ਰਸੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਪੰਜਾਬੀ ਰਸੋਈ

ਰਸੋਈ ਇੱਕ ਅਜਿਹਾ ਕਮਰਾ ਜਾਂ ਜਗ੍ਹਾ ਹੁੰਦੀ ਹੈ ਜਿੱਥੇ ਖਾਣਾ ਬਣਾਇਆ ਜਾਂਦਾ ਹੈ। ਅੱਜ ਕੱਲ੍ਹ ਦੀਆਂ ਆਧੁਨਿਕ ਤਰੀਕੇ ਦੀਆਂ ਰਸੋਈਆਂ ਵਿੱਚ ਆਮ ਤੌਰ ਉੱਤੇ ਸਟੋਵ, ਪਾਣੀ ਵਾਲਾ ਸਿੰਕ, ਫਰਿੱਜ ਅਤੇ ਸਮਾਨ ਰੱਖਣ ਲਈ ਦਰਾਜ ਹੁੰਦੇ ਹਨ।

ਇਤਿਹਾਸ[ਸੋਧੋ]

ਰਸੋਈ ਦਾ ਵਿਕਾਸ ਸਟੋਵ ਦੀ ਕਾਢ ਅਤੇ ਘਰ-ਘਰ ਵਿੱਚ ਪਾਣੀ ਦੇ ਪਹੁੰਚਣ ਨਾਲ ਜੁੜਿਆ ਹੋਇਆ ਹੈ। ਪੱਛਮ ਵਿੱਚ 18ਵੀਂ ਸਦੀ ਤੱਕ ਖਾਣਾ ਖੁੱਲ੍ਹੇ ਵਿੱਚ ਹੀ ਬਣਾਇਆ ਜਾਂਦਾ ਸੀ। ਵਿਕਾਸਸ਼ੀਲ ਮੁਲਕਾਂ ਵਿੱਚ ਆਧੁਨਿਕ ਰਸੋਈਆਂ 20ਵੀਂ ਸਦੀ ਵਿੱਚ ਬਣਨੀਆਂ ਸ਼ੁਰੂ ਹੋਈਆਂ।

ਪੰਜਾਬ[ਸੋਧੋ]

ਪੰਜਾਬ ਵਿੱਚ ਖਾਣਾ ਬਣਾਉਣ ਦਾ ਕੰਮ ਚੁੱਲ੍ਹਿਆਂ ਅਤੇ ਹਾਰਿਆਂ ਵਿੱਚ ਕੀਤਾ ਜਾਂਦਾ ਸੀ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਵੀ ਇੱਥੇ ਰਸੋਈ ਖੁੱਲ੍ਹੇ ਵਿੱਚ ਹੀ ਹੁੰਦੀ ਸੀ ਜਿਸ ਵਿੱਚ ਤਕਰੀਬਨ ਦੋ ਚੁੱਲ੍ਹੇ ਹੁੰਦੇ ਸਨ। ਇਸ ਦੇ ਆਸ-ਪਾਸ ਸਮਾਨ ਕੰਧੋਲੀ ਬਣੀ ਹੁੰਦੀ ਸੀ।ਮਲਵਈ ਬੋਲੀ ਵਿੱਚ ਰਸੋਈ ਨੂੰ ਝੱਲਾਨੀ ਵੀ ਕਿਹਾ ਜਾਂਦਾ ਹੈ।