ਰਣਬੀਰਪੁਰਾ
ਦਿੱਖ
ਰਣਬੀਰ ਪੁਰਾ ( ਕੌਰਜੀ ਵਾਲਾ ) ਪੰਜਾਬ, ਭਾਰਤ ਦੇ ਪਟਿਆਲਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਸੰਗਰੂਰ ਅਤੇ ਨਾਭਾ ਨੂੰ ਜਾਣ ਵਾਲੀਆਂ ਸੜਕਾਂ 'ਤੇ ਭਾਖੜਾ ਨਹਿਰ ਦੇ ਨੇੜੇ ਹੈ। ਇਸ ਪਿੰਡ ਦੇ ਦੋ ਵੱਖ-ਵੱਖ ਨਾਂ ਹਨ। ਪਿੰਡ ਦੀ ਜ਼ਮੀਨ ਮਹਾਰਾਜਾ ਪਟਿਆਲਾ ਦੇ ਭਰਾ ਨੇ ਕਿਸਾਨਾਂ ਨੂੰ ਦਿੱਤੀ ਸੀ। ਰਾਜੇ ਦੇ ਕਿਸੇ ਵੀ ਭਰਾ ਨੂੰ "ਕੌਰਜੀ" ਕਿਹਾ ਜਾਂਦਾ ਸੀ ਅਤੇ ਇਸ ਕਰਕੇ ਪਿੰਡ ਦਾ ਨਾਮ - ਕੌਰਜੀ ਵਾਲਾ ਪਿਆ। ਪਿੰਡ ਦਾ ਦੂਜਾ ਨਾਂ ਰਣਬੀਰ ਪੁਰਾ ਹੈ। ਇਹ ਪਟਿਆਲਾ ਸ਼ਹਿਰ ਤੋਂ ਲਗਭਗ 10 ਕਿ.ਮੀ ਦੂਰ ਹੈ।
ਰਣਬੀਰ ਪੁਰਾ ਇਸ ਪਿੰਡ ਦਾ ਅਧਿਕਾਰਤ ਨਾਮ ਹੈ। ਇਸ ਪਿੰਡ ਵਿੱਚ ਦੋ ਸਰਕਾਰੀ ਸਕੂਲ ਹਨ, ਇੱਕ ਵੱਡਾ ਖੇਡ ਮੈਦਾਨ, ਦੋ ਗੁਰਦੁਆਰੇ, ਇੱਕ ਚਰਚ। ਇਸ ਪਿੰਡ ਵਿੱਚ ਜ਼ਿਆਦਾਤਰ ਲੋਕ ਸਿੱਖ ਧਰਮ ਨਾਲ ਸੰਬੰਧਤ ਹਨ ਅਤੇ ਹਿੰਦੂਆਂ ਅਤੇ ਇਸਾਈਆਂ ਦੇ ਵੀ ਕੁਝ ਘਰ ਹਨ। ਸਾਰੇ ਧਰਮਾਂ ਦੇ ਲੋਕ ਮਿਲਜੁਲ ਕੇ ਅਤੇ ਸ਼ਾਂਤੀ ਨਾਲ ਰਹਿੰਦੇ ਹਨ, ਸਾਰੇ ਤਿਉਹਾਰ ਇਕੱਠੇ ਮਨਾਉਂਦੇ ਹਨ।
ਗੈਲਰੀ
[ਸੋਧੋ]-
ਰਣਬੀਰਪੁਰਾ ਵਿਖੇ ਮੈਥੋਡਿਸਟ ਚਰਚ ਦੇ ਸਾਹਮਣੇ ਇੱਕ ਭਾਰਤੀ ਈਸਾਈ
-
ਰਣਬੀਰਪੁਰਾ ਵਿਖੇ ਮੈਥੋਡਿਸਟ ਚਰਚ ਦਾ ਨੀਂਹ ਪੱਥਰ
-
ਰਣਬੀਰਪੁਰਾ ਵਿਖੇ ਮੈਥੋਡਿਸਟ ਚਰਚ
-
ਰਣਬੀਰਪੁਰਾ ਵਿਖੇ ਮੈਥੋਡਿਸਟ ਚਰਚ ਦਾ ਅੰਗਰੇਜ਼ੀ ਵਿੱਚ ਸਾਈਨ ਬੋਰਡ
-
ਰਣਬੀਰਪੁਰਾ ਵਿਖੇ ਮੈਥੋਡਿਸਟ ਚਰਚ ਦਾ ਪੰਜਾਬੀ ਵਿੱਚ ਸਾਈਨ ਬੋਰਡ