ਯੁਕਾਤਾ
ਯੁਕਾਤਾ ਇੱਕ ਤਰਾਂ ਦਾ ਕਿਮੋਨੋ ਹੁੰਦਾ ਹੈ। ਕਿਮੋਨੋ ਦੇ ਕਈ ਹਿੱਸੇ ਹੁੰਦੇ ਹਨ ਜਿਸ ਕਰ ਕੇ ਜਪਾਨੀ ਲੋਕ ਇਸਨੂੰ ਆਪਣੇ ਆਪ ਨਹੀਂ ਪਾ ਸਕਦੇ। ਪਰ ਯੁਕਾਤਾ ਨੂੰ ਪਾਉਣਾ ਬਹੁਤ ਹੀ ਸਰਲ ਹੁੰਦਾ ਹੈ ਕਿਉਂਕਿ ਇਸ ਦਾ ਓਬੀ ਇੱਕ ਹੀ ਹਿੱਸਾ ਹੁੰਦਾ ਹੈ। ਅਤੇ ਯੁਕਾਤਾ ਸਸਤਾ ਹੋਣ ਦੇ ਨਾਲ ਨਾਲ ਠੰਡਾ ਹੁੰਦਾ ਹੈ ਅਤੇ ਸੁਕਾਉਣਾ ਸੌਖਾ ਹੁੰਦਾ ਹੈ ਅਤੇ ਨਾਲ ਹੀ ਇਸਨੂੰ ਪਾਉਣਾ ਸੁਖਮਈ ਹੁੰਦਾ ਹੈ। ਇਸ ਲਈ ਗਰਮੀ ਵਿੱਚ ਯੁਕਾਤਾ ਪਾਇਆ ਜਾਂਦਾ ਹੈ। ਜਿਂਵੇ ਕੀ ਨੌਜਵਾਨ ਮਹਿਲਾਵਾਂ ਗਰਮੀਆਂ ਦੇ ਮੇਲੇ, ਆਤਿਸ਼ਬਾਜ਼ੀ ਦੇ ਪ੍ਰੋਗ੍ਰਾਮ ਅਤੇ ਤਿਓਹਾਰਾਂ ਵਿੱਚ ਯੁਕਾਤਾ ਪਾਉਂਦੀ ਹੈ। ਹਾਲ ਵਿੱਚ ਹੀ ਜਪਾਨ ਦੇ ਕਈ ਰੈਸਟੋਰੈਂਟ ਅਤੇ ਥੀਮ ਪਾਰਕ ਵਿੱਚ ਯੁਕਾਤਾ ਨੂੰ ਵਰਦੀ ਦੀ ਤਰਾਂ ਅਪਣਾਇਆ ਗਿਆ ਹੈ। ਸੂਮੋ ਪਹਿਲਵਾਨ ਆਮ ਜੀਵਨ ਵਿੱਚ ਯੁਕਾਤਾ ਪਾਉਂਦੇ ਹਨ ਅਤੇ ਕਈ ਜਪਾਨੀ ਹੋਟਲ ਸਹੂਲਤ ਲਈ ਮਹਿਮਾਨਾਂ ਲਈ ਰਾਤ ਨੂੰ ਪਾਉਣ ਲਈ ਯੁਕਾਤਾ ਪਰਦਾਨ ਕਰਦੇ ਹਨ। ਆਦਮਿਆਂ ਲਈ ਅਖ਼ਤਿਆਰੀ ਟੋਪੀ ਸੂਰਜ ਤੋਂ ਸਿਰ ਦੀ ਰੱਖਿਆ ਕਰਨ ਲਈ ਵੀ ਪਾਈ ਜਾ ਸਕਦੀ ਹੈ। ਰਵਾਇਤੀ ਯੁਕਾਤਾ ਆਸਮਾਨੀ ਨੀਲਾ ਰੰਗਿਆ ਹੁੰਦਾ ਹੈ ਪਰ ਅੱਜ-ਕੱਲ ਤਰਾਂ ਤਰਾਂ ਦੇ ਰੰਗ ਤੇ ਡਿਜ਼ਾਈਨ ਮਿਲਦੇ ਹਨ। ਯੁਕਾਤਾ ਦਾ ਆਮ ਨਿਯਮ ਹੈ ਕੀ ਨੌਜਵਾਨ ਲੋਕ ਚਮਕਦਾਰ, ਰੌਚਕ ਰੰਗ ਅਤੇ ਬੋਲਡ ਪੈਟਰਨ ਪਹਿਨਦੇ ਹਨ, ਜਦਕਿ ਵੱਡੀ ਉਮਰ ਦੇ ਲੋਕ ਹਨੇਰੇ ਰੰਗ ਅਤੇ ਸੰਜੀਵ ਪੈਟਰਨ ਪਾਉਂਦੇ ਹਨ।
ਰਿਵਾਜ
[ਸੋਧੋ]ਯੁਕਾਤਾ ਦਾ ਖੱਬਾ ਪਾਸਾ ਸੱਜੇ ਪਾਸੇ ਉੱਤੇ ਲਪੇਟਿਆ ਜਾਂਦਾ ਹੈ ਤੇ ਓਬੀ ਪੇਟੀ ਜਾਂ "ਕੋਸ਼ੀ ਹੋਮੀ "ਨਾਲ ਸੁਰੱਖਿਅਤ ਬੰਨ ਦਿੱਤਾ ਜਾਂਦਾ ਹੈ, ਤੇ ਪਰੰਪਰਕ ਤੌਰ ਤੇ ਇਸਨੂੰ ਪਿੱਛੇ ਬੰਨਿਆ ਜਾਂਦਾ ਹੈ। ਪਰੰਪਰਾਗਤ ਮੋਹਰਲੇ ਪਾਸੇ ਬੰਨਿਆ ਯੁਕਾਤਾ ਵੇਸਵਾ ਦਾ ਪ੍ਰਤਿਨਿਧ ਹੁੰਦਾ ਹੈ। ਅਤੇ ਇਸ਼ਨਾਨ ਤੋਂ ਬਾਅਦ ਇਸਨੂੰ ਸਿੱਦੇ ਬੰਨ ਦਿੱਤਾ ਜਾਂਦਾ ਹੈ. ਯੁਕਾਤਾ ਨੂੰ ਅਕਸਰ ਗੇਤਾ (ਲੱਕੜ ਦੇ ਜੁੱਤੀ) ਨਾਲ ਪਾਇਆ ਜਾਂਦਾ ਹੈ, ਪਰ ਤਾਬੀ ਅਕਸਰ ਨਹੀਂ ਪਾਈ ਜਾਂਦੀ।