ਰਜਿੰਦਰ ਸਿੰਘ ਬੱਲ
ਰਾਜਿੰਦਰ ਸਿੰਘ ਬੱਲ ਇੱਕ ਪੰਜਾਬੀ ਲੇਖਕ ਸੀ।[ਹਵਾਲਾ ਲੋੜੀਂਦਾ]
ਜੀਵਨ
[ਸੋਧੋ]ਰਾਜਿੰਦਰ ਸਿੰਘ ਬੱਲ ਦਾ ਜਨਮ 15 ਅਕਤੂਬਰ 1922 ਨੂੰ ਜ਼ਿਲ੍ਹਾ ਲਾਇਲਪੁਰ ਵਿੱਚ ਸ੍ਰ. ਰਣਧੀਰ ਸਿੰਘ ਜਾਗੀਰਦਾਰ ਦੇ ਘਰ ਮਾਤਾ ਰੁਕਮਣੀ ਦੇਵੀ ਦੀ ਕੁਖੋਂ ਹੋਇਆ।
ਸਿੱਖਿਆ
[ਸੋਧੋ]ਆਪ ਜੀ ਨੇ ਲਾਇਲਪੁਰ ਦੇ ਖਾਲਸਾ ਕਾਲਜ ਤੋਂ ਐਫ. ਏ. ਬੰਬਈ ਦੇ ਲੈਨਟਨ ਕਾਮਰਸ ਕਾਲਜ ਤੋਂ ਬੀ. ਕਾਮ ਦੀ ਪੜ੍ਹਾਈ ਕੀਤੀ।
ਕਾਰਜ
[ਸੋਧੋ]ਆਪ ਨੇ ਬਹੁਤ ਕਾਰਜ ਵੀ ਕੀਤੇ, ਜਿਵੇਂ ਪੰਜਾਬੀ ਸਾਹਿਤ ਦੇ ਇਮਤਿਹਾਨਾਂ ਦਾ ਵਾਈ ਐਮ ਐਸ ਏ ਗਿਆਨੀ ਕਾਲਜ ਖੋਲਿਆ ਤੇ ਇਸਦੇ ਨਾਲ ਨਾਲ ਸਾਹਿਤ ਦੀ ਰਚਨਾ ਵੀ ਕੀਤੀ। 1942 ਵਿੱਚ 'ਭਾਰਤ ਛੱਡੋ' ਲਹਿਰ ਵਿੱਚ ਹਿੱਸਾ ਪਾਇਆ।ਵੰਡ ਤੋਂ ਬਾਅਦ ਜਲੰਧਰ ਆ ਪੁਰਾਣੀਆਂ ਸਰਗਰਮੀਆਂ ਜਾਰੀ ਰੱਖੀਆਂ। 'ਸੁਰਜੀਤ'ਤੇ 'ਦਲੇਰ ਖਾਲਸਾ' ਸਮਾਚਾਰ ਪੱਤਰ ਕੱਢੇ ।
ਰਚਨਾਵਾਂ
[ਸੋਧੋ]ਆਪ ਜੀ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ।
ਨਾਟਕ
[ਸੋਧੋ]- ਚਾਚੇ ਦੀ ਸਹੁੰ
- ਗਲਤੀ
ਇਕਾਂਗੀ ਸੰਗ੍ਰਹਿ
[ਸੋਧੋ]- ਸਾਜਨ ਟੁਰ ਗਏ
- ਸਹਿਕਦੀ ਲੋਅ
- ਫੜਕਦਾ ਪੰਛੀ
ਆਲੋਚਨਾ
[ਸੋਧੋ]- ਪੰਜਾਬੀ ਸਾਹਿਤ ਦੀ ਸਮਰੱਥਾ
- ਆਧੁਨਿਕ ਪੰਜਾਬੀ ਕਵੀ
ਸੰਪਾਦਿਤ
[ਸੋਧੋ]- ਪੰਜਾਬੀ ਪਿੰਗਲ
- ਟੈਗੋਰ ਦੇ ਨਗਮੇ
- ਟਾਈਪ ਰਾਈਟਿੰਗ ਇੰਸਟਰਕਟਰ
- ਅਜੀਤ ਗਿਆਨੀ ਗਾਈਡ
- ਪੂਰਨ ਪੰਜਾਬੀ ਲੇਖ
- ਸ੍ਰੋਮਣੀ ਪੰਜਾਬੀ ਲੇਖ
ਖੋਜ ਪੁਸਤਕ
[ਸੋਧੋ]ਭਾਈ ਬੰਨੋ ਦਰਪਣ ਅਤੇ ਖਾਰੇ ਵਾਲੀ ਬੀੜ
ਬਾਲ ਕਹਾਣੀ ਸੰਗ੍ਰਹਿ
[ਸੋਧੋ]ਇਕ ਸੀ ਰਾਜਾ ਇਕ ਸੀ ਰਾਣੀ
ਵਿਆਕਰਣ
[ਸੋਧੋ]ਪੰਜਾਬੀ ਵਿਆਕਰਣ
ਰੁਬਾਈਆਂ
[ਸੋਧੋ]ਚਾਰ ਕਦਮ
ਖੰਡਕਾਵਿ-ਖਿਆਲਾਤ
[ਸੋਧੋ]ਦਰਵੇਸ਼ ਭਾਈ ਬੰਨੋ
ਹੋਰ
[ਸੋਧੋ]ਵਲੀਏ ਪੰਜਾਬ-ਮਹਾਰਾਜਾ ਰਣਜੀਤ ਸਿੰਘ
ਸਟੀਕ
[ਸੋਧੋ]ਪੰਜ ਬਾਣੀ ਚੰਡੀ ਦੀ ਵਾਰ ਆਸਾ ਦੀ ਵਾਰ ਗੁਜਰੀ ਦੀ ਵਾਰ
ਵਿਚਾਰਧਾਰਾ
[ਸੋਧੋ]ਆਪ ਦੀ ਵਿਚਾਰਧਾਰਾ ਵਿੱਚ ਧਾਰਮਿਕ ਪ੍ਰਗਤੀਵਾਦ ਦੀ ਪ੍ਰਧਾਨਤਾ ਹੈ।[1]
ਹਵਾਲੇ
[ਸੋਧੋ]- ↑ ਸੰਪਾਦਕ-ਜੋਗਿੰਦਰ ਸਿੰਘ ਰਮਦੇਵ,ਨਿਊ ਬੁੱਕ ਕੰਪਨੀ, ਜਲੰਧਰ, ਪੰਨਾ ਨੰ. 281-282