ਰਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਜ਼ਾ (ਅਰਬੀ: رضا, ਰਿਜ਼ਾ) ਪ੍ਰਮਾਤਮਾ ਦਾ ਨਿਯਮ ਹਨ, ਜਿਨ੍ਹਾਂ ਦੀ ਸੋਝੀ ਗੁਰਸਿੱਖ ਨੂੰ ਸ਼ੁਭ ਕਰਮ ਕਰਨ ਨਾਲ ਆਉਂਦੀ ਹੈ। ਜਿਸ ਤੋਂ ਭਾਵ ਹੈ ਕਿ ਪ੍ਰਮਾਤਮਾ ਦੀ ਪ੍ਰਸੰਨਤਾ ਭਾਵ ਜੋ ਉਸ ਦੀ ਮਰਜ਼ੀ ਹੈ। ਉਸ ਨਾਲ ਹੀ ਸਾਰਾ ਕੁਝ ਹੁੰਦਾ ਹੈ ਅਥਵਾ ਸਾਰੇ ਸੰਸਾਰ ਦੇ ਜੋ ਕਾਰਜ ਹੈ, ਉਹ ਉਸ ਦੀ ਰਜ਼ਾ ਵਿੱਚ ਹੀ ਹੈ। ਪੂਰਨ ਰਜ਼ਾ ਦੀ ਸਮਝ ਗੁੁਰਮੁਖ ਨੂੰ ਹੀ ਪੈਂਦੀ ਹੈ। ਰਜ਼ਾ ਦੇ ਵਿੱਚ ਕਾਰਜ ਕਰਨ ਦਾ ਅਦੇਸ਼ ਹੁੰਦਾ ਹੈ ਉਹ ਅਕਾਲ ਪੁਰਖ ਦਾ ਹੁਕਮ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਹੀ ਸਭ ਕੁਝ ਹੈ। ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਅਕਾਲ ਪੁਰਖ ਦੀ ਰਜ਼ਾ 'ਚ ਰਹਿਣਾ ਹੀ ਗੁਰਸਿੱਖ ਦਾ ਫਰਜ ਹੈ।[1]

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।

ਹਵਾਲੇ[ਸੋਧੋ]

  1. ਬਾਬਾ ਇਕਬਾਲ ਸਿੰਘ (2006). ਸਿੱਖ ਸਿਧਾਂਤ. ਬੜੂ ਸਾਹਿਬ: ਗੁਰਦੁਆਰਾ ਬੜੂ ਸਾਹਿਬ. p. 122.