ਰਣਧੀਰ ਸਿੰਘ ਚੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਰਣਧੀਰ ਸਿੰਘ ਚੰਦ (1943 - 26 ਮਾਰਚ 1992) ਪੰਜਾਬੀ ਕਵੀ ਅਤੇ ਗ਼ਜ਼ਲਕਾਰ ਸੀ, ਜਿਸ ਨੂੰ ਗ਼ਜ਼ਲ ਲਿਖਣ ਵਾਲੇ ਸ਼ਾਇਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਦੇ ਕਾਰਜ ਕਰ ਕੇ ਜਾਣਿਆ ਜਾਂਦਾ ਹੈ।[1] ਜਲੰਧਰ ਜ਼ਿਲ੍ਹੇ ਵਿੱਚ ਉਸ ਦਾ ਪਿੰਡ ਪਰਤਾਬਪੁਰਾ ਪਿੰਡ ਬਿਲਗਾ ਦੇ ਨੇੜੇ ਫਿਲੌਰ-ਨੂਰਮਹਿਲ ਰੋਡ 'ਤੇ ਸਥਿਤ ਹੈ।

ਰਣਧੀਰ ਸਿੰਘ ਚੰਦ ਦਾ ਜਨਮ 24 ਅਗਸਤ, 1943 ਨੂੰ ਹੋਇਆ। ਉਸਦਾ ਪਿਤਾ ਬਲਬੀਰ ਸਿੰਘ ਚੰਦ (ਦੂਲੇ) ਕਵੀਸ਼ਰ ਸੀ।

ਪਹਿਲਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਖੋਜ ਸਹਾਇਕ ਬਣਿਆ ਅਤੇ ਫੇਰ ਸਰਕਾਰੀ ਕਾਲਜ ਦਾ ਅਧਿਆਪਕ। ਉਸਨੇ ਮੁਕਤਸਰ, ਫ਼ਰੀਦਕੋਟ, ਕਰਮਸਰ, ਲੁਧਿਆਣਾ ਅਤੇ ਸਠਿਆਲਾ ਕਾਲਜਾਂ ਵਿਚ ਪੜ੍ਹਾਇਆ। ਬਾਅਦ ਵਿੱਚ ਉਹ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚ ਰਿਹਾ।

ਲਿਖਤਾਂ[ਸੋਧੋ]

  • ਕਹਾਣੀਕਾਰ ਕੁਲਵੰਤ ਸਿੰਘ ਵਿਰਕ (1972)[2]
  • ਗੁਰੂ ਨਾਨਕ ਅਤੇ ਯੋਗ ਦਰਸ਼ਨ (2004)[3]
  • ਇੱਕ ਸੂਰਜ ਮੇਰਾ ਵੀ (1977) [4]
  • ਮੇਰੇ ਗੁੰਮਨਾਮ ਦਿਨ (1967) [5]
  • ਰਾਤ ਸ਼ਹਿਰ ਤੇ ਰੇਤ (1981)[6]
  • ਉਦਾਸ ਖਿੜਕੀਆਂ ਤੇ ਸੂਰਜ [7]
  • ਰੂਹਾਂ ਦੇ ਹਾਣੀ
  • ਵਿਗਿਆਨ ਟੈਕਨਾਲੋਜੀ ਤੇ ਸਮਾਜ[8]
  • ਕਹਾਣੀਕਾਰ ਸੁਜਾਨ ਸਿੰਘ (1982)
  • ਗੁੰਬਦ (1972)
  • ਬਰਫ ਦੇ ਘਰ (1979)[9]

ਹਵਾਲੇ[ਸੋਧੋ]