ਯਮਨ ਰਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਮਨ
ਥਾਟ ਕਲਿਆਣ
ਸੰਬੰਧਿਤ ਰਾਗ ਯਮਨ ਕਲਿਆਣ
ਅਰੋਹਾ ਸ ਰੇ ਗਾ ਮਾ ਪਾ ਧਾ ਨੀ ਸਾ
ਅਵਰੋਹਾ ਸ ਨੀ ਧਾ ਪਾ ਮਾ ਗਾ ਰੇ ਸਾ
ਪਕੜ ਨੀ ਰੇ ਗਾ ਮਾ ਪਾ ਮਾ ਗਾ ਰੇ ਸਾ
ਵਾਦੀ ਗਾ
ਸੰਵਾਦੀ ਨੀ
ਪਹਿਰ (ਸਮਾਂ) ਸ਼ਾਮ (ਪਹਿਲਾ ਪਹਿਰ)

ਯਮਨ ਰਾਗ ਨੂੰ ਰਾਗ ਕਲਿਆਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਰਾਗ ਦੀ ਉਤਪਤੀ ਕਲਿਆਣ ਥਾਟ ਤੋਂ ਹੁੰਦੀ ਹੈ ਇਸ ਲਈ ਇਸਨੂੰ ਆਸਰਾ ਰਾਗ ਵੀ ਕਿਹਾ ਜਾਂਦਾ ਹੈ। ਜਦੋਂ ਕਿਸੇ ਰਾਗ ਦੀ ਉਤਪਤੀ ਉਸੇ ਨਾਮ ਦੇ ਥਾਟ ਤੋਂ ਹੋਵੇ ਤਾਂ ਉਸਨੂੰ ਕਲਿਆਣ ਰਾਗ ਕਿਹਾ ਜਾਂਦਾ ਹੈ। ਇਸ ਰਾਗ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਤੀਬਰ ਮਧਿਅਮ ਅਤੇ ਬਾਕੀ ਸਵਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਗਾ ਵਾਦੀ ਅਤੇ ਨੀ ਸੰਵਾਦੀ ਮੰਨਿਆ ਜਾਂਦਾ ਹੈ। ਇਸ ਰਾਗ ਨੂੰ ਰਾਤ ਦੇ ਪਹਿਲੇ ਪਹਿਰ ਜਾਂ ਸ਼ਾਮ ਸਮੇਂ ਗਾਇਆ-ਵਜਾਇਆ ਜਾਂਦਾ ਹੈ। ਇਸ ਦੇ ਆਰੋਹ ਅਤੇ ਅਵਰੋਹ ਦੋਨਾਂ ਵਿੱਚ ਸੱਤੇ ਸਵਰ ਪ੍ਰਯੁਕਤ ਹੁੰਦੇ ਹਨ, ਇਸ ਲਈ ਇਸ ਦੀ ਜਾਤੀ ਸੰਪੂਰਨ ਹੈ।