ਰਣਜੀਤ ਧੀਰ

ਰਣਜੀਤ ਧੀਰ | |
|---|---|
ਰਣਜੀਤ ਧੀਰ | |
| ਜਨਮ | 3 ਅਕਤੂਬਰ 1942 ਪੰਜਾਬ,ਮਾਲਵਾ (ਪੰਜਾਬ) ਖੇਤਰ |
| ਕਿੱਤਾ | |
| ਭਾਸ਼ਾ |
|
| ਨਾਗਰਿਕਤਾ | ਬਰਤਾਨਵੀ |
| ਕਾਲ | 1966 ਤੋਂ ਹੁਣ ਤੱਕ ਬਰਤਾਨਵੀ ਵਿਚ (58 ਸਾਲ) |
| ਸਾਹਿਤਕ ਲਹਿਰ | ਬਰਤਾਨਵੀਲੇਬਰ ਪਾਰਟੀ |
| ਪ੍ਰਮੁੱਖ ਕੰਮ |
|
| ਪ੍ਰਮੁੱਖ ਅਵਾਰਡ | ਵਲਾਇਤੋਂ ਨਿਕਸੁਕ ਪੁਸਤਕ ਨੂੰ ਭਾਸ਼ਾ ਵਿਭਾਗ ,ਪੰਜਾਬ ਸਰਕਾਰ ਵੱਲੋਂ ਗੁਰਬਖਸ਼ ਸਿੰਘ ਪ੍ਰੀਤਲੜੀ ਇਨਾਮ (2021) |
| ਬੱਚੇ | 3, ਵਿੱਕੀ ,ਬਾਣੀ , ਕੰਵਲ ]] |

ਰਣਜੀਤ ਧੀਰ ਪੰਜਾਬੀ ਲੇਖਕ ਹੈ ਜੋ ਬਰਤਾਨੀਆ ਵਿੱਚ ਵਸਦਾ ਹੈ ਅਤੇ ਕਈ ਸਾਲ ਲੰਦਨ ਦੀ ਈਲਿੰਗ ਕੌਂਸਲ ਦਾ ਕੌਂਸਲਰ ਰਿਹਾ ਹੈ।[2]ਉਹ ਪਹਿਲੀ ਵਾਰ 1982 ਵਿੱਚ ਈਲਿੰਗ ਕੌਂਸਲ ਦੇ ਬਤੌਰ ਪ੍ਰਧਾਨ ਚੁਣੇ ਗਏ ਅਤੇ ਉਸ ਤੋਂ ਬਾਦ ਉਹਨਾਂ ਨੇ ਪਿਛਲੇ 35 ਸਾਲਾਂ ਵਿੱਚ 8 ਵਾਰੀ ਲੋਕਲ ਗਵਰਨਮੈਂਟ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ।ਉਹ ਲੰਮਾ ਸਮਾਂ ਮੇਅਰ ਅਤੇ ਡਿਪਟੀ ਮੇਅਰ ਵਜੋਂ ਵੀ ਨਿਯੁਕਤ ਰਹੇ।ਆਪਣੇ ਇਸ ਲੰਮੇ ਕਾਰਜਕਾਲ ਦੌਰਾਨ ਉਹ ਕਈ ਅਹਿਮ ਕਮੇਟੀਆਂ,ਸਕੂਲ ਬੋਰਡਾਂ ਅਤੇ ਜਨਤਕ ਅਦਾਰਿਆਂ ਦੇ ਚੇਅਰਮੈਨ ਵੀ ਰਹੇ।2005 ਵਿੱਚ ਪਹਿਲੀ ਚੋਣ ਉਪਰੰਤ ਇੰਗਲੈਂਡ ਵਿੱਚ ਸਭ ਤੋਂ ਲੰਮੇ ਕਾਰਜਕਾਲ ਵਾਲੇ ਕੌਂਸਲ ਡਿਪਟੀ ਲੀਡਰ ਹਨ।ਉਹ ਇਸ ਸਮੇਂ ਵੀ ਈਲਿੰਗ ਕੌਂਸਲ ਦੇ ਜਨਤਕ ਸੇਵਾਵਾਂ ਅਤੇ ਸੁਰੱਖਿਆ ਪੋਰਟਫੋਲੀਓ ਹੋਲਡਰ ਹਨ।ਉਹ ‘ਸ਼ਾਂਤੀ ਲਈ ਨਿਆਂ ‘ ਮੈਜਿਸਟਰੇਟ ਵਜੋਂ ਵੀ ਨਿਯੁਕਤ ਰਹੇ ਹਨ ਅਤੇ ‘ਰੁਜ਼ਗਾਰ ਟ੍ਰਿਬੂਊਨਲ’ ਦੇ ਮੈਂਬਰ ਵੀ ਨਿਯੁਕਤ ਰਹੇ ਹਨ।ਉਹਨਾਂ ਦੀਆਂ ਇਹਨਾਂ ਸੇਵਾਵਾਂ ਬਦਲੇ ਇੰਗਲੈਂਡ ਦੀ ਰਾਣੀ ਇਲੈਜਾਬਿਥ -2 ਵੱਲੋਂ ਉਹਨਾਂ ਨੂੰ 2018 ਦੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ ਹੈ।[3]
ਜੀਵਨ
[ਸੋਧੋ]ਰਣਜੀਤ ਧੀਰ ਦਾ ਜਨਮ ਪਿਤਾ ਸ਼੍ਰੀ ਕਿਸ਼ੋਰ ਚੰਦ ਧੀਰ ਅਤੇ ਮਾਤਾ ਸ਼੍ਰੀ ਮਤੀ ਇਸਰਾ ਦੇਵੀ ਦੇ ਘਰ 3 ਅਕਤੂਬਰ 1942 ਨੂੰ ਭਾਰਤੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੋਇਆ ।
ਲਿਖਤਾਂ
[ਸੋਧੋ]- ਸਾਊਥਾਲ ਦਾ ਸੂਰਜ
- ਪਰਦੇਸ ਨਾਮਾ
- ਵਤਨੋਂ ਦੂਰ
ਇਹ ਵੀ ਵੇਖੋ
[ਸੋਧੋ]- ਲੰਦਨ ਦੇ ਮਸ਼ਹੂਰ ਅੰਗਰੇਜ਼ੀ ਮੈਗਜ਼ੀਨ 'ਅਰਾਊਂਡ ਈਲਿੰਗ' (2018) ਵਿੱਚ ਰਣਜੀਤ ਧੀਰ ਜੀ ਨੂੰ ਮਹਾਰਾਣੀ ਇੰਗਲੈਂਡ ਵੱਲੋਂ ਸਨਮਾਨ ਦਿੱਤੇ ਜਾਣ ਦੀ ਪ੍ਰਕਸ੍ਹਤ ਹੋਈ ਖ਼ਬਰ
- ਭਾਰਤ ਦੇ ਦੇ ਮਸ਼ਹੂਰ ਅੰਗਰੇਜ਼ੀ ਅਖ਼ਬਾਰ 'ਹਿੰਦੁਸਤਾਨ ਟਾਈਮਸ' (29/12/2017) ਵਿੱਚ ਰਣਜੀਤ ਧੀਰ ਜੀ ਨੂੰ ਮਹਾਰਾਣੀ ਇੰਗਲੈਂਡ ਵੱਲੋਂ ਸਨਮਾਨ ਦਿੱਤੇ ਜਾਣ ਦੀ ਪ੍ਰਕਾਸ਼ਤ ਹੋਈ ਖ਼ਬਰ
- ਈਲਿੰਗ ਕਾਊਂਸਲ ਦੀ ਸਰਕਾਰੀ ਵੈਬਸਾਈਟ ਤੇ ਰਣਜੀਤ ਧੀਰ ਦਾ ਰਿਕਾਰਡ
- ਈਲਿੰਗ ਕਾਊਂਸਲ ਦੀ ਸਰਕਾਰੀ ਵੈਬਸਾਈਟ ਤੇ ਰਣਜੀਤ ਧੀਰ ਦਾ ਨੂੰ ਮਹਾਰਾਣੀ ਇੰਗਲੈਂਡ ਵੱਲੋਂ ਸਨਮਾਨ ਦਿੱਤੇ ਜਾਣ ਦੀ ਪ੍ਰਕਾਸ਼ਤ ਹੋਈ ਖ਼ਬਰ