ਯੁਫੋਰੀਆ (ਅਮਰੀਕੀ ਟੈਲੀਵਿਜ਼ਨ ਲੜ੍ਹੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੁਫੋਰੀਆ ਇੱਕ ਅਮਰੀਕੀ ਟੀਨ ਡਰਾਮਾ ਟੈਲੀਵਿਜ਼ਨ ਲੜ੍ਹੀ ਹੈ ਜਿਸ ਨੂੰ ਸੈਮ ਲੈਵਿਨਸਨ ਨੇ ਐੱਚਬੀਓ (HBO) ਲਈ ਲਿਖਿਆ ਅਤੇ ਸਿਰਜਿਆ ਹੈ। ਇਸ ਦੀ ਕਹਾਣੀ ਕੁੱਝ ਹੱਦ ਤੱਕ ਇਸ ਹੀ ਨਾਂਮ ਦੇ ਇੱਕ ਇਜ਼ਰਾਇਲੀ ਟੈਲੀਵਿਜ਼ਨ ਲੜ੍ਹੀ 'ਤੇ ਆਧਾਰਤ ਹੈ। ਲੜ੍ਹੀ ਇੱਕ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਟੋਲੇ ਦੀ ਸਦਮੇ, ਨਸ਼ਿਆਂ, ਟੱਬਰ, ਦੋਸਤੀ, ਅਤੇ ਮੁਹੱਬਤ ਦੇ ਨਾਲ ਜੁੜੀ ਹੋਈ ਕਹਾਣੀ ਵਿਖਾਉਂਦੀ ਹੈ। ਇਸ ਵਿੱਚ ਜ਼ੈਡੇਆ, ਜੋ ਕਿ ਲੜ੍ਹੀ ਵਿੱਚ ਵਾਰਤਾਕਾਰ ਵੀ ਹੈ, ਮੌਡੇ ਐਪਟੋਅ, ਐਨਗਸ ਕਲਾਊਡ, ਐਰਿਕ ਡੇਨ, ਅਲੈਕਸਾ ਡੇਮੀ, ਜੇਕਬ ਐਲੌਰਡੀ, ਬਾਰਬੀ ਫਿਰੈਰਾ, ਨਿਕਾ ਕਿੰਗ, ਸਟੌਰਮ ਰੇਇਡ, ਹੰਟਰ ਸ਼ੈਫਰ, ਐਲਗੀ ਸਮਿੱਥ, ਸਿਡਨੀ ਸਵੀਨੀ, ਕੋਲਮੈਨ ਡੋਮਿੰਗੋ, ਜੈਵਨ "ਵੈਨਾ" ਵੌਲਟਨ, ਔਸਟਿਨ ਐਬ੍ਰੈਮਜ਼, ਅਤੇ ਡੌਮਿਨਿਕ ਫਾਇਕ ਹਨ।