ਸਮੱਗਰੀ 'ਤੇ ਜਾਓ

ਜੰਗੀ ਕਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਯੁੱਧ ਕਲਾ ਤੋਂ ਮੋੜਿਆ ਗਿਆ)
ਮੁੱਕੇਬਾਜ਼ੀ ਦੀ ਜੰਗੀ ਕਲਾ ਪੁਰਾਣੇ ਸਮੇਂ ਦੇ ਥੀਰਾ ਵਿੱਚ ਪ੍ਰਚੱਲਤ ਸੀ।

ਜੰਗੀ ਕਲਾਵਾਂ ਜਾਂ ਯੁੱਧ ਕਲਾਵਾਂ ਲੜਾਈ-ਅਭਿਆਸ ਦੇ ਅਸੂਲਬੱਧ ਪ੍ਰਬੰਧ ਅਤੇ ਰਿਵਾਜ ਹੁੰਦੇ ਹਨ ਜਿਹਨਾਂ ਨੂੰ ਕਈ ਕਾਰਨਾਂ ਕਰ ਕੇ ਕੀਤਾ ਜਾਂਦਾ ਹੈ: ਨਿੱਜੀ ਬਚਾਅ, ਮੁਕਾਬਲੇਬਾਜ਼ੀ, ਸਰੀਰਕ ਤੰਦਰੁਸਤੀ ਅਤੇ ਸਿਹਤ, ਮਨੋਰੰਜਨ ਅਤੇ ਨਾਲ਼ ਹੀ ਮਾਨਸਿਕ, ਸਰੀਰਕ ਅਤੇ ਰੂਹਾਨੀ ਵਿਕਾਸ। ਭਾਵੇਂ ਜੰਗੀ ਕਲਾ ਇਸਤਲਾਹ ਦਾ ਮਤਲਬ ਪੂਰਬੀ ਏਸ਼ੀਆ ਦੀਆਂ ਲੜਾਕੂ ਕਲਾਵਾਂ ਨਾਲ਼ ਜੋੜਿਆ ਜਾਂਦਾ ਹੈ ਪਰ ਅਸਲ ਵਿੱਚ 1550 ਤੋਂ ਲੈ ਕੇ ਇਸਨੂੰ ਯੂਰਪ ਦੇ ਲੜਾਕੂ ਪ੍ਰਬੰਧਾਂ ਵਾਸਤੇ ਵਰਤਿਆ ਜਾਂਦਾ ਸੀ।