ਲਉ ਕੁਸੁ ਦੀ ਵਾਰ (ਕ੍ਰਿਤ ਕਵੀ ਦੇਵੀ ਦਾਸ) ਇਹ ਵਾਰ ਪਿਆਰਾ ਸਿੰਘ ਪਦਮ ਦੁਆਰਾ ਸੰਪਾਦਿਤ `ਚਣੋਵੀਆ ਵਾਰਾਂ ` ਵਿੱਚ ਸਕੰਲਿਤ ਹੈ। ਇਸ ਵਾਰ ਦਾ ਪੁਰਾਣਾ ਖਰੜਾ ਅੰਮ੍ਰਿਤਸਰ ਦੇ ਕਿਸੇ ਦੁਕਾਨਦਾਰ ਤੋਂ ਪ੍ਰਾਪਤ ਹੋਇਆ।[5]

2. ਲਵ ਕੁਸ਼ ਦੀ ਵਾਰ -: ਕਵੀ ਨੇ ਰਾਮ ਚੰਦਰ ਨੂੰ `ਪ੍ਰਭੂ` ਦੇ ਰੂਪ ਵਿੱਚ ਪੇਸ਼ ਕੀਤਾ ਹੈ। ਇਸ ਰਚਨਾ ਦੀਆ 88 ਪਉੜੀਆਂ ਹਨ। ਯੁੱਧ-ਪ੍ਰਸੰਗਾ ਦੇ ਵਰਨਣ ਵੀ ਮਿਲਦੇ ਹਨ।

3. ਵਾਰ ਸ੍ਰੀ ਰਾਮ ਚੰਦ੍ਰ ਜੀ ਕੀ (ਕ੍ਰਿਤ ਕਵੀ ਜਵਾਹਰ ਸਿੰਘ) ਇਸ ਦੀਆ ਕੁਲ 92 ਪਾਉੜੀਆਂ ਹਨ। ਕਵੀ ਨੇ ਰਚਨਾ ਵਿੱਚ ਰਮਾਇਣ ਦੀ ਸਮੁੱਚੀ ਕਥਾ ਕਾਵਿ ਬੱਧ ਕੀਤੀ ਹੈ।

4. ਬਾਰਹਮਾਹ ਸਿਰੀ ਰਾਮ ਚੰਦ੍ਰ ਜੀ ਕਾ (ਕ੍ਰਿਤ ਕਵੀ ਗੁਰਦਾਸ ਸਿੰਘ) ਇਹ ਹਥ ਲਿਖਿਤ ਰੂਪ ਵਿੱਚ ਮਿਲਦਾ ਹੈ। ਬਾਰਹਮਾਹ ਦਾ ਆਰੰਭ ਮਹੀਨਿਆਂ ਤੋਂ ਸ਼ੁਰੂ ਹੁੰਦਾ ਹੈ।

ਹਵਾਲੇ[ਸੋਧੋ]

  1. ਪੰਨਾ ਨੰਬਰ:376,ਡਾ ਰਵਿੰਦਰ ਸਿੰਘ,ਪੰਜਾਬੀ ਰਾਮ ਕਾਵਿ 1971, ਭਾਸ਼ਾ ਵਿਭਾਗ ਪਟਿਆਲਾ
  2. ਪੰਨਾ ਨੰਬਰ:74,ਡਾ ਰਵਿੰਦਰ ਸਿੰਘ,ਪੰਜਾਬੀ ਰਾਮ ਕਾਵਿ 1971, ਭਾਸ਼ਾ ਵਿਭਾਗ ਪਟਿਆਲਾ
  3. ਪੰਨਾ ਨੰਬਰ:76,ਡਾ ਰਵਿੰਦਰ ਸਿੰਘ,ਪੰਜਾਬੀ ਰਾਮ ਕਾਵਿ 1971, ਭਾਸ਼ਾ ਵਿਭਾਗ ਪਟਿਆਲਾ
  4. ਪੰਨਾ ਨੰਬਰ:78,ਡਾ ਰਵਿੰਦਰ ਸਿੰਘ,ਪੰਜਾਬੀ ਰਾਮ ਕਾਵਿ 1971, ਭਾਸ਼ਾ ਵਿਭਾਗ ਪਟਿਆਲਾ
  5. ਪੰਨਾ ਨੰਬਰ:63,ਪਿਆਰਾ ਸਿੰਘ ਪਦਮ, ਸੰਪਾਦਿਤ ਚੋਣਵੀਆਂ ਵਾਰਾਂ ਲਾਹੋਰ ਬੁਕ ਸ਼ਾਪ ਲੁਧਿਆਣਾ, 1951