ਰਫ਼ੀਕ ਗ਼ਜ਼ਨਵੀ
ਰਫ਼ੀਕ ਗ਼ਜ਼ਨਵੀ | |
---|---|
رفیق غزنوی | |
ਜਨਮ | 1907[1] |
ਮੌਤ | 2 ਮਾਰਚ, 1974[1] |
ਪੇਸ਼ਾ | ਸੰਗੀਤ, ਅਦਾਕਾਰ, ਗੀਤਕਾਰ |
ਜੀਵਨ ਸਾਥੀ | ਅਨਵਰੀ ਬੇਗਮ |
ਰਫ਼ੀਕ ਗ਼ਜ਼ਨਵੀ ਉਰਫ਼ ਮੁਹੰਮਦ ਰਫ਼ੀਕ ਗ਼ਜ਼ਨਵੀ (1907- 2 ਮਾਰਚ 1974) ਬਰਤਾਨੀਆ ਭਾਰਤ ਦੇ ਸੰਗੀਤਕਾਰ, ਅਦਾਕਾਰ, ਗੁਲੂਕਾਰ, ਗੀਤਕਾਰ ਅਤੇ ਹਿਦਾਇਤਕਾਰ ਸਨ। ਉਹਨਾਂ ਦਾ ਜਨਮ ਰਾਵਲਪਿੰਡੀ ਦੇ ਮੁਸਲਿਮ ਪਰਿਵਾਰ ਵਿਚ ਹੋਇਆ। ਇਨ੍ਹਾਂ ਦੇ ਪੁਰਖਿਆਂ ਦਾ ਸੰਬੰਧ ਅਫ਼ਗਾਨਿਸਤਾਨ ਦੇ ਸ਼ਹਿਰ ਗ਼ਜ਼ਨੀ ਨਾਲ ਸੀ, ਜਿੱਥੋਂ ਉਹ ਹਿਜ਼ਰਤ ਕਰ ਕੇ ਪੇਸ਼ਾਵਰ ਤੋਂ ਬਾਅਦ ਰਾਵਲਪਿੰਡੀ ਵਸ ਗਏ।
ਸੰਗੀਤ ਸਫ਼ਰ
[ਸੋਧੋ]ਰਫ਼ੀਕ ਗ਼ਜ਼ਨਵੀ ਨੂੰ ਸਕੂਲ ਸਮੇਂ ਤੋਂ ਹੀ ਸ਼ਾਇਰੀ ਅਤੇ ਅਦਾਕਾਰੀ ਨਾਲ ਜਨੂੰਨ ਦੀ ਹੱਦ ਤਕ ਮੁਹੱਬਤ ਸੀ। ਉਨ੍ਹਾਂ ਨੇ ਕਲਾਸੀਕਲ ਦੀ ਸਿਖਿਆ ਉਸਤਾਦ ਅਬਦੁੱਲ ਅਜ਼ੀਜ਼ ਖ਼ਾਨ, ਉਸਤਾਦ ਮੀਆਂ ਕਾਦਿਰ ਬਖ਼ਸ਼ ‘ਲਾਹੌਰੀ’, ਆਸ਼ਿਕ ਅਲੀ ਖ਼ਾਨ ‘ਪਟਿਆਲਾ’ ਤੋਂ ਲਈ। ਉਹਨਾਂ ਨੇ ਆਪਣੀ ਪੜ੍ਹਾਈ ਸ਼ਿਮਲਾ ਦੇ ਕਾਲਜ ਤੋਂ ਕੀਤੀ।[2]
ਰਫ਼ੀਕ ਗ਼ਜ਼ਨਵੀ ਨੇ ਆਪਣੇ ਫ਼ਿਲਮੀ ਜੀਵਨ ਦਾ ਆਗ਼ਾਜ਼ ਅਦਾਕਾਰੀ ਤੋਂ ਕੀਤਾ। ਉਸਨੇ ਲਾਹੌਰ ਵਿੱਚ ਬਣਨ ਵਾਲੀ ਪਹਿਲੀ ਟਾਕੀ ਫ਼ਿਲਮ ਹੀਰ ਰਾਂਝਾ ਵਿੱਚ ਕੇਂਦਰੀ ਕਿਰਦਾਰ ਅਦਾ ਕੀਤਾ ਸੀ। ਉਸ ਨੇ ਇਸ ਫ਼ਿਲਮ ਦਾ ਸੰਗੀਤ ਵੀ ਕੰਪੋਜ ਕੀਤਾ ਸੀ ਅਤੇ ਆਪਣੇ ਉਪਰ ਫ਼ਿਲਮਾਏ ਜਾਣ ਵਾਲੇ ਸਾਰੇ ਨਗ਼ਮੇ ਵੀ ਖ਼ੁਦ ਗਾਏ ਸਨ। ਬਾਅਦ ਨੂੰ ਰਫ਼ੀਕ ਗ਼ਜ਼ਨਵੀ ਦਿੱਲੀ ਚਲਾ ਗਿਆ ਜਿਥੇ ਉਹ ਆਲ ਇੰਡੀਆ ਰੇਡੀਓ ਨਾਲ਼ ਵਾਬਸਤਾ ਹੋ ਗਿਆ। ਇਸ ਤੋਂ ਬਾਅਦ ਉਹ ਬੰਬਈ ਗਿਆ ਜਿਥੇ ਉਸ ਨੇ ਫ਼ਿਲਮ ਪੁਨਰ ਮਿਲਣ, ਲੈਲਾ ਮਜਨੂੰ ਤੇ ਸਿਕੰਦਰ ਸਮੇਤ ਕਈ ਫ਼ਿਲਮਾਂ ਦਾ ਸੰਗੀਤ ਵੀ ਕੰਪੋਜ ਕੀਤਾ। ਹਾਲੀਵੁੱਡ ਦੀ ਇਕ ਮਸ਼ਹੂਰ ਫ਼ਿਲਮ ਥੀਫ਼ ਆਫ਼ ਬਗ਼ਦਾਦ ਵਿੱਚ ਵੀ ਉਸ ਦੇ ਸੰਗੀਤ ਨੂੰ ਇਸਤੇਮਾਲ ਕੀਤਾ ਗਿਆ। ਹਿੰਦ ਦੀ ਵੰਡ ਦੇ ਬਾਅਦ ਉਹ ਕਰਾਚੀ ਚਲਾ ਗਿਆ ਜਿਥੇ ਉਹ ਰੇਡੀਓ ਪਾਕਿਸਤਾਨ ਨਾਲ਼ ਵਾਬਸਤਾ ਹੋਇਆ। ਉਹ ਉਸ ਕਮੇਟੀ ਦਾ ਮੈਂਬਰ ਸੀ ਜਿਸ ਨੇ ਪਾਕਿਸਤਾਨ ਦੇ ਕੌਮੀ ਤਰਾਨੇ ਦੀ ਧੁਨ ਮਨਜ਼ੂਰ ਕੀਤੀ ਸੀ ਪਰ ਬਾਅਦ ਨੂੰ ਰੇਡੀਓ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਜ਼ੈੱਡ ਏ ਬੁਖ਼ਾਰੀ ਨਾਲ਼ ਮੱਤਭੇਦਾਂ ਕਾਰਨ ਉਹ ਰੇਡੀਓ ਪਾਕਿਸਤਾਨ ਤੋਂ ਅਲਹਿਦਾ ਹੋ ਗਿਆ। ਉਸ ਦੀ ਕਰਾਚੀ ਵਿਖੇ 67 ਸਾਲ ਦੀ ਉਮਰ ਵਿੱਚ 2 ਮਾਰਚ 1974 ਨੂੰ ਮੌਤ ਹੋ ਗਈ।
ਹਵਾਲੇ
[ਸੋਧੋ]- ↑ 1.0 1.1 Profile and biodata of Rafiq Ghaznavi on muvyz.com website Retrieved 6 February 2018
- ↑ Rafiq Ghaznavi - Singer, Actor and Music Director of the 1940s Retrieved 6 February 2018