ਰਮਾਸ਼ੰਕਰ ਵਿਦਰੋਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਮਾਸ਼ੰਕਰ ਯਾਦਵ ਵਿਦਰੋਹੀ (3 ਦਸੰਬਰ 1957 - 8 ਦਸੰਬਰ 2015) ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿੱਚ ਵਿਦਿਆਰਥੀਆਂ ਦੇ ਵਿੱਚ ਹਰਮਨ ਪਿਆਰਾ ਰਿਹਾ ਲੋਕ ਕਵੀ ਸੀ।

ਪ੍ਰਗਤੀਸ਼ੀਲ ਚੇਤਨਾ ਦਾ ਇਹ ਤਿੱਖਾ ਕਵੀ ‘ਵਿਦਰੋਹੀ’ ਦੇ ਨਾਮ ਨਾਲ ਪ੍ਰਸਿੱਧ ਸੀ। ਖੱਬੇਪੱਖੀ ਅੰਦੋਲਨ ਨਾਲ ਜੁੜਨ ਦੀ ਖ਼ਵਾਹਿਸ਼ ਅਤੇ ਜੇਐਨਯੂ ਦੇ ਅੰਦਰ ਦੇ ਜਮਹੂਰੀਅਤ ਵਿੱਚ ਰੰਗੇ ਮਾਹੌਲ ਨੇ ਉਸ ਨੂੰ ਇੰਨਾ ਆਕਰਸ਼ਿਤ ਕੀਤਾ ਕਿ ਉਹ ਇਸ ਕੈਂਪਸ ਦਾ ਹੋਕੇ ਰਹਿ ਗਿਆ। ਉਸ ਨੇ ਇਸ ਕੈਂਪਸ ਵਿੱਚ ਜੀਵਨ ਦੇ 30 ਤੋਂ ਵੀ ਜਿਆਦਾ ਬਸੰਤ ਗੁਜ਼ਾਰੇ ਹਨ। ਸਰੀਰਕ ਪੱਖੋਂ ਕਮਜੋਰ ਲੇਕਿਨ ਮਨ ਪੱਖੋਂ ਸੁਚੇਤ ਅਤੇ ਮਜ਼ਬੂਤ ਇਸ ਕਵੀ ਨੇ ਆਪਣੀਆਂ ਕਵਿਤਾਵਾਂ ਨੂੰ ਕਦੇ ਕਾਗਜ ਉੱਤੇ ਨਹੀਂ ਉਤਾਰਿਆ। ਉਸ ਦੀਆਂ ਕਵਿਤਾਵਾਂ ਵਿੱਚ ਕਈ ਤਾਂ ਅੰਧੇਰੇ ਮੇਂ ਅਤੇ ਰਾਮ ਕੀ ਸ਼ਕਤੀ ਪੂਜਾ ਦੀ ਤਰ੍ਹਾਂ ਦੀ ਲੰਮੀਆਂ ਕਵਿਤਾਵਾਂ ਹਨ। ਉਸ ਨੂੰ ਆਪਣੀਆਂ ਸਾਰੀਆਂ ਕਵਿਤਾਵਾਂ ਯਾਦ ਹਨ ਅਤੇ ਉਹ ਬਰਾਬਰ ਜ਼ਬਾਨੀ ਤੌਰ ਤੇ ਆਪਣੀ ਕਵਿਤਾਵਾਂ ਨੂੰ ਵਿਦਿਆਰਥੀਆਂ ਦੇ ਵਿੱਚ ਸੁਣਾਉਂਦੇ ਰਿਹਾ ਹੈ।

ਜ਼ਿੰਦਗੀ[ਸੋਧੋ]

ਵਿਦਰੋਹੀ ਦਾ ਜਨਮ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜਿਲ੍ਹੇ ਵਿੱਚ 3 ਦਸੰਬਰ 1957 ਨੂੰ ਹੋਇਆ ਸੀ। ਆਪਣੀ ਕਵਿਤਾ ਦੀ ਧੁਨ ਵਿੱਚ ਵਿਦਿਆਰਥੀ ਜੀਵਨ ਦੇ ਬਾਅਦ ਵੀ ਉਸ ਨੇ ਜੇਐਨਯੂ ਕੈਂਪਸ ਨੂੰ ਹੀ ਆਪਣਾ ਬਸੇਰਾ ਮੰਨਿਆ। ਉਹ ਕਹਿੰਦੇ ਹੈ, ਜੇਐਨਯੂ ਮੇਰੀ ਕਰਮਭੂਮੀ ਹੈ। ਮੈਂ ਇੱਥੇ ਦੇ ਹੋਸਟਲਾਂ ਵਿੱਚ, ਪਹਾੜੀਆਂ ਅਤੇ ਜੰਗਲਾਂ ਵਿੱਚ ਆਪਣੇ ਦਿਨ ਗੁਜ਼ਾਰੇ ਹਨ। ਉਹ ਬਿਨਾਂ ਕਿਸੇ ਕਮਾਈ ਦੇ ਸਰੋਤ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਿਸੇ ਤਰ੍ਹਾਂ ਕੈਂਪਸ ਦੇ ਅੰਦਰ ਜੀਵਨ ਬਸਰ ਕਰਦਾ ਰਿਹਾ। ਅਗਸਤ 2010 ਵਿੱਚ ਜੇਐਨਯੂ ਪ੍ਰਸ਼ਾਸਨ ਨੇ ਅਭਦਰ ਅਤੇ ਅਪਮਾਨਜਨਕ ਭਾਸ਼ਾ ਦੇ ਪ੍ਰਯੋਗ ਦੇ ਇਲਜ਼ਾਮ ਵਿੱਚ ਤਿੰਨ ਸਾਲ ਲਈ ਕੈਂਪਸ ਵਿੱਚ ਉਸ ਦੇ ਦਾਖ਼ਲ ਹੋਣ ਤੇ ਰੋਕ ਲਗਾ ਦਿੱਤੀ ਸੀ। ਜੇਐਨਯੂ ਦੇ ਵਿਦਿਆਰਥੀ ਸਮੂਹ ਨੇ ਪ੍ਰਸ਼ਾਸਨ ਦੇ ਇਸ ਰਵਈਏ ਦਾ ਪੁਰਜੋਰ ਵਿਰੋਧ ਕੀਤਾ। ਤਿੰਨ ਦਹਾਕਿਆਂ ਤੋਂ ਆਪਣਾ ਘਰ ਸਮਝੇ ਜੇਐਨਯੂ ਕੈਂਪਸ ਤੋਂ ਬੇਦਖ਼ਲੀ ਉਸ ਦੇ ਲਈ ਅਸਹਿ ਸੀ।

ਕਵਿ-ਨਮੂਨਾ[ਸੋਧੋ]

 
 ਨਈ ਖੇਤੀ
ਮੈਂ ਕਿਸਾਨ ਹੂੰ
ਆਸਮਾਨ ਮੇਂ ਧਾਨ ਬੋ ਰਹਾ ਹੂੰ
ਕੁਛ ਲੋਗ ਕਹ ਰਹੇ ਹੈਂ
ਕਿ ਪਗਲੇ! ਆਸਮਾਨ ਮੇਂ ਧਾਨ ਨਹੀਂ ਜਮਾ ਕਰਤਾ
ਮੈਂ ਕਹਤਾ ਹੂੰ ਪਗਲੇ!
ਅਗਰ ਜ਼ਮੀਨ ਪਰ ਭਗਵਾਨ ਜਮ ਸਕਤਾ ਹੈ
ਤੋ ਆਸਮਾਨ ਮੇਂ ਧਾਨ ਭੀ ਜਮ ਸਕਤਾ ਹੈ
ਔਰ ਅਬ ਤੋ ਦੋਨੋਂ ਮੇਂ ਸੇ ਕੋਈ ਏਕ ਹੋਕਰ ਰਹੇਗਾ
ਯਾ ਤੋ ਜ਼ਮੀਨ ਸੇ ਭਗਵਾਨ ਉਖੜੇਗਾ
ਯਾ ਆਸਮਾਨ ਮੇਂ ਧਾਨ ਜਮੇਗਾ।[1]

ਹਵਾਲੇ[ਸੋਧੋ]

  1. नई खेती : रमाशंकर यादव ‘विद्रोही’ की कविताएँ BBcHindi.com पर प्रकाशित, अभिगमन तिथि: १८ अगस्त २0१२

ਬਾਹਰੀ ਲਿੰਕ[ਸੋਧੋ]