ਰਜਨੀ ਅੱਬੀ
ਦਿੱਖ
ਰਜਨੀ ਅੱਬੀ ਭਾਰਤੀ ਜਨਤਾ ਪਾਰਟੀ ਦੀ ਇਕ ਨੇਤਾ ਅਤੇ ਕਾਨੂੰਨ ਪ੍ਰੋਫੈਸਰ ਹੈ। ਉਹ ਦਿੱਲੀ ਦੀ ਮੇਅਰ ਸੀ।
ਉਸ ਦਾ ਜਨਮ 1962 ਵਿਚ ਹੋਇਆ ਸੀ ਅਤੇ ਉਸ ਨੇ ਮਿਰਾਂਡਾ ਹਾਊਸ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿਚ ਗ੍ਰੈਜੂਏਸ਼ਨ ਕੀਤੀ ਸੀ। ਬਾਅਦ ਵਿਚ ਉਸ ਨੇ ਦਿੱਲੀ ਯੂਨੀਵਰਸਿਟੀ ਦੇ ਫ਼ੈਕਲਟੀ ਆਫ਼ ਲਾਅ ਦੀ ਕਾਨੂੰਨੀ ਸਿੱਖਿਆ ਹਾਸਿਲ ਕੀਤੀ ਅਤੇ ਐਲਐਲ.ਬੀ ਅਤੇ ਐਲਐਲ.ਐਮ ਦੋਵਾਂ ਵਿਚ ਸੋਨ ਤਗਮਾ ਜਿੱਤਿਆ। ਉਸ ਨੇ ਆਪਣੀ ਪੀਐਚ.ਡੀ. ਦਿੱਲੀ ਯੂਨੀਵਰਸਿਟੀ ਤੋਂ ਲਾਅ ਵਿਚ ਹਾਸਿਲ ਕੀਤੀ ਅਤੇ ਉਦੋਂ ਤੋਂ ਹੀ ਉਹ ਇੱਥੇ ਪੜ੍ਹਾ ਰਹੀ ਹੈ।[1]