ਸਮੱਗਰੀ 'ਤੇ ਜਾਓ

ਯਸ਼ਪਾਲ ਨਿਰਮਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਯਸ਼ਪਾਲ ਨਿਰਮਲ (ਜਨਮ 20 ਜੂਨ 1978) ਇਕ ਮਸ਼ਹੂਰ ਡੋਗਰੀ ਅਤੇ ਹਿੰਦੀ ਲੇਖਕ, ਅਨੁਵਾਦਕ, ਪੱਤਰਕਾਰ ਅਤੇ ਸੱਭਿਆਚਾਰਕ ਕਾਰਕੁਨ ਹੈ, ਜਿਸ ਨੂੰ ਹਿੰਦੀ ਅਤੇ ਡੋਗਰੀ ਭਾਸ਼ਾਵਾਂ ਵਿਚ ਸਾਹਿਤਕ ਯੋਗਦਾਨ ਲਈ ਹਿਮਾਲਿਆ ਅਤੇ ਹਿੰਦੁਸਤਾਨ, ਝਾਰਖੰਡ ਦੁਆਰਾ ਆਪਣੇ ਸਿਲਵਰ ਜੁਬਲੀ ਸਮਾਰੋਹ ਤੇ "ਸਾਹਿਤ ਸੇਵਾ ਸਨਮਾਨ" ਨਾਲ ਸਨਮਾਨਿਤ ਕੀਤਾ ਗਿਆ ਸੀ। ਨਿਰਮਲ ਨੂੰ ਉਸ ਦੇ ਸਾਹਿਤਕ ਯੋਗਦਾਨ ਲਈ ਕਈ ਸਮਾਜਕ, ਸੱਭਿਆਚਾਰਕ ਅਤੇ ਸਾਹਿਤਕ ਸੰਗਠਨਾਂ ਨੇ ਸਮੇਂ ਸਮੇਂ ਸਨਮਾਨਿਤ ਕੀਤਾ ਹੈ। ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਰਾਸ਼ਟਰੀ ਅਨੁਵਾਦ ਇਨਾਮ ਵੀ ਉਸਨੂੰ ਮਿਲ ਚੁੱਕਾ ਹੈ।[1]

ਜ਼ਿੰਦਗੀ

[ਸੋਧੋ]

ਯਸ਼ਪਾਲ ਨਿਰਮਲ ਦਾ ਜਨਮ 20 ਜੂਨ, 1978 ਨੂੰ ਸਰਹੱਦੀ ਪਿੰਡ ਗਾਰੀ ਬਿਸ਼ਨ (ਤਹਿਸੀਲ ਅਖਨੂਰ) ਵਿਖੇ ਹੋਇਆ। ਉਸਦੀ ਮਾਤਾ ਦਾ ਨਾਂ ਸ਼੍ਰੀਮਤੀ ਕਾਂਤਾ ਸ਼ਰਮਾ ਅਤੇ ਪਿਤਾ ਦਾ ਨਾਂ ਸ਼੍ਰੀ ਚਮਨ ਲਾਲ ਹੈ। ਉਸ ਦੀਆਂ ਲਿਖਤਾਂ ਵਿਚ ਵੱਖੋ ਵੱਖਰੀਆਂ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਤੀਹ ਤੋਂ ਵੱਧ ਕਿਤਾਬਾਂ ਹਨ।[2]

ਲਿਖਤਾਂ

[ਸੋਧੋ]
  • ਅਨਮੋਲ ਜਿੰਦੜੀ (ਡੋਗਰੀ ਕਵਿਤਾ ਸੰਗ੍ਰਿਹ, 1996)
  • ਪੈਹਲੀ ਗੈਂ (ਕਵਿਤਾ ਸੰਕਲਨ ਸੰਪਾਦਨ, 2002)
  • ਲੋਕ ਧਾਰਾ (ਲੋਕ ਕਥਾ ਉੱਤੇ ਜਾਂਚ ਕਾਰਜ, 2007)
  • ਆਓ ਡੋਗਰੀ ਸਿਖਚੈ (Dogri Script, Phonetics and Vocabulary, 2008)
  • ਬਸ ਤੂੰ ਗੈ ਤੂੰ ਏਂ (ਡੋਗਰੀ ਕਵਿਤਾ ਸੰਗ੍ਰਿਹ, 2008)
  • ਡੋਗਰੀ ਵਿਆਕਰਣ (2009)
  • Dogri Phonetic Reader (2010)
  • ਮੀਆਂ ਡੀਡੋ (ਅਨੁਵਾਦ, ਡਰਾਮਾ, 2011)
  • ਡੋਗਰੀ ਭਾਸ਼ਾ ਤੇ ਵਿਆਕਰਣ (2011)
  • ਪਿੰਡੀ ਦਰਸ਼ਨ (ਹਿੰਦੀ, 2012)
  • ਦੇਵੀ ਪੂਜਾ ਵਿਧੀ ਵਿਧਾਨ: ਸਮਾਜ ਸਾਂਸਕ੍ਰਿਤਕ ਅਧਿਐਨ (ਅਨੁਵਾਦ, 2013)
  • ਬਾਹਗੇ ਆਹਲੀ ਲਕੀਰ (ਅਨੁਵਾਦ, ਯਾਦਾਂ 2014)
  • ਸੁਧੀਸ਼ ਪਚੌਰੀ ਨੇ ਆੱਖੇਆ ਹਾਂ (ਅਨੁਵਾਦ, ਕਹਾਣੀ ਸੰਗ੍ਰਿਹ, 2015)
  • ਦਸ ਲੇਖ (ਲੇਖ ਸੰਗ੍ਰਿਹ, 2015)
  • ਮਨੁਖਤਾ ਦੇ ਪੈਹਰੇਦਾਰ ਲਾਲਾ ਜਗਤ ਨਰਾਇਣ (ਅਨੁਵਾਦ, ਜੀਵਨੀ, 2015)
  • ਘੜੀ (ਅਨੁਵਾਦ, ਲੰਬੀ ਕਵਿਤਾ, 2016)
  • ਸਾਹਿਤ ਮੰਥਨ (ਹਿੰਦੀ ਆਲੋਚਨਾ, 2016)

ਹਵਾਲੇ

[ਸੋਧੋ]