ਯੇਸੁਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਯੇਸੁਬਾਈ (1719 ਏ.ਡੀ.), ਮਰਾਠਾ ਛਤਰਪਤੀ ਸੰਭਾਜੀ ਦੀ ਦੂਜੀ ਪਤਨੀ ਸੀ। ਉਹ ਪਿਲਾਜੀਰਾਵ ਸ਼ਿਕਰੇ, ਇੱਕ ਮਰਾਠਾ ਸਰਦਾਰ (ਮੁਖੀਆ), ਜੋ ਕਿ ਛਤਰਪਤੀ ਸ਼ਿਵਾਜੀ ਦੀਆਂ ਸੇਵਾਵਾਂ ਵਿੱਚ ਸਨ, ਉਨ੍ਹਾਂ ਦੀ ਧੀ ਸੀ।

ਜਦ ਰਾਏਗੜ੍ਹ ਦੇ ਮਰਾਠਾ ਕਿਲੇ 'ਤੇ ਮੁਗ਼ਲਾਂ ਦੁਆਰਾ 1689 ਵਿੱਚ ਕਬਜ਼ਾ ਕੀਤਾ ਗਿਆ ਸੀ, ਤਦ ਉਨ੍ਹਾਂ ਨੇ ਯਸੁਬਾਈ ਨੂੰ ਉਸਦੇ ਨੌਜਵਾਨ ਪੁੱਤਰ ਨਾਲ ਕੈਦ ਕਰ ਲਿਆ. ਹਾਲਾਂਕਿ ਉਨ੍ਹਾਂ ਨੂੰ ਹਰ ਜਗ੍ਹਾ ਔਰੰਗਜੇਬ ਨਾਲ ਲਿਜਾਇਆ ਜਾਂਦਾ ਸੀ, ਪਰ ਉਸ (ਔਰੰਗਜੇਬ) ਨੇ ਕਦੇ ਉਨ੍ਹਾਂ ਵੱਲ ਧਿਆਨ ਨਹੀ ਦਿੱਤਾ। 1707 ਵਿੱਚ ਔਰੰਗਜੇਬ ਦੀ ਮੌਤ ਤੋਂ ਬਾਅਦ, ਉਸ ਦਾ ਪੁੱਤਰ ਆਜ਼ਮ ਸਮਰਾਟ ਬਣਿਆ ਅਤੇ ਉਸ ਨੇ ਮਰਾਠਾ ਰੈਂਕਾਂ ਦੀ ਵੰਡ ਨੂੰ ਉਤਸ਼ਾਹਿਤ ਕਰਨ ਲਈ, ਸ਼ਾਹੁ ਜਾਰੀ ਕੀਤਾ। ਮੁਗ਼ਲਾਂ ਨੇ ਯਸੁਬਾਈ ਨੂੰ ਇੱਕ ਦਹਾਕੇ ਲਈ ਕੈਦ ਵਿੱਚ ਰੱਖਿਆ, ਇਹ ਯਕੀਨੀ ਬਣਾਉਣ ਲਈ ਕਿ ਸ਼ਾਹੁ ਆਪਣੀ ਰਿਹਾਈ 'ਤੇ ਦਸਤਖਤ ਕੀਤੇ ਸੰਧੀ ਦੀਆਂ ਸ਼ਰਤਾਂ ਨੂੰ ਯਾਦ ਰੱਖੇ।

ਅੰਤ 1719 ਵਿੱਚ, ਪੇਸ਼ਵਾ ਬਾਲਾਜੀ ਵਿਸ਼ਵਨਾਥ ਭੱਟ ਉਨ੍ਹਾਂ ਨੂੰ ਇੱਕ ਸੰਧੀ ਦੇ ਤਹਿਤ ਰਿਹਾ ਕਰਵਾ ਕੇ ਲੈ ਗਿਆ, ਜਿਸਨੂੰ  ਮੁਗ਼ਲਾਂ ਦੀ ਮਾਨਤਾ ਪ੍ਰਾਪਤ ਸੀ ਅਤੇ ਜਿਸ ਵਿੱਚ ਸ਼ਾਹੁ ਨੂੰ ਸ਼ਿਵਾਜੀ ਦਾ ਅਸਲੀ ਉਤਰਾਧਿਕਾਰੀ ਮੰਨਿਆ ਗਿਆ ਸੀ।