ਰਸਾਇਣਕ ਫ਼ਾਰਮੂਲਾ
(ਰਸਾਇਣਕ ਸੂਤਰ ਤੋਂ ਰੀਡਿਰੈਕਟ)
Jump to navigation
Jump to search
![]() | |
ਇਸ ਤਸਵੀਰ ਵਿੱਚਲੇ ਯੋਗ, ਅਲਮੀਨੀਅਮ ਸਲਫ਼ੇਟ, ਦਾ ਰਸਾਇਣਕ ਫ਼ਾਰਮੂਲਾ Al2(SO4)3 ਹੈ |

ਬਿਊਟੇਨ ਦਾ ਬਣਤਰੀ ਫ਼ਾਰਮੂਲਾ। ਇਹ ਇੱਕ ਰਸਾਇਣਕ ਫ਼ਾਰਮੂਲਾ ਨਹੀਂ ਹੈ। ਬਿਊਟੇਨ ਦੇ ਰਸਾਇਣਕ ਫ਼ਾਰਮੂਲਿਆਂ ਦੀਆਂ ਮਿਸਾਲਾਂ ਹਨ ਤਜਰਬਾਵਾਦੀ ਫ਼ਾਰਮੂਲਾ C2H5, ਅਣਵੀ ਫ਼ਾਰਮੂਲਾ C4H10 ਅਤੇ ਸੰਖੇਪ (ਜਾਂ ਅਰਧ-ਬਣਤਰੀ) ਫ਼ਾਰਮੂਲਾ CH3CH2CH2CH3
ਰਸਾਇਣਕ ਫ਼ਾਰਮੂਲਾ ਕਿਸੇ ਰਸਾਇਣਕ ਯੋਗ ਵਿੱਚਲੇ ਪਰਮਾਣੂਆਂ ਦੀਆਂ ਅਨੁਪਾਤਾਂ ਬਾਬਤ ਜਾਣਕਾਰੀ ਨੂੰ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ ਜਿਸ ਵਿੱਚ ਰਸਾਇਣਕ ਤੱਤਾਂ ਦੇ ਚਿੰਨਾਂ ਦੀ ਇਕਹਿਰੀ ਲਕੀਰ, ਅੰਕ, ਅਤੇ ਕਈ ਵਾਰ ਕੁਝ ਹੋਰ ਚਿੰਨ ਜਿਵੇਂ ਕਿ ਕਮਾਨੀਆਂ, ਡੰਡੀਆਂ, ਬਰੈਕਟਾਂ ਅਤੇ ਜਮਾਂ (+) ਤੇ ਘਟਾਓ (−) ਦੇ ਨਿਸ਼ਾਨ ਵਰਤੇ ਜਾਂਦੇ ਹਨ।