ਰਸਾਂ ਦੀ ਗਿਣਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਰਮਾ:Draft other

ਰਸਾਂ ਦੀ ਗਿਣਤੀ[ਸੋਧੋ]

. ਭਾਰਤੀ ਕਾਵਿ - ਸ਼ਾਸਤਰ ਵਿਚ ਨੌਂ ਰਸਾਂ ਨੂੰ ਹੀ ਥਾਂ ਦਿੱਤੀ ਗਈ ਹੈ

ਸ਼ਿੰਗਾਰ, ਹਾਸ, ਬੀਭਤਸ, ਰੌਦਰ, ਬੀਰ, ਸ਼ਾਂਤ, ਕਰੁਣਾ, ਭਿਆਨਕ, ਅਦਭੁੱਤ ਰਸ    

 [1]ਪਰ ਹੁਣ 'ਭਗਤੀ' ਨਾਮਕ ਇੱਕ ਹੋਰ ਰਸ ਬਾਰੇ ਵਿਚਾਰ ਕੀਤਾ ਜਾਂਦਾ ਹੈ। ਗ੍ਰੰਥਕਾਰ ਸਵਾਲ ਕਰਦੇ ਹਨ ਕਿ ਰਸਾਂ ਦੀ ਗਿਣਤੀ ਨੌਂ ਹੀ ਕਿਉਂ ਮੰਨੀ ਜਾਵੇ? ਕਿਉਂ ਨਾ ਭਾਗਵਤ ਆਦਿ ਪੁਰਾਣਾਂ ਦਾ ਸ਼੍ਰਵਣ ਕਰਦੇ ਸਮੇਂ ਸਰੋਤਿਆਂ ਦੇ ਮਨਾਂ ਵਿਚ ਜਿਸ ਭਗਤੀ ਭਾਵ ਦੀ ਸਪਸ਼ਟ ਅਨੁਭੂਤੀ ਹੁੰਦੀ ਹੈ, ਉਸ ਨੂੰ ਵੀ ਰਸ ਮੰਨ ਲਿਆ ਜਾਵੇ? ਅਨੁਭਵ ਦੇ ਆਧਾਰ ਤੇ ਅਸੀਂ ਇਸ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ। ਸਾਖਿਆਤ ਭਗਵਾਨ ਉਸ ਭਗਤੀ ਰਸ ਦੇ ਆਲੰਬਨ ਹਨ, ਭਾਗਵਤ ਆਦਿ ਪੁਰਾਣਾਂ ਦਾ ਸ਼੍ਰਵਣ ਕਰਨਾ ਆਦਿ ਉੱਦੀਪਨ ਹਨ, ਗਦ-ਗਦ ਹੋ ਜਾਣਾ, ਰੋਮਾਂਚਿਤ ਹੋਣਾ ਅਤੇ ਹੰਝੂ ਵਹਾਉਣਾ ਆਦਿ ਅਨੁਭਾਵ ਹਨ ਅਤੇ ਭਗਵਾਨ ਵਿਖੇ ਪਰਮ ਅਤੇ ਅਟੁੱਟ ਪ੍ਰੇਮ ਉਸਦਾ ਸਥਾਈ ਭਾਵ ਹੈ।

      ਭਗਤੀ ਰਸ ਨੂੰ ਅਸੀਂ ਸ਼ਾਂਤ ਰਸ ਵਿਚ ਮਿਲਾ ਕੇ ਉਸਦਾ ਹਿੱਸਾ ਨਹੀਂ ਮੰਨ ਸਕਦੇ, ਕਿਉਂਕਿ ਦੋਹਾਂ ਦੇ ਸਥਾਈ ਭਾਵ ਹੀ ਅਲਗ- ਅਲਗ ਹਨ। ਭਗਤੀ ਰਸ ਦਾ ਸਥਾਈ ਭਾਵ ਈਸ਼ਵਰ-ਅਨੁਰਾਗ ਹੈ ਅਤੇ ਸ਼ਾਂਤ ਰਸ ਦਾ ਵਿਰਾਗ। ਦੋਵੇਂ ਇੱਕ ਦੂਜੇ ਦੇ ਵਿਰੁੱੱਧ ਹਨ। ਫੇਰ ਇਨ੍ਹਾਂ ਦਾ ਆਪਸ 'ਚ ਮੇਲ ਕਿਵੇਂ ਹੋ ਸਕਦਾ ਹੈ?

        ਭਗਤੀ ਰਸ ਨੂੰ ਦਸਵਾਂ ਰਸ ਮੰਨਣ ਬਾਰੇ ਗ੍ਰੰਥਕਾਰ ਨੇ ਜੋ ਵਿਚਾਰ ਪ੍ਰਸਤੁਤ ਕੀਤਾ ਹੈ, ਉਸ ਦੀ ਖੁਦ ਹੀ ਨਿਖੇਧੀ ਕਰਦੇ ਹੋਏ ਗ੍ਰੰਥਕਾਰ ਕਹਿੰਦੇ ਹਨ ਕਿ ਦੇਵਤਾ ਅਤੇ ਗੁਰੂ ਆਦਿ ਪੂਜਨੀਕ ਵਿਅਕਤੀਆਂ ਬਾਰੇ ਜੋ ਅਨੁਰਾਗ ਹੁੰਦਾ ਹੈ ਉਸੇ ਨੂੰ ਭਗਤੀ ਆਖਦੇ ਹਨ। ਅਸੀਂ ਕਾਵਿ ਵਿਚ ਰਸ ਅਤੇ ਭਾਵ ਦਾ ਅਨੁਚਿਤ ਨਿਰੂਪਣ ਕਰਾਂਗੇ, ਤਾਂ ਉਸ ਸੂਰਤ ਵਿਚ ਉਹ 'ਰਸਾਭਾਸ' ਅਤੇ 'ਭਾਵਾਭਾਸ' ਕਹਾਉਣਗੇ।

    ਇਸ ਸਿਲਸਿਲੇ ਵਿਚ ਇਕ ਹੋਰ ਬੜੀ ਦਿਲਚਸਪ ਸ਼ੰਕਾ ਕੀਤੀ ਜਾ ਸਕਦੀ ਹੈ ਕਿ ਕਿਉਂ ਨਾ ਕਿਸੇ ਇਸਤਰੀ ਬਾਰੇ ਪ੍ਰੇਮ ਨੂੰ ਵੀ 'ਭਾਵ' ਹੀ ਮੰਨ ਲਿਆ ਜਾਵੇ। ਦੋਹਾਂ 'ਚ ਫਰਕ ਕੀ ਹੈ। ਮੂਲ ਭਾਵ ਤਾਂ ਦੋਹਾਂ ਵਿਚ ਇੱਕੋ ਹੀ ਹੈ ਅਤੇ ਉਹ ਹੈ ਪ੍ਰੇਮ। ਓਹ ਭਾਵੇਂ ਭਗਵਾਨ ਲਈ ਹੋਵੇ ਜਾਂ ਇਸਤਰੀਆਂ ਲਈ। ਹੈ ਤਾਂ ਦੋਵੇਂ ਪ੍ਰੇਮ।

     ਸ਼ਿੰਗਾਰ ਰਸ ਦਾ ਸਥਾਈ ਭਾਵ ਕਿਉਂ ਨਾ 'ਭਗਤੀ' ਹੀ ਮੰਨ ਲਿਆ ਜਾਵੇ ਅਤੇ ਇਸਤਰੀ ਬਾਰੇ ਰਤੀ ਨੂੰ ਸੰਚਾਰੀ ਭਾਵ, ਕਿਉਂਕਿ ਇਸ ਦਲੀਲ ਵਿਚ ਵੀ ਕੋਈ ਜਾਨ ਨਹੀਂ ਹੈ ਕਿ ਪਰੰਪਰਾ ਤੋਂ ਹੀ ਸ਼ਿੰਗਾਰ ਰਸ ਦਾ ਸਥਾਈ ਭਾਵ 'ਰਤੀ' (ਇਸਤਰੀ ਪੁਰਸ਼ ਬਾਰੇ ਪ੍ਰੇਮ) ਨਿਰਧਾਰਿਤ ਕੀਤਾ ਗਿਆ ਹੈ, ਇਸ ਲਈ ਇਸਨੂੰ ਬਦਲਿਆ ਨਹੀਂ ਜਾ ਸਕਦਾ। ਭਗਤੀ (ਭਗਵਾਨ ਬਾਰੇ ਰਤੀ) ਵੀ ਤਾਂ ਇਸ ਦਾ ਸਥਾਈ-ਭਾਵ ਹੋ ਸਕਦਾ ਹੈ।

     ਸਾਹਿਤ ਵਿਚ ਰਸ ਅਤੇ ਭਾਵ ਆਦਿ ਦੀ ਵਿਵਸਥਾ ਭਰਤ ਆਦਿ ਮੁਨੀਆਂ ਦੇ ਕਥਨਾਂ ਅਨੁਸਾਰ ਕੀਤੀ ਗਈ ਹੈ। ਇਸ ਲਈ ਇਨ੍ਹਾਂ ਗੱਲਾਂ ਬਾਰੇ ਸੁਤੰਤਰਤਾ ਲੈਣ ਦੀ ਕੋਈ ਲੋੜ ਨਹੀਂ ਹੈ।

     ਜੇ ਭਰਤ ਮੁਨੀ ਜਿਹੇ ਮੰਨੇ-ਪ੍ਰਮੰਨੇ ਆਚਾਰਯਾਂ ਦੁਆਰਾ ਦਿੱਤੀ ਵਿਵਸਥਾ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਸਥਾਈ ਭਾਵਾਂ ਦੀ ਇੱਕ ਮਨ-ਭਾਉਂਦੀ ਲੰਮੀ ਕਤਾਰ ਖੜੀ ਹੋ ਜਾਵੇਗੀ। ਉਸ ਸੂਰਤ ਵਿਚ ਇਹ ਵੀ ਦਲੀਲ ਦਿੱਤੀ ਜਾ ਸਕਦੀ ਹੈ ਕਿ ਕਿਉਂ ਨਾ ਪੁੱਤਰ ਆਦਿ ਬਾਰੇ ਮਾਤਾ-ਪਿਤਾ ਦੀ ਰਤੀ (ਲਗਾਓ) ਨੂੰ ਵੀ ਸਥਾਈ ਭਾਵ ਮੰਨ ਲਿਆ ਜਾਵੇ, ਜਾਂ ਇਸਦੇ ਉਲਟ ਜੁਗੁਪਸਾ (ਨਫਰਤ) ਅਤੇ ਸ਼ੌਕ ਨੂੰ ਸਥਾਈ ਭਾਵਾਂ ਦੀ ਸ਼੍ਰੇਣੀ ਤੋਂ ਕੱਢ ਕੇ ਸ਼ੁੱਧ ਸੰਚਾਰੀ ਭਾਵਾਂ ਦੀ ਸ਼੍ਰੇਣੀ ਵਿਚ ਕਿਉਂ ਨਾ ਸ਼ਾਮਲ ਕਰ ਲਿਆ ਜਾਵੇ? ਇਸ ਤਰ੍ਹਾਂ ਤੇ ਫੇਰ ਸਾਰਾ ਸਾਹਿਤ-ਦਰਸ਼ਨ ਹੀ ਉਲਟ-ਪੁਲਟ ਹੋ ਜਾਵੇਗਾ ਅਤੇ ਉਸ ਵਿਚ ਧਾਂਧਲੀ ਮਚ ਜਾਵੇਗੀ ਅਤੇ ਕੋਈ ਮਰਯਾਦਾ ਹੀ ਨਾ ਰਹੇਗੀ।

ਇਸ ਤਰ੍ਹਾਂ ਨੌਂ ਰਸਾਂ ਦੀ ਗਿਣਤੀ ਭਰਤ ਮੁਨੀ ਦੇ ਵਚਨਾਂ ਦੁਆਰਾ ਮਰਯਾਦਿਤ ਕੀਤੀ ਗਈ ਹੈ। ਇਸ ਵਿਚ ਘਾਟਾ-ਵਾਧਾ ਕਰਨਾ ਉੱਚਿਤ ਨਹੀਂ ਹੈ। ਇਸ ਲਈ ਭਗਤੀ ਰਸ ਨੂੰ ਸਵੀਕਾਰ ਕਰਨਾ ਵੀ ਉੱਚਿਤ ਨਹੀਂ ਹੈ। ਇਨ੍ਹਾਂ ਗੱਲਾਂ ਵਿਚ ਸ਼ਾਸਤਰ ਦੀ ਮਰਯਾਦਾ ਦੀ ਪਾਲਣਾ ਕਰਨਾ ਹੀ ਠੀਕ ਹੈ।

     ਇਸ ਤਰ੍ਹਾਂ ਨੌਂ ਰਸਾਂ ਦੀ ਗਿਣਤੀ ਭਰਤ ਮੁਨੀ ਦੇ ਵਚਨਾਂ ਦੁਆਰਾ ਮਰਯਾਦਿਤ ਕੀਤੀ ਗਈ ਹੈ। ਇਸ ਵਿਚ ਘਾਟਾ-ਵਾਧਾ ਕਰਨਾ ਉੱਚਿਤ ਨਹੀਂ ਹੈ। ਇਸ ਲਈ ਭਗਤੀ ਰਸ ਨੂੰ ਸਵੀਕਾਰ ਕਰਨਾ ਵੀ ਉੱਚਿਤ ਨਹੀਂ ਹੈ। ਇਨ੍ਹਾਂ ਗੱਲਾਂ ਵਿਚ ਸ਼ਾਸਤਰ ਦੀ ਮਰਯਾਦਾ ਦੀ ਪਾਲਣਾ ਕਰਨਾ ਹੀ ਠੀਕ ਹੈ।

  1. ਭਾਰਦਵਾਜ, ਡਾ਼ ਓਮ ਪ੍ਰਕਾਸ਼ (1997). ਰਸ ਗੰਗਾਧਰ. ਪੰਜਾਬੀ ਯੂਨੀਵਰਸਿਟੀ ਪਟਿਆਲਾ ਪਬਲੀਕੇਸ਼ਨ ਬਿਊਰੋ. ISBN 81-7380-325-0. {{cite book}}: Cite has empty unknown parameter: |Writer= (help)