ਯਾਂ ਬੌਦਰੀਲਾ ਦਾ ਸਭਿਆਚਾਰ ਚਿੰਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯਾਂ ਬੌਦਰੀਲਾ ਦਾ ਸਭਿਆਚਾਰ ਚਿੰਤਨ ਡਾ . ਜਤਿੰਦਰ ਕੁਮਾਰ ਵਿਸ਼ਵ ਦੇ ਵੱਖ ਵੱਖ ਚਿੰਤਨ ਧਾਰਾਵਾਂ ਨਾਲ ਜੁੜੇ ਸਿਧਾਂਤਕਾਰਾਂ ਨੇ ਅਜੋਕੇ ਸਭਿਆਚਾਰ ਦਾ ਵਰਣਨ , ਵਿਸ਼ਲੇਸ਼ਣ ਤੇ ਚਿਤਰਨ ਅਲੱਗ - ਅਲੱਗ ਢੰਗ ਤਰੀਕਿਆਂ ਨਾਲ ਕੀਤਾ ਹੈ । ਕਈ ਸਮਕਾਲੀ ਚਿੰਤਕਾਂ ਨੇ ਅਜੋਕੀ ਸਭਿਆਚਾਰ ਦੇ ਇਸ ਦੌਰ ਨੂੰ ਉੱਤਰ ਆਧੁਨਿਕ ਯੁੱਗ ਦਾ ਨਾਂ ਦਿੱਤਾ ਹੈ । ਅਜਿਹੇ ਚਿੰਤਕਾਂ ਵਿੱਚ ਫਰੈਂਚ ਸਮਾਜਸ਼ਾਸਤਰੀ ਤੇ ਦਾਰਸ਼ਨਿਕ ਯਾਂ ਬੰਦਰੀਲਾ ” ( 1929–2007 ) ਦਾ ਨਾਂ ਮਹੱਤਵ ਪੂਰਨ ਸਥਾਨ ਰੱਖਦਾ ਹੈ । ਸਮਕਾਲੀ ਸਭਿਆਚਾਰ , ਸੰਚਾਰ ਸਾਧਨਾਂ ਅਤੇ ਸੂਚਨਾ ਤਕਨੀਕ ਦਾ ਵਿਸ਼ਲੇਸ਼ਣ ਕਰਦੇ ਹੋਇਆ ਬੰਦਰੀਲਾ ਨੇ ਸਿਮਯੂਲੇਸ਼ਨ ( Simiulation ) , ਅਤਿ - ਯਥਾਰਥ ( Hyper - Real ) , ਅਤਿ - ਪ੍ਰਕਾਰਜਾਤਮਕਤਾ ( Hyper Functionality ) ਆਦਿ ਮਹੱਤਵਪੂਰਨ ਸੰਕਲਪ ਦਿੱਤੇ । ਉਸ ਨੇ ਲੋੜ ( Need ) ਦੀ ਬਜਾਏ ਲਾਲਸਾ ( Desire ) ਨੂੰ ਅਜੋਕੇ ਸਮਾਜ ਦੀ ਚਾਲਕ ਸ਼ਕਤੀ ਵਜੋਂ ਸਥਾਪਿਤ ਕੀਤਾ । ' ਦ ਸਿਸਟਮ ਆਫ਼ ਆਬਜੈਕਟਸ ( 1968 ) , ' ਸਿਮਯੂਲੇਸ਼ਨ ਐਂਡ ਸਿਮਯੂਲੈਕਰਾ ( 1981 ) , ਅਮਰੀਕਾ ( 1986 ) ਅਤੇ ' ਦ ਗਲਫ਼ ਵਾਰ ਡਿਡ ਨਾਟ ਟੇਕ ਪਲੇਸ ' ( 1991 ) ਉਸਦੀਆਂ ਪ੍ਰਸਿੱਧ ਲਿਖਤਾਂ ਹਨ । ਬੌਦਰੀਲਾ ਦਾ ਜਨਮ 27 ਜੁਲਾਈ 1929 ਨੂੰ ਫ਼ਰਾਂਸ ਦੇ ਸ਼ਹਿਰ ਗੇਮਜ਼ ( Reims ) ਵਿੱਚ ਹੋਇਆ । ਉਸ ਦੇ ਦਾਦਾ - ਦਾਦੀ ਕਿਸਾਨ ਤੇ ਪਿਤਾ ਸਰਕਾਰੀ ਕਰਮਚਾਰੀ ਸੀ । ਆਪਣੇ ਪਰਿਵਾਰ ਵਿੱਚੋਂ ਉਹ ਪਹਿਲਾ ਵਿਅਕਤੀ ਸੀ ਜੋ ਯੂਨੀਵਰਸਿਟੀ ਵਿੱਚ ਪੜ੍ਹਿਆ । ਉਸ ਨੇ ਸਾਲ 1956 ਤੋਂ 1966 ਤੱਕ ਦੇ ਆਪਣੇ ਅਧਿਆਪਨ ਦੌਰਾਨ ਸੈਕੰਡਰੀ ਸਕੂਲ ਵਿੱਚ ਸਮਾਜ ਸ਼ਾਸਤਰ ਪੜ੍ਹਾਇਆ । ਇਸ ਸਮੇਂ ਦੌਰਾਨ ਉਸਨੇ 1966 ਵਿੱਚ ਸਮਾਜ ਵਿਗਿਆਨ ਦੇ ਖੇਤਰ ਵਿੱਚ ਆਪਣੇ ਪੀਐਚ . ਡੀ . ਪੂਰੀ ਕਰ ਕੇ ਯੂਨੀਵਰਸਿਟੀ ਵਿੱਚ ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ । 1968 ਵਿੱਚ ਉਸਦੇ ਪੀਐਚ . ਡੀ . ਦੇ ਖੋਜ - ਪ੍ਰਬੰਧ ਉੱਤੇ ਆਧਾਰਿਤ ਉਸਦੀ ਪਹਿਲੀ ਪੁਸਤਕ ' ਦ ਸਿਸਟਮ ਆਫ਼ ਆਬਜੈਕਟਸ ਪ੍ਰਕਾਸ਼ਿਤ ਹੋਈ ਜਿਸ ਨੇ ਉਸਦੇ ਵਿਚਾਰਾਂ ਨਾਲ ਪੂਰੀ ਦੁਨੀਆਂ ਦੀ ਵਾਕਫ਼ੀਅਤ ਕਰਵਾਈ । ਯਾਂ ਬੌਦਰੀਲਾ ਦਾ ਜ਼ਿਆਦਾਤਰ ਅਧਿਐਨ ਕਾਰਜ ਉੱਤਰਆਧੁਨਿਕਤਾ ' ਤੇ ਕੇਂਦਰਿਤ ਹੈ । ਉੱਤਰ ਆਧੁਨਿਕ ਚਿੰਤਕ ਵਰਤਾਰਿਆਂ ਨੂੰ ਨਿਸ਼ਚਿਤ ਖਾਨਿਆ ਵਿੱਚ ਵੰਡਣ ਵਾਲੀ ਬੌਧਿਕਤਾ ਦਾ ਵਿਰੋਧ ਕਰਦੇ ਹਨ , ਇਸ ਲਈ ਉੱਤਰ ਆਧੁਨਿਕਤਾ ਨੂੰ ਕਿਸੇ ਵੀ ਰੂਪ ਵਿੱਚ ਪਰਿਭਾਸ਼ਿਤ ਕਰਨ ਦਾ ਯਤਨ ਮੁਸ਼ਕਿਲ ਕੰਮ ਬਣ ਜਾਂਦਾ ਹੈ । ਪਰਿਭਾਸ਼ਿਤ ਦਾਇਰਿਆਂ ਪ੍ਰਤੀ ਪ੍ਰਤਿਰੋਧ ਜਤਾਉਣ ਵਾਲੇ ਤ ਇਨ੍ਹਾਂ ਦਾਇਰਿਆਂ ਤੋਂ ਬਾਹਰ ਵਿਚਰਨ ਵਾਲੇ ਵਰਤਾਰੇ ਉੱਤਰ ਆਧੁਨਿਕ ਚਿੰਤਕਾਂ ਦਾ ਧਿਆਨ ਖਿੱਚਦੇ ਹਨ । ਇਹ ਚਿੰਤਕ ਨਿਸ਼ਚਿਤ ਦਾਇਰਿਆਂ ਨੂੰ ਖੰਡਿਤ ਕਰਨ ਵਾਲੇ ਵਰਤਾਰਿਆਂ ਨੂੰ ਪ੍ਰੋਤਸਾਹਿਤ ਕਰਦੇ ਹਨ । ਸਮਾਜਿਕ - ਰਾਜਨੀਤਿਕ ਚਿੰਤਨ ਸਭਿਆਚਾਰ , ਦਰਸ਼ਨ , ਵਾਸਤੂ ਕਲਾ ਅਤੇ ਸਾਹਿਤ ਚਿੰਤਨ ਨਾਲ ਸੰਬੰਧਿਤ ਖੇਤਰਾਂ ਵਿੱਚ ਉੱਤਰ - ਆਧੁਨਿਕ ਧਾਰਨਾ ਨੂੰ ਦੋ ਅਹਿਮ ਢੰਗਾਂ ਨਾਲ ਵਰਤੋਂ ਵਿੱਚ ਲਿਆਂਦਾ ਗਿਆ ਹੈ : ਉੱਤਰ ਆਧੁਨਿਕਤਾ ਤੇ ਉੱਤਰ ਆਧੁਨਿਕਵਾਦ । ਜਿੱਥੇ ਉੱਤਰ ਆਧੁਨਿਕਤਾ ਦੀ ਧਾਰਨਾ ਦੀ ਵਰਤੋਂ ਮੁੱਖ ਰੂਪ ਵਿੱਚ ਵਿਸ਼ੇਸ਼ ਇਤਿਹਾਸਕ ਯੁੱਗ ਅਤੇ ਸਭਿਆਚਾਰਕ ਸੰਦਰਭ ਦੀ ਨਿਸ਼ਾਨਦੇਹੀ ਲਈ ਕੀਤੀ ਜਾਂਦੀ ਹੈ ਉੱਥੇ ' ਉੱਤਰਆਧੁਨਿਕਵਾਦ ਨੂੰ ਆਮ ਤੌਰ ' ਤੇ ਸਿਧਾਂਤ , ਪਰਾ - ਸਿਧਾਂਤ ਅਤੇ ਸੁਹਜਾਤਮਕਤਾ ਦੇ ਖੇਤਰ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ । ਇਸ ਸਵਾਲ ਦਾ ਜਵਾਬ ਦੇਣਾ ਯਕੀਨਨ ਮੁਸ਼ਕਿਲ ਹੈ ਕਿ ਉੱਤਰ ਆਧੁਨਿਕ ਹੋਣਾ ਆਖ਼ਿਰ ਹੈ ਕੀ ? ਸਾਈਮਨ ਮਾਲਪਸ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹੋਏ ਲਿਖਦਾ ਹੈ ਕਿ ਅਜੋਕੀ ਸਥਿਤੀ ਦੀ ਰਫ਼ਤਾਰ ਲਗਭਗ ਅਸੀਮ ਤੇ ਅਬੋਧ ਹੁੰਦੀ ਜਾ ਰਹੀ ਹੈ । ਭਾਵ ਇਸ ਵਿਚ ਤਬਦੀਲੀ ਵੀ ਰਫ਼ਤਾਰ ਏਨੀ ਤੇਜ ਹੈ ਕਿ ਇਸ ਨੂੰ ਨਾ ਪੂਰੀ ਤਰ੍ਹਾਂ ਨਾਪਿਆ - ਆਕਿਆਂ ਜਾ ਸਕਦਾ ਹੈ ਅਤੇ ਨਾ ਹੀ ਸਮਝਿਆ ਜਾ ਸਕਦਾ ਹੈ । ਨਿਰੰਤਰ ਵਧ ਰਹੀ ਰਫ਼ਤਾਰ ਨਾਲ ਉਭਰ ਰਹੇ ਨਵੇਂ - ਨਵੇਂ ਵਿਚਾਰ , ਤਕਨੀਕਾਂ ਅਤੇ ਫ਼ੈਸ਼ਨ ਲੋਕਾਂ ਸਾਹਮਣੇ ਅਸੀਮ ਜਿਨ੍ਹਾਂ ਦੀ ਗਿਣਤੀ ਸੰਭਾਵਨਾਵਾਂ ਅਤੇ ਜੀਵਨ ਸ਼ੈਲੀਆਂ ਦੇ ਰਾਹ ਖੋਲ੍ਹ ਰਹੇ ਹਨ - ਛਾਲਾਂ ਮਾਰ ਕੇ ਵਧਦੀ ਪ੍ਰਤੀਤ ਹੁੰਦੀ ਹੈ । ਦਿਮਾਗ਼ ਨੂੰ ਚਕਰਾ ਦੇਣ ਵਾਲੀ ਰਫ਼ਤਾਰ ' ਦੇ ਸਾਹਮਣੇ ਸਮਾਂ ਤੇ ਸਥਾਨ ਸੁੰਗੜ ਕੇ ਕੁੱਝ ਵੀ ਨਹੀ ਰਹਿ ਗਏ ਲੱਗਦੇ , ਅੱਖ ਝਪਕਦੇ ਹੀ ਸਾਰਾ ਸੰਸਾਰ ਸਾਹਮਣੇ ਪ੍ਰਸਤੁਤ ਹੋ ਜਾਂਦਾਹੈ । ਮੁਲਕਾਂ ਦੀਆਂ ਸਰਹੱਦਾਂ ਪਹਿਲਾਂ ਵਾਂਗ ਠੋਸ ਹੋਣ ਦੀ ਬਜਾਏ ਜਿਵੇਂ ਜਿਵੇਂ ਨਰਮ ਹੁੰਦੀਆਂ ਜਾ ਰਹੀਆਂ ਹਨ ਉਵੇਂ ਹੀ ਸਭਿਆਤਾਵਾਂ , ਪਰੰਪਰਾਵਾਂ ਤੇ ਸਮਾਜਿਕ ਮੇਲ ਜੋਲ ਦੇ ਤਰੀਕੇ ਵੀ ਨਾ ਸਿਰਫ਼ ਬਦਲ ਰਹੇ ਹਨ ਸਗੋਂ ਕਈ ਵਾਰ ਤਾਂ ਉਨ੍ਹਾਂ ਵਿਚਲਾ ਅੰਤਰਵੀਂ ਅਲੋਪ ਹੋ ਰਿਹਾ ਲੱਗਦਾ ਹੈ । ਅਲੱਗ - ਅਲੱਗ ਥਾਵਾਂ ਨੂੰ ਇੱਕ - ਦੂਜੀ ਤੋਂ ਵਖਰਿਆਉਣ ਵਾਲੇ ਰਸਮ ਰਿਵਾਜ਼ ਤੋਂ ਜੀਵਨ ਸ਼ੈਲੀਆਂ ਅੱਜ ਇੱਕ ਕੌਮਾਂਤਰੀ ਖਪਤਕਾਰ ਲਈ ਚੋਣ ਦੀ ਖੁੱਲ੍ਹ ਬਣ ਕੇ ਰਹਿ ਗਈਆਂ ਹਨ । ਸੰਸਾਰ ਸੱਚਮੁੱਚ ਹੀ ਹੁਣ ਸਾਡੇ ਪੋਟਿਆਂ ' ਤੇ ਹੈ । ਅਸੀਂ ਜਿੱਥੋਂ ਵੀ ਚਾਹੀਏ ਆਪਣੀ ਜੀਵਨ ਸ਼ੈਲੀ ਚੁਣ ਤੋਂ ਖਰੀਦ ਸਕਦੇ ਹਾਂ , ਇਧਰੋਂ - ਉੱਧਰੋਂ ਬਿੰਬਾਂ ਤੇ ਚਿੰਨ੍ਹਾਂ ਦੇ ਟੁਕੜੇ ਜੋੜ ਕੇ ਆਪਣੀ ਪਛਾਣ ਬਣਾ ਸਕਦੇ ਹਾਂ । ਇਹ ਸੁੰਗੜਦਾ ਸੰਸਾਰ ਮਹਿਜ ਹਵਾਈ ਰਫ਼ਤਾਰ ਨਾਲ ਘੁੰਮਣ ਵਾਲੇ ਬਿਜ਼ਨਸਮੈਨਾਂ ਦੀ ਭੱਜ ਦੌੜ ਜਾਂ ਫੇਰ ਹੌਲੀਡੇਅ - ਪੈਕੇਜ ਬਣਾਉਣ ਵਾਲਿਆਂ ਦੀ ਪੈਦਾਇਸ਼ ਹੀ ਨਹੀਂ ਸਗੋਂ ਮੋਬਾਈਲ ਫ਼ੋਨ ਕਲਚਰ ਦੀ ਉਪਜ ਵੀ ਹੈ ਜਿਸ ਦੁਆਰਾ ਉਪਭੋਗਤਾ ਹਰ ਵੇਲੇ ਇਨ - ਟੱਚ ਰਹਿੰਦੇਹਨ ; ਸੰਸਾਰ ਦਾ ਇਸ ਤਰ੍ਹਾਂ ਸੁੰਗੜਨਾ ਟੈਲੀਵਿਜ਼ਨ ਦੇ ਉਨ੍ਹਾਂ ਦਰਸ਼ਕਾਂ ਦੀ ਬਦੌਲਤ ਵੀ ਹੈ ਜੋ ਦੁਨੀਆਂ ਭਰ ਤੋਂ ਆਉਂਦੀਆਂ ਉਨ੍ਹਾਂ ਸਟੋਰੀਆਂ ' ਤੇ ਪਲ਼ਦੇ ਹਨ ਜਿਹੜੀਆਂ ਵਾਪਰਦੇ ਸਾਰ ਹੀ ਉਨ੍ਹਾਂ ਤੱਕ ਪਹੁੰਚ ਜਾਂਦੀਆਂ ਹਨ ; ਇਹ ਇੰਟਰਨੈੱਟ ਦੇ ਉਨ੍ਹਾਂ ਖਪਤਕਾਰਾਂ ' ਤੇ ਵੀ ਨਿਰਭਰ ਹੈ ਜਿਨ੍ਹਾਂ ਦੇ ਬਟਣ ਦਬਾਉਣ ਸਾਰ ਧਰਤੀ ਦੇ ਕੋਨੇ - ਕੋਨੇ ਦੀਆਂ ਸਭ ਅਨੋਖੀਆਂ ਤੇ ਦੁਰਲਭ ਸੂਚਨਾਵਾਂ ਸਾਹਮਣੇ ਹਾਜ਼ਰ ਹੋ ਜਾਂਦੀਆਂ ਹਨ । ਅੱਜ ਅਸੀਂ ਬਹੁਕੌਮੀ , ਬਹੁਸੰਚਾਰੀ , ਅੰਤਰ - ਨਿਰਭਰ ਤੇ ਵਿਸ਼ਵ ਵਿਆਪੀ ਬਾਜ਼ਾਰ ਦੇ ਵਾਸੀ ਅਜੋਕੇ ਸੰਸਾਰ ਦੀ ਨਿਸ਼ਾਨਦੇਹੀ ਉੱਤਰ ਆਧੁਨਿਕ ਸੰਸਾਰ ਦੇ ਰੂਪ ਵਿੱਚ ਕਰਦੇ ਹੋਏ ਜਾਂ ਫਰਾਂਸੁਆ ਲਿਓਤਾਰ ( Jean Francois Lyotard ) ਦਾਅਵਾ ਕਰਦਾ ਹੈ ਕਿ ਜਦੋਂ ਸਮਾਜ ਉੱਤਰ - ਸਨਅਤੀ ਯੁੱਗ ' ਚ ਅਤੇ ਸਭਿਆਚਾਰ ਉੱਤਰ ਆਧੁਨਿਕ ਯੁੱਗ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਉਨ੍ਹਾਂ ਸਮਾਜਾਂ ਅੰਦਰ ਗਿਆਨ ਦਾ ਦਰਜਾ ਤਬਦੀਲ ਹੋ ਜਾਂਦਾ ਹੈ । ਉਸ ਦੀ ਦਲੀਲ ਹੈ ਕਿ ਅਜੋਕੇ ਸੰਸਾਰ ਵਿੱਚ ਅਰਥਚਾਰਿਆਂ ਨੂੰ ਚਲਾਉਣ ਵਾਲੀ ਚਾਲਕ ਸ਼ਕਤੀ ਗਿਆਨ ਹੈ । ਗਿਆਨ ਦੀ ਪੈਦਾਵਾਰ ਵੇਚਣ ਲਈ ਹੁੰਦੀ ਹੈ ਤੇ ਹੋਵੇਗੀ , ਇਸ ਦੀ ਪੈਦਾਵਾਰ ਇਕ ਨਵੀਂ ਪੈਦਾਵਾਰ ਵਿੱਚ ਕੱਚੇ ਮਾਲ ਵਾਂਗ ਵਰਤੇ ਜਾਣ ਲਈ ਹੈ ਤੇ ਹੋਵੇਗੀ । ਲਿਓਤ ਅਨੁਸਾਰ ਗਿਆਨ ਪ੍ਰਤੀ ਤਿਜਾਰਤੀ ਨਜ਼ਰੀਆ ਉਹ ਅਹਿਮ ਤਬਦੀਲੀ ਹੈ ਇਸ ਨੂੰ ਆਧੁਨਿਕਤਾ ਸਮੇਤ ਸਾਰੇ ਪੂਰਬਲੇ ਯੁੱਗਾਂ ਵਿੱਚ ਗਿਆਨ ਬਾਰੇ ਪ੍ਰਚਲਿ ਸੰਕਲਪਾਂ ਨਾਲੋਂ ਵਖਰਿਆਉਂਦਾ ਹੈ । ਗਿਆਨ ਦੇ ਹਰ ਰੂਪ ਨੂੰ ਇੱਕੋ ਇੱਕ ਉੱਤੇ ਤੋਲਿਆ ਜਾ ਰਿਹਾ ਹੈ ਕਿ ਉਹ ਮੁਨਾਫ਼ਾ ਅਤੇ ਨਿਪੁੰਨਤਾ ਵਧਾਉਣ ਸਮਰੱਥ ਹੈ ਜਾਂ ਨਹੀਂ । ਲਿਓਤਾਰ ਜ਼ੋਰ ਦਿੰਦਾ ਹੈ ਕਿ “ ਲੁਕਵੇਂ ਜਾਂ ਜ਼ਾਹਰ ਤੌਰ ਜੋ ਸਵਾਲ ਹੁਣ ਪ੍ਰੋਫ਼ੈਸ਼ਨਲ ਵਿਦਿਆਰਥੀ , ਰਾਜ ਜਾਂ ਉੱਚ ਸਿੱਖਿਆ ਦੇ ਸੰਸਥਾ ਵੱਲੋਂ ਪੁੱਛਿਆ ਜਾਂਦਾ ਹੈ , ਉਹ ਇਹ ਨਹੀਂ ਹੈ ਕਿ ਕੀ ਇਹ ਸੱਚ ਹੈ ? " , ਸਗੋਂ ਇਹ ਕਿ ' ਇਸਦਾ ਫ਼ਾਇਦਾ ਕੀ ਹੈ ? ਗਿਆਨ ਦੇ ਤਜਾਰਤੀਕਰਨ ਦੇ ਸੰਦਰਭ ਵਿੱ ਅਕਸਰ ਇਸ ਸਵਾਲ ਦਾ ਅਰਥ ਇਹੋ ਹੁੰਦਾ ਹੈ ਕਿ ਕੀ ਇਹ ਵਿਕਣਯੋਗ ਹੈ ਸ਼ਕਤੀ ਵਿਕਾਸ ਦੇ ਸੰਦਰਭ ਵਿੱਚ ਇਹ ਸਵਾਲ ਹੈ : ਕੀ ਇਹ ਨਿਪੁੰਨ ਹੈ ? ਦੂਜੀ ਕਸੌਟੀਆਂ ਜਿਵੇਂ ਝੂਠ / ਸੱਚ , ਨਿਆਂ / ਅਨਿਆਂ ਆਦਿ ਦਾ ਰੁਤਬਾ ਹੁਣ ਉਹ ਨ ਰਿਹਾ । ਬੰਦਰੀਲਾ ਵੀ ਇਸੇ ਗੱਲ ਨੂੰ ਹੋਰ ਅੱਗੇ ਵਧਾਉਂਦੇ ਹੋਏ ਜ਼ੋਰ ਦਿੰਦਾ ਹੈ ਉੱਤਰ ਆਧੁਨਿਕਤਾ ਦੇ ਦੌਰ ' ਚ ਸਭ ਕਾਸੇ ਨੂੰ ਚੰਗੇ ਬੁਰੇ ਕਾਰਗ਼ਰਦਗੀ ਜਾਂ ਵਰਤੋਂਯੋਗਤਾ ਦੇ ਨਜ਼ਰੀਏ ਤੋਂ ਹੀ ਦੇਖਿਆ ਜਾਂਦਾ ਹੈ । ਉਹ ਦਾਅਵਾ ਕਰਦਾ ਹੈ ਕਿ ਆਰਥਿਕ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਹੋਈਆਂ ਨਵੀਨ ਤਬਦੀਲੀਆਂ ਨੇ ਯਥਾਰਥ ਨਾਲ ਸੰਪਰਕਹੀਣਤਾ ਦਾ ਭਾਵ ਉਤਪੰਨ ਕਰ ਦਿੱਤਾ ਹੈ । ਉਹ ਦਲੀਲ ਉਸਾਰਦਾ ਹੈ ਕਿ ਉੱਤਰ ਆਧੁਨਿਕ ਯੁੱਗ ਸਮਾਜ , ਜਿਨਸਾਂ ਦੇ ਉਤਪਾਦਨ ' ਤੇ ਆਧਾਰਿਤ ਸਮਾਜ ਤੋਂ ਅਗਾਂਹ ਵੱਧਦੇ | ਜਿਨਸਾਂ ਦੇ ਬਿੰਬਾਂ ਦੇ ਉਤਪਾਦਨ ਉੱਤੇ ਆਧਾਰਿਤ ਸਮਾਜਾਂ ਵਿੱਚ ਤਬਦੀਲ ਹੁੰਦੇ ਜਾ ਰਹੇ ਹਨ । ਉਹ ਇਨ੍ਹਾਂ ਬਿੰਬਾਂ ਜਾਂ ਨਕਲਾਂ ਨੂੰ ‘ ਸਿਮਿਯੂਲੈਕਰਾ ’ ( Simulaci | ਜੋ ਅਸਲ ਵਸਤ ਨਹੀਂ ਸਗੋਂ ਉਨ੍ਹਾਂ ਦੇ ਭੁਲਾਵੇ ਹੀ ਹੁੰਦੇ ਹਨ । ਉਸ ਅਨੁਸਾਰ ਕਹਿੰਦਾ ਹੈ । ਇਨ੍ਹਾਂ ਨੂੰ ਇੱਕ ਤਰ੍ਹਾਂ ਦੇ ਭੁਲਾਵੇ ਜਾਂ ‘ ਪ੍ਰਤਿਰੂਪ ਕਿਹਾ ਜਾ ਸਕਦਾ ਹੈ . | ਉੱਤਰ ਆਧੁਨਿਕ ਸਮਾਜਾਂ ਵਿੱਚ ਵਾਸਤਵਿਕ ਜੀਵਨ ਅਤੇ ਸਿਮਿਯੂਲੈਕਰਮ ਬਜਾ ( simulacrum " ) ਜਾਂ ਪ੍ਰਤਿਰੂਪਾ ਵਿਚਲਾ ਭੇਦ ਇੰਨਾ ਘੱਟ ਗਿਆ ਹੈ ਕਿ ਇਨ੍ਹਾਂ ਨੂੰ ਇਕ ਦੂਜੇ ਤੋਂ ਨਿਖੇੜਨਾ ਲਗਭਗ ਅਸੰਭਵ ਪ੍ਰਤੀਤ ਹੁੰਦਾ ਹੈ । ਅਖ਼ਬਾਰ , ਨਿਊਜ਼ ਚੈਨਲ ਤੇ ਟੀ . ਵੀ . ਵਾਪਰ ਰਹੀਆਂ ਘਟਨਾਵਾਂ ਬਾਰੇ ਸੂਚਨਾਵਾਂ ਇਸ ਤਰ੍ਹਾਂ ਦਿੰਦੇ ਹਨ ਜਿਵੇਂ ਕਿ ਇਹ ਵਾਸਤਵਿਕ ਜੀਵਨ ਦੀਆਂ ਸੱਚੀਆਂ ਘਟਨਾਵਾਂ ਹੋਣ ਕਿਉਂਕਿ ਲੋਕ ਸੋਪ ਉਪੇਰਾ ਦੇ ਪਾਤਰਾਂ ਵੱਲ ਆਪਣੇ ਗਵਾਂਢੀਆਂ ਤੋਂ ਵੀ ਵੱਧ ਧਿਆਨ ਦਿੰਦੇ ਹਨ । ਬੰਦਰੀਲਾ ਅਜਿਹੀ ਵਸਤੂ ਸਥਿਤੀ ਲਈ ( ਜਿੱਥੇ ਬਿੰਬਾਂ ਨੂੰ ਯਥਾਰਥ ਨਾਲ ਵੀ ਵਧੇਰੇ ਵਾਸਤਵਿਕ ਮੰਨਿਆ ਜਾਂਦਾ ਹੈ ) ਅਤਿ - ਯਥਾਰਥ ( hyper real ) ਸ਼ਬਦ ਦੀ ਵਰਤੋਂ ਕਰਦਾ ਹੈ । ਉਹ ਲਿਖਦਾ ਹੈ ਕਿ ਉੱਤਰ ਆਧੁਨਿਕ ਸਮਾਜ ਵਿੱਚ ਨਾ ਸਿਰਫ਼ ਚਿੰਨ੍ਹਾਂ ਤੇ ਵਸਤੂਆਂ ਨੂੰ ਵਖਰਿਆਉਣਾ ਮੁਸ਼ਕਿਲ ਹੈ , ਸਗੋਂ ਸਿਮਯੂਲੇਸ਼ਨ ( simulation ) ਅਤੇ ਅਤਿ - ਯਥਾਰਥ , ਯਥਾਰਥ ਦਾ ਬਦਲ ਬਣਦੇ ਜਾ ਰਹੇ ਹਨ । ਇਥੋਂ ਤੱਕ ਕਿ ਜਦ ਕੋਈ ਵਿਅਕਤੀ ਕਿਸੇ ਜਿਨਸ ਦੀ ਖ਼ਰੀਦ ਕਰਦਾ ਹੈ ਤਾਂ ਉਹ ਸਿਰਫ਼ ਜਿਨਸ ਹੀ ਨਹੀਂ ਖ਼ਰੀਦ ਰਿਹਾ ਹੁੰਦਾ ਬਲਕਿ ਉਸ ਦੇ ਨਾਲ ਜੁੜੇ ਚਿੰਨ੍ਹਾਂ , ਬਿੰਬਾਂ ਤੇ ਪਛਾਣਾਂ ਦੀ ਵੀ ਖ਼ਰੀਦ ਕਰ ਰਿਹਾ ਹੁੰਦਾ ਹੈ । ਅਸੀਂ ਉਹ ਨਹੀਂ ਖ਼ਰੀਦਦੇ ਜਿਸ ਦੀ ਸਾਨੂੰ ਲੋੜ ਹੈ ਜਾਂ ਜੋ ਸਾਡੀ ਜ਼ਰੂਰਤ ਨੂੰ ਸੰਤੁਸ਼ਟ ਕਰਦਾ ਹੈ ਬਲਕਿ ਅਸੀਂ ਬਰੈਂਡ , ਬਿੰਬ ਅਤੇ ਜੀਵਨ ਸ਼ੈਲੀ ਨਾਲ ਜੁੜੀ ਪਛਾਣ ਵੀ ਖ਼ਰੀਰਦੇ ਹਾਂ । ਜ਼ਰੂਰਤ ਨੂੰ ਤਾਂ ਕਿਸੇ ਜਿਨਸ ਦੁਆਰਾ ਸੰਤੁਸ਼ਟ ਕੀਤਾ ਜਾ ਸਕਦਾ ਹੈ ਪਰ ਲਾਲਸਾ ਦੀ ਤ੍ਰਿਪਤੀ ਕਿਸੇ ਵਿਸ਼ੇਸ਼ ਖ਼ਰੀਦ ਦੁਆਰਾ ਕਰਨੀ ਸੰਭਵ ਨਹੀਂ ਕਿਉਂਕਿ ਲਾਲਸਾ ਹਮੇਸ਼ਾ ਵੱਧਦੀ ਜਾਂਦੀ ਹੈ । ਬੰਦਰੀਲਾ ਅਨੁਸਾਰ ਇਹ ਲਾਲਸਾ ਹੀ ਉੱਤਰ ਆਧੁਨਿਕ ਸਭਿਆਚਾਰ ਤੇ ਸਮਾਜ ਦੀ ਚਾਲਕ ਸ਼ਕਤੀ ਹੈ । ਇਹ ਵੇਖਣ ਲਈ ਕਿ ਲਾਲਸਾ ਕਿਵੇਂ ਪੈਦਾ ਕੀਤੀ ਜਾਂਦੀ ਹੈ , ਸਦਾ ਮਾਧਿਅਮਾਂ ਵਿੱਚ ਚੱਲਦੇ ਵਿਗਿਆਪਨਾਂ ਵੱਲ ਧਿਆਨ ਦੇਣਾ ਮਹੱਤਵਪੂਰ ਹੋਵੇਗਾ । ਭਾਰਤੀ ਸੰਚਾਰ ਸਾਧਨਾਂ ਵਿੱਚ ਚੱਲਦੇ ਵਿਗਿਆਪਨ ਜਿਵੇਂ ਡੌਟ ਸੰਤੁਸ਼ਟ , ਥੌੜਾ ਔਰ ਵਿਸ਼ ਕਰੋ ' , ' ਨੋ ਵਨ ਕੌਨ ਈਟ ਜਸਟ ਵਨ , ਇਸ ਗੱਲ ਨੂੰ ਸਪੱਸ਼ਟ ਕਰਦੇ ਹਨ ਕਿ ਲਾਲਸਾ ਕਿਵੇਂ ਵਧਾਈ ਜਾਂਦੀ ਹੈ । ਅਸਾਮ ਲਾਲਸਾ ਪੈਦਾ ਕਰਨ ਅਤੇ ਸੇਧ ਦੇਣ ਦਾ ਇਹ ਤਰੀਕਾ ਦਰਸਾਉਂਦਾ ਹੈ ਕਿ ਵਿਗਿਆਨ ਦੇ ਸਰਬਵਿਆਪਕਤਾ ਯਥਾਰਥਕਤਾ ਨੂੰ ਮਿਟਾਉਂਦਿਆਂ ਹੋਇਆਂ ਇਸਦੇ ਬਿੰਬਾਂ ਕਰਨ ਦਾ ਕਾਰਨ ਵਧੇਰ ਚਿੰਨ੍ਹਾਂ ਨੂੰ ਵਧੇਰੇ ਵਾਸਤਵਿਕ ਬਣਾ ਕੇ ਯਥਾਰਥ ਨੂੰ ਰੂਪਾਂਤਰਿਤ ਕਰਦੀ ਹੈ । ਉੱਤਰ ਆਧੁਨਿਕ ਦੌਰ ਵਿੱਚ ਬਿੰਬ ਅਤੇ ਸਿਮਯੂਲੇਸ਼ਨ ਨਜ਼ਦੀਕ ਤੇ ਵਧੇਰੇ ਵਾਸਤਵਿਕ ਬਣ ਨਿਬੜਣ ਦੇ ਨਾਲ ਨਾਲ ਜ਼ਿਆਦਾ ਦਿਲਕਸ਼ ਅਤੇ ਮਨਭਾਉਂਦੇ ਵੀ ਲੱਗਦੇ ਹਨ ਕਿਉਂਕਿ ਇਹ ਸਮਕਾਲੀ ਯਥਾਰਥ ਨੂੰ ਪ੍ਰਤੀਬਿੰਬਤ ਕਰਨ ਦੀ ਬਜਾਏ ਉਸ ਦੇ ਜਨਮਦਾਤੇ ਹਨ । ਸਮਕਾਲੀ ਸਭਿਆਚਾਰ ਸਿਮਯੂਲੇਸ਼ਨਾਂ ( ਸਿਮਯੁਲੇਸ਼ਨ ਦਾ ਪੰਜਾਬੀ ਬਹੁਵਚਨ ਰੂਪ ) ਦੀ ਉਤਪਾਦਕ ਹੋਏ ਦੇ ਨਾਲ ਨਾਲ ਇਨ੍ਹਾਂ ਦੀ ਉਪਜ ਵੀ ਹੈ । ਇਸ ਤਰ੍ਹਾਂ ਸਮਕਾਲੀ ਸਭਿਆਚਾਰ ਯਥਾਰਥ ਤੋਂ ਅਤਿ - ਯਥਾਰਥ ਵੱਲ ਵੱਧਦੀ ਹੈ । ਇੱਥੇ ਇਹ ਨੋਟ ਕਰਨਾ ਲਾਹੇਵੰਦ ਹੋਵੇਗਾ ਕਿ ਅਤਿ - ਯਥਾਰਥ ਦਾ ਮਤਲਬ ਅਯਥਾਰਥ ਉੱਕਾ ਹੀ ਨਹੀਂ ਹੈ ਬਲਕਿ ਇਹ ਅਜਿਹੀ ਸਥਿਤੀ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਵਿੱਚ ਸੰਚਾਰ ਸਾਧਨ ਅਤੇ ਸੂਚਨਾ ਤਕਨੀਕ ਦੀਆਂ ਵਿਲੱਖਣ ਸਿਰਜਣਾਵਾਂ , ਪ੍ਰਕਿਰਤਕ ਜਾਂ ਅਧਿਆਤਮਿਕ ਖੇਤਰ ਦੀਆਂ ਵਾਸਤਵਿਕਤਾਵਾਂ ਤੋਂ ਵਧੇਰੇ ਯਥਾਰਥਕ ਬਣ ਨਿਬੜੀਆਂ ਹਨ । ਵਾਪਰ ਰਹੇ ਹਰ ਘਟਨਾਕ੍ਰਮ ਦੀਆਂ ਅਲੱਗ - ਅਲੱਗ ਪ੍ਰਕਾਰ ਦੀਆਂ ਵਿਆਖਿਆਵਾਂ ਪ੍ਰਸਤੁਤ ਕਰ ਦਿੱਤੀਆਂ ਜਾਂਦੀਆਂ ਹਨ । ਇਹ ਪ੍ਰਤੀਯੋਗੀ ਵਿਆਖਿਆਵਾਂ ਇੱਕ ਦੂਜੇ ਤੋਂ ਵੱਧ ਸੁਲਭ ਤੇ ਤੇਜ਼ ਹੋਣ ਦਾ ਯਤਨ ਕਰਦੀਆਂ ਹਨ । ਇਸ ਪ੍ਰਕਿਰਿਆ ਦੌਰਾਨ ਘਟਨਾ ਤਾਂ ਪਿਛੋਕੜ ਵਿੱਚ ਧਕੇਲ ਦਿੱਤੀ ਜਾਂਦੀ ਹੈ ਜਿਸ ਕਰਕੇ ਇਹ ਜਾਨਣਾ ਲਗਭਗ ਅਸੰਭਵ ਹੋ ਜਾਂਦਾ ਹੈ ਕਿ ਅਸਲ ' ਚ ਵਾਪਰਿਆ ਕੀ ਸੀ । ਉੱਤਰ ਆਧੁਨਿਕਤਾ ਦਾ ਸੰਸਾਰ ਤਾਂ ਸਿਰਫ਼ ਬਿੰਬਾਂ ਤੇ ਸਿਮਯੂਲੇਸ਼ਨਾਂ ਦਾ ਸੰਸਾਰ ਹੈ ਜਿਸ ਵਿੱਚ ਯਥਾਰਥ ਦਾ ਮਹੱਤਵ ਨਾ ਸਿਰਫ਼ ਘੱਟ ਗਿਆ ਹੈ , ਸਗੋਂ ਇਹ ਤਾਂ ਇੱਕ ਤਰ੍ਹਾਂ ਨਾਲ ਲੋਪ ਹੋ ਗਿਆ ਲੱਗਦਾ ਹੈ । ਸਮਕਾਲੀ ਸਭਿਆਚਾਰ ਵਿੱਚ ਬਿੰਬਾਂ ਅਤੇ ਸਿਮਯੂਲੇਸ਼ਨਾਂ ਦਾ ਮਹੱਤਵ ਯਥਾਰਥ ਤੋਂ ਕਿਤੇ ਵੱਧ ਜਾਂਦਾ ਹੈ ਜਿਸ ਨਾਲ ਉੱਤਰ ਆਧੁਨਿਕਤਾ ਹੈ ਵਿਧਾਨ ਅਤੇ ਭਾਸ਼ਾ ਦੀ ਸਿਰਜਣਾ ਹੁੰਦੀ ਹੈ । ਡਿਜ਼ਨੀਲੈਂਡ ਬਾਰੇ ਚਰਚਾ ਕਰਦੇ ਹੋਏ ਬੰਦਰੀਲਾ ਜ਼ੋਰ ਦਿੰਦਾ ਹੈ ਕਿ ਇਸ ਦਾ ਮਕਸਦ ਇਹ ਲੁਕਾਉਣਾ ਹੈ ਕਿ ਅਮਰੀਕਾ ਵਿੱਚ ਯਥਾਰਥ ਹੁਣ ਯਥਾਰਥ ਨਹੀਂ ਰਹਿ ਗਿਆ । “ ਡਿਜ਼ਨੀਲੈਂਡ ਇਸ ਤੱਥ ਨੂੰ ਲੁਕਾਉਣ ਲਈ ਹੈ ਕਿ ਅਸਲ ' ਚ ਇਹ ਵਾਸਤਵਿਕ ਅਮਰੀਕਾ ਹੈ ਜੋ ਕਿ ਡਿਜ਼ਨੀਲੈਂਡ ਹੈ । ਡਿਜ਼ਨੀਲੈਂਡ ਨੂੰ ਕਾਲਪਨਿਕ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਾਕੀ ਸਭ ਯਥਾਰਥ ਹੈ ਜਦਕਿ ਲਾਸ ਏਜ਼ਲਸ ਅਤੇ ਉਸ ਦੇ ਆਸ - ਪਾਸ ਅਮਰੀਕਾ ਹੁਣ ਯਥਾਰਥ ਨਾ ਹੋ ਕੇ ਅਤਿ ਯਥਾਰਥ ਅਤੇ ਸਿਮਯੂਲੇਸ਼ਨ ਦੀ ਸ਼੍ਰੇਣੀ ਵਿੱਚ ਆਉਂਦੇ ਹਨ । ਬੰਦਗੋਲਾ ਅਨੁਸਾਰ ਅਮਰੀਕੀ ਸਮਾਜ ਵਿੱਚ ਹੁਣ ਯਥਾਰਥ ਤੱਕ ਕੋਈ ਪਹੁੰਚ ਨਹੀਂ ਬਚੀ ਅਤੇ ਹਰ ਪਾਸੇ ਅਤਿ - ਯਥਾਰਥ ਦਾ ਦਿਲਕਸ਼ ਅਤੇ ਉਤੇਜਕ ਵਿਧਾਨ ਘੜਨ ਵਾਲੇ ਸਿਮਯੂਲੇਸ਼ਨਾਂ ਦਾ ਖੇਲ ਮਾਤਰ ਹੀ ਦਿਖਾਈ ਦਿੰਦਾ ਹੈ । ਡਿਜ਼ਨੀਲੈਂਡ ਰੋਜ਼ਮੱਰਾ ਦੀ ਜ਼ਿੰਦਗੀ ਦੇ ਕਲਪਨਾਸ਼ੀਲ ਸਰੂਪ ਨੂੰ ਲੁਕਾਉਣ ਦਾ ਸਾਧਨ ਮਾਤਰ ਹੈ । ਇਹ ਓਹੀ ਰੋਲ ਨਿਭਾਉਂਦਾ ਹੈ ਜੋ ਕਿ ਜੇਲ੍ਹਾਂ ਦਾ ਹੈ । ਜੇਲ੍ਹ ਦਾ ਰੋਲ ਲੋਕਾਂ ਨੂੰ ਜਤਾਉਣਾ ਹੈ ਕਿ ਜੇ ਜੇਲ੍ਹਾਂ ਤੋਂ ਬਾਹਰ ਹਨ ਉਹ ਆਜ਼ਾਦ ਹਨ । ਅਜੋਕੇ ਸੰਸਾਰ ਵਿੱਚ ਸਭ ਕੁੱਝ ਹੀ ਕਾਲਪਨਿਕ ਹੈ । ਯਥਾਰਥ , ਸੱਚ , ਸੁਤੰਤਰਤਾ ਆਦਿ ਅਸਲ ' ਚ ਉੱਤਰ ਆਧੁਨਿਕ ਜੀਵਨ ' ਚੋਂ ਅਲੋਪ ਹੋ ਚੁੱਕੇ ਹਨ ਅਤੇ ਕਾਰਪੋਰੇਟ ਘਰਾਣਿਆਂ ਦੁਆਰਾ ਨਿਯੰਤਰਿਤ ਸੰਚਾਰ ਸਾਧਨ ਸੱਚ , ਸੁਤੰਤਰਤਾ ਤੇ ਯਥਾਰਥ ਦੇ ਸਿਰਫ਼ ਬਿੰਬ ਹੀ ਪੈਦਾ ਕਰ ਰਹੇ ਹਨ । ਪੱਤਰਕਾਰਤਾ ਅਤੇ ਅਤਿ - ਯਥਾਰਥ ਦੇ ਆਪਸੀ ਸੰਬੰਧਾਂ ' ਤੇ ਰੌਸ਼ਨੀ ਪਾਉਂਦਾ ਇੱਕ ਮਹੱਤਵਪੂਰਨ ਪ੍ਰਸੰਗ ਬੰਦਰੀਲਾ ਦੀ ਪੁਸਤਕ ' ਦ ਗਲਫ਼ ਵਾਰ ਡਿਡ ਨਾਟ ਟੇਕ ਪਲੇਸ ਵਿੱਚ ਦਰਜ ਹੈ । ” ਜਦ ਜੰਗ ਨਾਲ ਸੰਬੰਧਿਤ ਸਿੱਧੇ ਪ੍ਰਸਾਰਣ ਲਈ ( CNN ) ਚੈਨਲ ਖਾੜੀ ਵਿੱਚ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਨ ਦਾ ਉਪਰਾਲਾ ਕਰਦਾ ਹੈ ਤਾਂ ਉਜਾਗਰ ਇਹ ਹੁੰਦਾ ਹੈ ਕਿ ਉਹ ਤਾਂ ਖੁਦ ਜੰਗ ਦੀਆਂ ਖ਼ਬਰਾਂ CNN ਦੇਖ ਕੇ ਹੀ ਦੇ ਰਹੇ ਸਨ । ਇਹ ਉਦਾਹਰਣ ਸਪੱਸ਼ਟ ਕਰਦਾ ਹੈ ਕਿ ਕਿਵੇਂ ਖ਼ਬਰਾਂ ਹੀ ਖ਼ਬਰਾਂ ਨੂੰ ਜਨਮ ਦੇ ਰਹੀਆਂ ਹਨ- ਯਾਨੀ ਖ਼ਬਰਾਂ ਦਾ ਸਰੋਤ ਖ਼ਬਰਾਂ ਹੀ ਹਨ । ਇਸ ਤਰ੍ਹਾਂ ਖ਼ਬਰਾਂ ਹੀ ਜੰਗ ਦੇ ਯਥਾਰਥ ਦਾ ਨਿਰਮਾਣ ਕਰ ਰਹੀਆਂ ਹਨ । ਇਹ ਚੈਨਲ ਲਈ ਵਧੇਰੇ ਵਿਗਿਆਪਨਾਂ ਦਾ ਆਧਾਰ ਬਣਦਾ ਹੈ । ਵੱਖ - ਵੱਖ ਚੈਨਲ ਮੁਕਾਬਲੇਬਾਜ਼ੀ ਦੀ ਦੌੜ ਵਿੱਚ ਇੱਕ ਦੂਜੇ ਨਾਲੋਂ ਵਧੇਰੇ ਤੇਜ਼ੀ ਨਾਲ ਪ੍ਰਭਾਵਸ਼ਾਲੀ ਤਸਵੀਰਾਂ ਅਤੇ ਕਹਾਣੀਆਂ ਨਾਗਰਿਕਾਂ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਨ । ਬੰਦਰੀਲਾ ਜ਼ੋਰ ਦਿੰਦਾ ਹੈ ਕਿ ਪੂਰੇ ਪ੍ਰਸਾਰਣ ਵਿੱਚ ਵਿਗਿਆਪਨ ਦੀ ਸਰਬਵਿਆਪਕਤਾ ਜੰਗ ਨੂੰ ਵੀ ਇੱਕ ਜਿਨਸ ਵਿੱਚ ਤਬਦੀਲ ਕਰ ਦਿੰਦੀ ਹੈ । ਇਸ ਪ੍ਰਸਾਰਣ ਲੋੜੋਂ ਵੱਧ ਚਰਚਾਵਾਂ , ਦਲੀਲਾਂ ਅਤੇ ਬਿੰਬਾਂ ਨੂੰ ਜਨਮ ਦਿੰਦਾ ਹੈ ਜਿਸ ਨਾਲ ਜੰਗ ਦਾ ਸੱਚ ਤੇ ਯਥਾਰਥ ਢਕਿਆ ਜਾਂਦਾ ਹੈ । ਪਰੋਸੀਆਂ ਜਾ ਰਹੀਆਂ ਸਿਮਯੂਲੇਸ਼ਨਾਂ ਤੋਂ ਸੰਮੋਹਿਤ ਵਿਅਕਤੀਆਂ ਲਈ ਵਾਪਰ ਰਹੇ ਘਟਨਾਕ੍ਰਮ ਦੀ ਸਹੀ ਸਮਝ ਬਣਾਉਣਾ ਲਗਭਗ ਅਸੰਭਵ ਹੋ ਜਾਂਦਾ ਹੈ । ਉਹ ਅਤਿ - ਯਥਾਰਥ ਵਿੱਚ ਉਲਝੇ ਉਸ ਬਾਰੇ ਹੀ ਚਰਚਾ ਕਰਦੇ ਰਹਿ ਜਾਂਦੇ ਹਨ । ਬੰਦਰੀਲਾ ਅਨੁਸਾਰ ਇਸ ਸਭਿਆਚਾਰ ਦਾ ਸਭ ਤੋਂ ਵੱਧ ਬੇਚੈਨ ਕਰਨ ਵਾਲਾ ਪਹਿਲੂ ਇਹ ਹੈ ਕਿ ਅਤਿ ਯਥਾਰਥ ਚੰਗੇ - ਬੁਰੇ ਦੇ ਖੇਤਰ ਵਿੱਚ ਹੋਂਦ ਨਹੀਂ ਰੱਖਦਾ ਸਗੋਂ ਇਸ ਨੂੰ ਕਾਰਗ਼ਰਦਗੀ ( ਭਾਵ ਕਿ ਇਹ ਕਿੰਨੀ ਨਿਪੁੰਨਤਾ ਨਾਲ ਕੰਮ ਕਰਦਾ ਹੈ ) ਦੇ ਪੱਖ ਤੋਂ ਹੀ ਪਰਖਿਆ ਜਾਂਦਾ ਹੈ । ਉੱਤਰ - ਆਧੁਨਿਕਤਾ ਦੇ ਦੌਰ ਵਿੱਚ ਕਾਰਗ਼ਰਦਗੀ ਸਭ ਤੋਂ ਮਹੱਤਵਪੂਰਨ ਹੋ ਜਾਂਦੀ ਹੈ । ਮੁਨਾਫ਼ੇ ਅਤੇ ਨਿਪੁੰਨਤਾ ਦੀ ਤਲਾਸ਼ ਨੇ ਜੰਗ ਤੋਂ ਲੈ ਕੇ ਵਿਅਕਤੀਗਤ ਜੀਵਨ ਸਭ ਨੂੰ ਜਿਨਸਾਂ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਹੈ । ਬੰਦਗੋਲਾ ਅਨੁਸਾਰ ਖਪਤਵਾਦ ਉੱਤਰ ਆਧੁਨਿਕ ਸਭਿਆਚਾਰ ਦਾ ਕੇਂਦਰ ਬਿੰਦੂ ਹੈ । ਉੱਤਰ ਆਧੁਨਿਕ ਦੌਰ ਵਿੱਚ ਜਿਨਸ ਅਤੇ ਜ਼ਰੂਰਤ ਦਾ ਸੰਬੰਧ ਪਰਿਵਰਤਿਤ ਹੋ ਕੇ ਉਲਟ ਜਾਂਦਾ ਹੈ । ਹੁਣ ਵਸਤੂਆਂ ਕਿਸੇ ਲੋੜ ਦਾ ਜਵਾਬ ਹੋਣ ਦੀ ਬਜਾਏ ਜ਼ਰੂਰਤਾਂ ਖੁਦ ਜਿਨਸਾਂ ਦੀ ਪੈਦਾਇਸ਼ ਬਣ ਨਿਬੜੀਆਂ ਹਨ । ਲਾਲਸਾਵਾਂ ਇਨ੍ਹਾਂ ਦੇ ਵਿਚਕਾਰ ਵਿਚੋਲੇ ਦਾ ਰੋਲ ਅਦਾ ਕਰਦੀਆਂ ਹਨ । ਹੁਣ ਜਿਨਸਾਂ ਦੀ ਤਲਾਸ਼ ਇਸ ਲਈ ਨਹੀਂ ਕੀਤੀ ਜਾਂਦੀ ਕਿ ਉਹ ਕਿਸੇ ਜ਼ਰੂਰਤ ਦੀ ਪੂਰਤੀ ਕਰਨ ਕਰਕੇ ਪ੍ਰਕਾਰਜੀ ਹਨ ਬਲਕਿ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਉਹ ਕਿਸੇ ਲਾਲਸਾ ਦੀਆਂ ਅਨੁਸਾਰੀ ਹਨ । ਬੰਦਰੀਲਾ ਦੇ ਸ਼ਬਦਾਂ ਵਿੱਚ ਪ੍ਰਕਾਰਜੀ ( Functional ) ਹੋਣ ਦੀ ਬਜਾਏ ਉਹ ਅਤਿ - ਪ੍ਰਕਾਰਜੀ ( Hyper - functional ) ਹਨ । ਮੋਬਾਈਲ ਫੋਨ ਦਾ ਕੋਈ ਮਾਡਲ ਪ੍ਰਕਾਰਜੀ ਹੋਣ ਦੇ ਅਰਥਾਂ ਵਿੱਚ ਕਿਸੇ ਵਿਅਕਤੀ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਰਿਹਾ ਹੋ ਸਕਦਾ ਹੈ ਪਰੰਤੂ ਸਮਕਾਲੀ ਕਰਦਾ ਕਿ ਉਹ ਉਸ ਦੀ ਕਿਸੇ ਜ਼ਰੂਰਤ ਦੀ ਪੂਰਤੀ ਕਰਦੀ ਹੈ ਬਲਕਿ ਉਹ ਉਸ ਦੀ ਕਾਮਨਾ ਕਰਦਾ ਹੈ ਜੋ ਬਾਜ਼ਾਰ ਵਿੱਚ ਤਾਜ਼ਾਤਰੀਨ ਜਾਂ ਅੱਜ ਕੱਲ ਦੀ ਭਾਸ਼ਾ ਵਿਚ ਲੇਟੈਸਟ ਹੋਵੇ ਅਤੇ ਜੋ ਅਜਿਹੇ ' ਫੀਚਰਜ਼ ' ਨਾਲ ਲੈੱਸ ਹੋਵੇ ਜੋ ਪੁਰਾਣੇ ਮਾਡਲਾਂ ਵਿੱਚ ਨਹੀਂ ਹਨ । ਇਸ ਕਰਕੇ ਹੁਣ ਜਿਨਸਾਂ ਵਿਅਕਤੀਆਂ ਦੀਆਂ - ਲਾਲਸਾਵਾਂ ਦੇ ਅਨੁਰੂਪ ਹੋਣ ਕਰਕੇ ਅਤਿ - ਪ੍ਰਕਾਰਜੀ ਹੋ ਗਈਆਂ ਹਨ । ਭਾਵ ਉਹ ਕਾਰਜ ਨੂੰ ਪੂਰਾ ਕਰਨ ਵਾਲੀਆਂ ਘੱਟ ਤੇ ਖ਼ਬਤ ਦੀਆਂ ਅਨੁਸਾਰੀ ਵਧੇਰੇ ਹਨ । ਅਜੋਕੇ ਸਮੇਂ ਜਿਨਸਾਂ ਅਤੇ ਯੰਤਰ ਸਾਡੀਆਂ ਜ਼ਰੂਰਤਾਂ ਦੀ ਬਜਾਏ ਸਾਡੇ ਸੁਪਨਿਆਂ ਅਤੇ ਲਾਲਸਾਵਾਂ ਦੀ ਪੂਰਤੀ ਲਈ ਜ਼ਿਆਦਾ ਘੜੇ ਜਾਂਦੇ ਹਨ । ਅਜਿਹੀਆਂ ਵਸਤਾਂ ਅਤੇ ਯੰਤਰ ਮਾਨਵੀ ਕਲਪਨਾਵਾਂ ਅਤੇ ਲਾਲਸਾਵਾਂ ਨਾਲ ਇੰਨੇ ਜ਼ਿਆਦਾ ਜੁੜੇ ਹੋਏ ਹੁੰਦੇ ਹਨ ਕਿ ਉਹ ਯਥਾਰਥ ਤੋਂ ਦੂਰ ਖੋਖਲੀ ਅਤਿ - ਪ੍ਰਕਾਰਜਤਾ ਦੀ ਪ੍ਰਤੀਨਿਧਤਾ ਕਰਦੇ ਪ੍ਰਤੀਤ ਹੁੰਦੇ ਹਨ । ਇਸ ਨੂੰ ਸਮਝਣ ਲਈ ਸਾਨੂੰ ਆਪਣੇ ਦੁਆਰਾ ਖ਼ਰੀਦੇ ਗਏ ਕਿਸੇ ਅਜਿਹੇ ਉਪਕਰਨ ਨੂੰ ਯਾਦ ਕਰਨ ਦੀ ਲੋੜ ਹੈ ਜਿਸ ਨੂੰ ਖ਼ਰੀਰਦੇ ਹੋਏ ਤਾਂ ਲੱਗਿਆ ਸੀ ਕਿ ਇਹ ਕਿੰਨੇ ਕੰਮ ਦਾ ਹੈ ਪਰ ਹੁਣ ਕਿਸੇ ਕੋਨੇ ' ਚ ਧੂੜ ਨਾਲ ਸਇਆ ਪਿਆ ਹੈ , ਇਸਦਾ ਕਾਰਨ ਇਹ ਹੈ ਕਿ ਇਹ ਉਪਕਰਨ ਕਿਸੇ ਕਾਰਜ ਨੂੰ ਪੂਰਾ ਕਰਨ ਦੀ ਬਜਾਏ ਸਾਡੀ ਲਾਲਸਾ ਦੇ ਅਨੁਰੂਪ ਸੀ । ਇਸ ਤਰ੍ਹਾਂ ਜਿਨਸਾਂ ਹੁਣ ਕਿਸੇ ਯਥਾਰਥਕ ਉਦੇਸ਼ ਦੀ ਬਜਾਏ ਸਾਡੀਆਂ ਲਾਲਸਾਵਾਂ ਦੀ ਪੂਰਤੀ ਲਈ ਘੜੀਆਂ ਅਤੇ ਨਿਰੂਪੀਆਂ ਜਾਂਦੀਆਂ ਹਨ । ਹੁਣ ਜਿਨਸਾਂ ਦੇ ਉਤਪਾਦਨ ਦੇ ਮੁਕਾਬਲੇ ਲਾਲਸਾਵਾਂ ਨੂੰ ਉਤਪੰਨ ਕਰਨ ਅਤੇ ਵਧਾਉਣ ਲਈ ਵਧੇਰੇ ਬਜਟ ਰੱਖਿਆ ਜਾਂਦਾ ਹੈ । ਸੰਚਾਰ ਸਾਧਨਾਂ ਅਤੇ ਵਿਗਿਆਪਨਾਂ ' ਚ ਵਰਤੇ ਜਾਂਦੇ ਬਿੰਬਾਂ ਦੁਆਰਾ ਲਾਲਸਾਵਾਂ ਦਾ ਸੰਚਾਲਨ ਕੀਤਾ ਜਾਂਦਾ ਹੈ । ਉੱਤਰ ਆਧੁਨਿਕ ਸਭਿਆਚਾਰ ਦੇ ਇਸ ਵਰਣਨ ਤੇ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਬੰਦਰੀਲਾ ਦੁਆਰਾ ਘੜੇ ਅਤੇ ਇਸਤੇਮਾਲ ਕੀਤੇ ਸੰਕਲਪ ਇਕ । ਦੂਜੇ ਉੱਤੇ ਪਰਸਪਰ ਰੂਪ ਵਿੱਚ ਨਿਰਭਰਤਾ ਰੱਖਦੇ ਹਨ । ਸਿਮਯੂਲੇਸ਼ਨ , ਅਤਿ ਯਥਾਰਥ , ਅਤਿ - ਪ੍ਰਕਾਰਜ , ਲਾਲਸਾ , ਵਿਗਿਆਪਨਾਂ ਦੀ ਸਰਬਵਿਆਪਕਤਾ ਆਦਿ ਸੰਕਲਪ ਅੰਤਰ - ਸੰਬੰਧਿਤ ਹਨ ਅਤੇ ਇਹਨਾਂ ਬਾਰੇ ਸਮੁੱਚੀ ਸਮਝ ਉੱਤਰ ਆਧੁਨਿਕ ਸਭਿਆਚਾਰ ਨੂੰ ਸਮਝਣ ਵਿੱਚ ਸਹਾਈ ਹੋ ਸਕਦੀ ਹੈ । ਸ਼ਬਦਾਂ ਦੀ ਵਰਤੋਂ ਇਹ ਵੀ ਸਪੱਸ਼ਟ ਕਰਦੀ ਹੈ ਕਿ ਬੰਦਰੀਲਾ ਉੱਤਰ ਆਧੁਨਿਕਤਾ ਤੇ ਇਸ ਨਾਲ ਜੁੜੀ ਅਤਿ - ਯਥਾਰਥਕਤਾ ਤੇ ਅਤਿ - ਪ੍ਰਕਾਰਜਤਾ ਦਾ ਜਸ਼ਨ ਮਨਾਉਣ ਦਾ ਸੱਦਾ ਨਹੀਂ ਦਿੰਦਾ । ਨਿਊਯਾਰਕ ਬਾਰੇ ਗੱਲ ਕਰਦਾ ਹੋਇਆ ਉਹ ਸਵਾਲ ਕਰਦਾ ਹੈ ਕਿ ਲੋਕ ਉਸ ਭੀੜ ਵਾਲੇ ਸ਼ਹਿਰ ' ਚ ਰਹਿਣਾ ਕਿਉਂ ਪਸੰਦ ਕਰਦੇ ਹਨ । ਉੱਤਰ ਦਿੰਦੇ ਹੋਏ ਉਹ ਦਲੀਲ ਉਸਾਰਦਾ ਹੈ ਕਿ ਜਿੱਥੇ ਆਧੁਨਿਕ ਸ਼ਹਿਰ ਦੇ ਵਾਸੀ ਭੀੜ ਵਿੱਚ ' ਬੇਗਾਨਗੀ " ( Alienation ) ਮਹਿਸੂਸ ਕਰਦੇ ਸਨ ਉੱਥੇ ਸਿਮਯੂਲੇਸ਼ਨ ਅਤੇ ਅਤਿ - ਯਥਾਰਥ ' ਤੇ ਆਧਾਰਿਤ ਉੱਤਰ ਆਧੁਨਿਕ ਸਭਿਆਚਾਰ ਦੇ ਬਾਸ਼ਿੰਦਿਆਂ ਲਈ ਭੀੜ ਆਨੰਦਮਈ ਹੈ ਕਿਉਂ ਜੋ ਇਹ ਭੀੜ ਉਨ੍ਹਾਂ ਨੂੰ ਭੌਤਿਕ ਰੂਪ ਵਿੱਚ ਸ਼ਹਿਰ ਵਿੱਚ ਹੋਣ ਦਾ ਅਹਿਸਾਸ ਕਰਵਾਉਂਦੇ ਹੋਏ ਯਥਾਰਥ ਨਾਲ ਜੋੜਦੀ ਹੈ । ਅਸੀਂ ਕਹਿ ਸਕਦੇ ਹਾਂ ਕਿ ਬੰਦਰੀਲਾ ਉੱਤਰ ਆਧੁਨਿਕ ਸਭਿਆਚਾਰ ਦਾ ਵਿਸ਼ਲੇਸ਼ਣ ਕਰਦਾ ਹੈ , ਵਕਾਲਤ ਨਹੀਂ ।