ਰਫਿਊਜ਼ੀ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪੰਜਾਬੀ ਰਫਿਊਜ਼ੀ
[ਸੋਧੋ]ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਆਦ ਪੂਰਬੀ ਪੰਜਾਬ ਵਿੱਚ ਪਾਕਿਸਤਾਨ ਵੱਲੋਂ ਆਏ ਲੋਕਾਂ ਨੂੰ ਪੰਜਾਬੀ ਰਫਿਊਜੀ ਕਿਹਾ ਹੈ।
ਕੁੜੀ ਦੇ ਵਿਆਹ ਦੀਆਂ ਰਸਮਾਂ
[ਸੋਧੋ]ਮਾਂਈਆਂ ਪਾਉਣਾ
[ਸੋਧੋ]ਵਿਆਹ ਤੋਂ ਪਹਿਲਾਂ ਕੁੜੀ ਨੂੰ ਦੋ ਦਿਨ ਪਹਿਲਾਂ ਮਾਂਈਆਂ ਪਾਇਆ ਜਾਂਦਾ ਸੀ। ਕੁੜੀ ਨੂੰ ਮੂੰਗੀ ਦੀ ਦਾਲ ਦਾ ਆਟਾ ਤੇ ਉਸ ਵਿਚ ਹਲਦੀ ਮਿਲਾ ਕੇ ਤੇ ਜੌ ਤੇ ਤਿਲਾਂ ਦਾ ਤੇਲ ਲਗਾਇਆ ਜਾਂਦਾ ਸੀ।[1]
ਮੀਡੀਆਂ ਦੀ ਰਸਮ
[ਸੋਧੋ]ਮਾਂਈਆਂ ਵਾਲੇ ਦਿਨ ਕੁੜੀ ਦੇ ਸੱਤ ਮੀਡੀਆਂ ਕੀਤੀਆਂ ਜਾਂਦੀਆਂ ਸਨ ਅਤੇ ਉਹ ਵਿਆਹ ਵਾਲੇ ਦਿਨ ਭਾਬੀ ਖੋਲਦੀ ਸੀ।
ਵਿਆਹ ਜੋੜਾ ਰਸਮ
[ਸੋਧੋ]ਵਿਆਹ ਵਾਲੇ ਦਿਨ ਕੁੜੀ ਨੂੰ ਕੱਚੀ ਲੱਸੀ ਨਾਲ ਨੁਹਾਇਆ ਜਾਂਦਾ ਸੀ। ੳਸ ਦਿਨ ਜੋ ਕੱਪੜੇ ਕੁੜੀ ਪਾਉਂਦੀ ਸੀ, ਉਸਦਾ ਕਮੀਜ਼ ਪੇਕੇ ਘਰ ਦਾ ਹੁੰਦਾ ਸੀ ਤੇ ਸਲਵਾਰ ਉਸਦੇ ਸਹੁਰੇ ਘਰ ਦੀ ਹੁੰਦੀ ਸੀ। ਇਹ ਜੋੜਾ ਵਿਆਹ ਤੇ ਪਾਇਆ ਜਾਂਦਾ ਸੀ।
ਮੁੰਡੇ ਦਾ ਵਿਆਹ
[ਸੋਧੋ]ਮਾਂਈਆਂ ਪਾਉਣਾ
[ਸੋਧੋ]ਮੁੰਡੇ ਦੇ ਵਿਆਹ ਤੇ ਵੀ ਕੁੜੀ ਦੀ ਤਰ੍ਹਾਂ ਮੁੰਡੇ ਨੂੰ ਮੁੰਗੀ ਦੀ ਦਾਲ ਦਾ ਆਟਾ ਤੇ ਵਿਚ ਹਲਦੀ ਪਾਈ ਜਾਂਦੀ ਸੀ ਅਤੇ ਨਾਲ ਹੀ ਜੌ ਤੇ ਤਿਲਾਂ ਦਾ ਤੇਲ ਲਗਾਇਆ ਜਾਂਦਾ ਸੀ।
ਵਿਆਹ ਜੋੜਾ ਰਸਮ
[ਸੋਧੋ]ਵਿਆਹ ਵਾਲੇ ਦਿਨ ਮੁੰਡਾ ਜੋ ਕੱਪੜੇ ਪਾਉਂਦਾ ਸੀ ਉਹ ਉਸਦੇ ਘਰ ਦੇ ਹੁੰਦੇ ਸਨ। ਪਰ ਜੋ ਪੱਗ ਬੰਨਦਾ ਸੀ ਉਹ ਉਸਦੇ ਸਹੁਰੇ ਘਰੋਂ ਉਸਦਾ ਸਾਲਾ ਲੈ ਕੇ ਆਉਂਦਾ ਸੀ। ਇਸਨੂੰ ਵਿਆਹ ਜੋੜਾ ਰਸਮ ਕਿਹਾ ਜਾਂਦਾ ਸੀ।
ਵਿਆਹ ਤੋਂ ਪਿਛੋਂ
[ਸੋਧੋ]ਵਿਆਹ ਤੋਂ ਪਿਛੋਂ ਨੂੰਹ ਤੋਂ ਗੋਹੇ ਦੀਆਂ 7 ਪਾਥੀਆਂ ਬਣਵਾਈਆਂ ਜਾਂਦੀਆਂ ਸਨ ਤੇ ਮੁੰਡੇ ਕੁੜੀ ਨੂੰ ਕਿਸੇ ਫਲ ਵਾਲੇ ਰੁੱਖ ਦੇ ਨੀਚੇ ਖੜਾਇਆ ਜਾਂਦਾ ਸੀ, ਜਿਵੇਂ ਬੇਰੀ, ਅੰਬ, ਤੂਤ ਆਦਿ। ਉਹ ਫਲ ਭਰੀ ਹੁੰਦੀ ਸੀ। ਇਸ ਲਈ ਕੁੜੀ ਦੀ ਔਲਾਦ ਲਈ ਉਸ ਨੂੰ ਉਥੇ ਖੜਾਇਆ ਜਾਂਦਾ ਸੀ। ਇਹ ਰਸਮ ਰਿਵਾਜ ਹੁੰਦੇ ਸਨ, ਪਰ ਭਾਰਤ ਤੇ ਪਾਕਿਸਤਾਨ ਦੀ ਵੰਡ ਉਪਰੰਤ ਜੋ ਲੋਕ ਇਧਰ ਆ ਗਏ ਉਹਨਾਂ ਦੀ ਕੁਲ ਸਮੇਂ ਇਹੀ ਰਸਮ ਰਿਵਾਜ ਰਹੇ ਪਰ ਸਮੇਂ ਦੀ ਤਬਦੀਲੀ ਬਾਅਦ ਕਈ ਅਲੋਪ ਹੋ ਗਏ ਤੇ ਕਈ ਰਸਮਾਂ ਰਿਵਾਜਾਂ ਵਿੱਚ ਤਬਦੀਲੀ ਆ ਗਈ। ਜਿਵੇਂ ਅੱਜ ਵੀ ਮਾਂਈਆਂ ਮੁੰਡੇ ਕੁੜੀ ਨੂੰ ਪਾਇਆ ਜਾਂਦਾ ਹੈ ਪਰ ਉਸ ਵਿੱਚ ਬਨ ਤਿਆਰ ਕੀਤਾ ਵੱਟਣਾ ਤਿਆਰ ਕੀਤਾ ਤੇਲ ਆ ਗਿਆ ਸਮੇਂ ਦੇ ਹਲਾਤਾਂ ਕਾਰਨ ਸਭ ਕੁਝ ਬਦਲ ਗਿਆ।[2]
ਮੌਤ ਸਮੇਂ ਦੇ ਰਿਵਾਜ
[ਸੋਧੋ]ਮੌਤ ਸਮੇਂ ਜੋ ਵਿਅਕਤੀ ਦੀ ਮੌਤ ਹੁੰਦੀ ਸੀ ਉਸ ਦੇ ਸਿਰਹਾਣੇ ਨਾਰੀਅਲ ਤੇ ਘੜਾ ਪਾਣੀ ਦਾ ਭਰ ਦੇ ਰੱਖਿਆ ਜਾਂਦਾ ਸੀ। ੳਸਦੇ ਸੰਸਕਾਰ ਵੇਲੇ ਪੰਜ ਫੁੱਟ ਟੋਆ ਪੱਟ ਕੇ ਉਸ ਨੂੰ ਵਿੱਚ ਰੱਖ ਕੇ ਸਿਰ ਤੋਂ ਪੌਰਾਂ ਤੱਕ ਮਿੱਟੀ ਤਾ ਘੜਾ ਰੱਖਿਆ ਜਾਂਦਾ ਸੀ ਤੇ ਸੱਤ ਆਦਮੀ ਉਸ ਵਿੱਚ ਇੱਕ ਬੁੱਕ ਮਿੱਟੀ ਪਾਉਂਦੇ ਸਨ ਤੇ ਮਰਨ ਵਾਲੇ ਆਦਮੀ ਦੇ ਮੂੰਹ ’ਚ ਰੁਪਈਆ ਪਾਇਆ ਜਾਂਦਾ ਸੀ।<rerf>ਬਹਾਲ ਸਿੰਘ</ref>
ਮੇਲੇ
[ਸੋਧੋ]ਅਹਮਦ ਸ਼ਾਹ ਮੇਲਾ
[ਸੋਧੋ]ਇਹ ਪਿੰਡ ਕੋਲਮੋਕ ਦੇ ਲਗਾਇਆ ਜਾਂਦਾ ਸੀ। ਇਸ ਵਿੱਚ ਕਾਲੇ ਨਾਗ ਦੀ ਪੂਜਾ ਕੀਤੀ ਜਾਂਦੀ ਸੀ। ਇਹ ਬਹੁਤ ਮਸ਼ਹੂਰ ਮੇਲਾ ਸੀ।<re>ਬਹਾਲ ਸਿੰਘ</ref>
ਦੇਵੀ ਮਾਤਾ
[ਸੋਧੋ]ਇਹ ਮੇਲਾ ਬਹੁਤ ਮਸ਼ਹੂਰ ਸੀ। ਇਹ ਮੇਲੇ ਵਿੱਚ 7 ਦਿਨ ਲਗਾਤਾਰ ਦੇਵੀ ਦੀ ਅਰਾਧਨਾ ਕੀਤੀ ਜਾਂਦੀ ਸੀ।
ਨੇਕ ਮਰਦ ਦਾ ਮੇਲਾ
[ਸੋਧੋ]ਇਹ ਮੇਲਾ ਮਰਦਾ ਵਾਸਤੇ ਲਾਹੌਰ ਦੇ ਸਭ ਤੋਂ ਵੱਧ ਤੇ ਮਸ਼ਹੂਰ ਮੇਲਾ ਸੀ। ਇਹ ਮੇਲਾ ਜੇਠ ਵਿੱਚ ਲਗਦਾ ਸੀ ਅਤੇ ਮੇਘ ਰਾਗ ਵਿੱਚ ਇਕ ਬਾਣੀ ਪੜੀ ਜਾਂਦੀ ਸੀ। ਇਹ ਮੇਲਾ ਮੀਂਹ ਪੈਣ ਦੀ ਖਾਤਰ ਲਗਦਾ ਸੀ। ਇਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੀ ਵੰਡ ਉਪਰੰਤ ਇਹ ਮੇਲੇ ਉਧਰ ਦੇ ਉਘਰ ਰਹਿ ਗਏ।[3]