ਰਸ ਦੀ ਮਾਨਣ ਪ੍ਰੀਕਿਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਸ ਦੇ ਮਾਨਣ ਦੀ ਪ੍ਰਿਕਿਰਿਆ

ਰਸ ਦੇ ਮਾਨਣ ਦੀ ਪ੍ਰਿਕਿਰਿਆ ਰਸ ਨੂੰ ਮਾਨਣ ਦੀ ਪ੍ਰਿਕਿਰਿਆ ਦੇ ਸੰਬੰਧ ਵਿੱਚ ਸੰਸਕ੍ਰਿਤ ਕਾਵਿ-ਸਾਸਤ੍ਰ ਵਿੱਚ ਕਈ ਭੇਦ ਪ੍ਰਚਲਿਤ ਹਨ। ਇਹ ਵਾਦ ਭਰਤ ਮੁਨੀ ਦੇ ਉਸੇ ਸੁਤ੍ਰ ਉਤੇ ਆਧਾਰਿਤ ਹੈ। ਉਹ ਸੂਤਰ ਹੈ:

ਵਿਭਾਵਾਨੁਭਾਵਵਭਿਚਾਰਿਸੰਜੋਗਦਰਨਿਸਪੱਤੀ

ਵਿਆਖਿਆਕਾਰਾ ਨੇ ਇਸ ਸੂਤ੍ਰ ਵਿੱਚ ਆਏ ਸ਼ਬਦ ਨਿਸਪੱਤੀ ਨੂੰ ਲੈ ਕੇ ਆਪਣੇ ਮੱਤ ਦਰਸਾਏ ਹਨ।ਡਾ ਰਾਮ ਲਾਲ ਸਿੰਘ ਦੇ ਵਿਚਾਰ ਵੇਖਣ ਯੋਗ ਹਨ। ਕਿ ਵਿਭਾਵ ,ਅਨੁਭਾਵ, ਅਤੇ ਸੰਚਾਰੀ ਦੇ ਸੰਜੋਗ ਤੋ ਰਸ ਦੀ ਨਿਸਪੱਤੀ ਹੁੰਦੀ ਹੈ।ਇਸ ਸੂਤ੍ਰ ਨਾਲ ਕਈ ਸਵਾਲ ਖੜ ਉਠਦੇ ਹਨ। ਸੰਜੋਗ ਕਿਸ ਦੇ ਨਾਲ ਹੁੰਦਾ ਹੈ? ਰਸ ਦੀ ਨਿਸਪੱਤੀ ਤੋ ਕੀ ਮਤਲਬ ਹੈ? ਰਸ ਦੀ ਨਿਸਪੱਤੀ ਕਿਸ ਵਿੱਚ ਹੁੰਦੀ ਹੈ ਅਤੇ ਕਿਉ? ਸੰਜੋਗ ਤੇ ਨਿਸਪੱਤੀ ਇਨ੍ਹਾਂ ਦੋ ਸ਼ਬਦਾਂ ਵਿੱਚ ਇਨੀ ਗੂੜਤਾ ਲੁੱਕੀ ਹੋਈ ਹੈ। ਇਨ੍ਹਾਂ ਦੇ ਕਈ ਅਰਥ ਹੋ ਸਕਦੇ ਹਨ।ਸੂਤ੍ਰ ਵਾਲੀ ਇਸ ਗੂੜਤਾ ਕਰਕੇ ਰਸ ਮਗਰੋਂ ਹੋਣ ਵਾਲੇ ਆਚਾਰਿਆ ਨੇ ਸੰਸਕ੍ਰਿਤ ਸਾਹਿਤ ਵਿੱਚ ਕਈ ਦਰਸ਼ਨਾ ਦੀ ਪ੍ਰਿਸਠ ਭੂਮੀ ਅਧੀਨ ੳਪਰੋਕਤ ਸਵਾਲਾ ਦੇ ਉਤਰ ਭਿੰਨ ਭਿੰਨ ਢੰਗ ਨਾਲ ਦਿੱਤੇ ਗਏ ਹਨ।ਜਿਨ੍ਹਾਂ ਵਿੱਚ ਇਨ੍ਹਾਂ ਸੰਕਾਵਾ ਦਾ ਸਾਸਤ੍ਰੀਯ ਤੇ ਯਥਾਰਥਵਾਦੀ ਢੰਗ ਨਾਲ ਹਲ ਕੀਤਾ ਗਿਆ ਹੈ। ਅਰਥਾਤ ਰਸ ਸਿਧਾਂਤ ਦਾ ਲਗਭਗ ਸਾਰਾ ਵਿਕਾਸ ਭਰਤ ਮੱਨੀ ਇਸੇ ਸੂਤ੍ਰ ਨੂੰ ਆਧਾਰ ਮੰਨ ਕੇ ਹੋਇਆਂ ਹੈ ਇਨ੍ਹਾਂ ਵਿੱਚ ਚੋ ਚਾਰ ਧ੍ਰਸਿਧ ਹਨ। 1. ਭੱਟ ਲੋਲਟ ਦਾ ਆਰੋਪਵਾਦ ਜਾਂ ਉਤਪੱਤੀਵਾਦ 2.ਸ਼ੰਕੁਕ ਦਾ ਅਨੁਮਾਨਵਾਦ 3.ਭੱਟ ਨਾਯਕ ਦਾ ਭੋਗਵਾਦ 4.ਸਾਧਾਰਨਿਕਰਣ 1.ਭੱਟ ਲੋਲਟ ਦਾ ਆਰੋਪਵਾਦ ਜਾਂ ਉਤਪੱਤੀਵਾਦ= ਭੱਟ ਲੋਲਟ ਦੀ ਵਿਆਖਿਆ ਇਹ ਹੈ ਕਿ ਵਿਭਾਵ ,ਅਨੁਭਾਵਤੇ ਸੰਚਾਰੀ ਇਨ੍ਹਾਂ ਤਿੰਨਾ ਨਾਲ ਰਸ ਦੀ ਉਤਪੱਤੀ ਹੁੰਦੀ ਹੈ।ਲੋਲਟ ਦੀ ਨਿਸਪੱਤੀ ਦਾ ਅਰਥ ਉਤਪੱਤੀ ਕੀਤਾ ਹੈ। ਤੇ ਸੰਜੋਗ ਦਾ ਅਰਥ ਸੰਬਧ ਜਿਵੇਂ ਰਾਮ ਸੀਤਾ ਜਾਂ ਰਾਂਝਾ ਹੀਰ ਉਸੇ ਦੀ ਨਕਲ(ਐਕਟਰ)ਆਪਣੀ ਯੋਗਤਾ ਤੇ ਪ੍ਰਤਿਭਾ ਦੇ ਜੋਰ ਨਾਲ ਕੀਤਾ। ਇਸ ਵਾਸਤੇ ਰਾਮ ਦੀਆਂ ਹਾਲਾਤਾਂ ਦੀ ਨਕਲ ਕਰਨ ਦੇ ਕਾਰਨ ਅਸੀਂ ਮੰਨ ਲੈਂਦੇ ਹਾ ਕਿ ਨੱਟ ਵਿੱਚ ਰਸ ਹੈ।ਭੱਟ ਲੋਲਟ ਨੇ ਸੰਜੋਗ ਦਾ ਅਰਥ ਦਸ ਕੇ ਇਸ ਦੇ ਤਿੰਨ ਭੇਦ ਦਸੇ ਹਨ। ਵਿਭਾਵਾ ਨੂੰ ਰਸ ਉਤਪੱਤੀ ਹੁੰਦਾ ਹੈ। ਇਸ ਤਰ੍ਹਾਂ ਇਹ ਵਿਭਾਵ ,ਅਨੁਭਾਵ ਤੇ ਸੰਚਾਰੀ ਤਿਨੋ ਰਸ ਉਤਪਨ ਕਰਨ ਦੀ ਯੋਗਤਾ ਹਖਦੇ ਹਨ।ਤਿੰਨ ਨਾ ਦੇ ਸੰਜੋਗ ਨਾਲ ਰਸ ਦੀ ਉਤਪੱਤੀ ਹੁੰਦੀ ਹੈ।ਭੱਟ ਲੋਲਕ ਇਤਿਹਾਸ ਪਾਤਰਾਂ ਵਿੱਚ ਹੀ ਕਾਵਿ ਪੜ੍ਹਨ ਵੇਲੇ ਜਾਂ ਡਰਾਮਾ ਵੇਖਣ ਵੇਲੇ ਹੀ ਰਸ ਮੰਨਦਾ ਹੈ। ਪਾਠਕਾਂ ਜਾਂ ਦਰਸਕਾ ਵਿੱਚ ਨਹੀਂ, ਇਸ ਲਈ ਇਸ ਮੱਤ ਨੂੰ ਉਤਪੱਤੀਵਾਦ ਕਿਹਾ ਜਾਂਦਾ ਹੈ। 2.ਸੰਕੁਕ ਦਾ ਅਨੁਮਾਨਵਾਦ ਸੰਕੁਕ ਜਿਹੇ ਆਚਾਰਿਆ ਨੂੰ ਭੱਟ ਲੋਲਟ ਦੇ ਪੂਰਵੋਕਤ ਮੱਤ ਵਿੱਚ ਉਕਾਈ ਮਿਲੀ ਸਭ ਤੋ ਵਡੀ ਉਕਾਈ ਈਹ ਹੈ ਕਿ ਭੱਟ ਦਰਸਕਾ ਪਾਠਕਾਂ ਵਿੱਚ ਰਸ ਦੀ ਹੋਦ ਨਹੀ ਮੰਨਦਾ ਤਾਂ ਫੇਰ ਦਰਸਕਾ ਨੂੰ ਨਾਟਕ ਵੇਖਣ ਦੀ ਚਾਹਨਾ ਕਿਉਂ ਹੁੰਦੀ?ਜਦੋ ਨ ਰਾਮ ਹਾਜਰ ਹੈ ਨ ਸੀਤਾ ਤਾਂ ਫੇਰ ਰਾਮ ਵਿੱਚ ਰਸ ਉਤਪਨ ਹੋਣ ਦਾ ਪ੍ਰੰਸਗ ਹੀ ਨਹੀਂ ਆ ਸਕਦਾ ਇਨ੍ਹਾਂ ਦੋਸਾ ਦੇ ਹੁੰ ਦਿਆ ਹੋਇਆਂ ਆਪਣਾ ਮੱਤ ਪੇਸ਼ ਕੀਤਾ। 3.ਭੱਟ ਨਾਯਕ ਦਾ ਭਕਤੀਵਾਦ ਜਾ ਭੋਗ ਵਾਦ ਭੱਟ ਨਾਯਕ ਨੇ ਪਹਿਲਾਂ ਕਹੇ ਉਤਪੱਤੀਵਾਦ ਤੇ ਅਨੁਮਾਨਵਾਦ ਦਾ ਖੰਡਨ ਕੀਤਾ ਹੈ ।ਅਤੇ ਆਪਣੇ ਮੱਤ ਨੂੰ ਪੇਸ਼ ਕੀਤਾ ਭੱਟ ਨਾਯਕ ਨੇ ਨਿਸਪੱਤੀ ਦਾ ਆਰਥ ਭਗਤੀ ਅਰਥਾਤ ਮਾਨਣ ਦੀ ਕ੍ਰਿਆ ਲਿਆ ਹੈ।ਅਤੇ ਸੰਯੋਗ ਦਾ ਭੋਜਯ ਭੋਜਕ ਸੰਬਧ ।ਉਸ ਦੇ ਮੱਤ ਦਾ ਸਾਰੰਸ ਇਹ ਹੈ ਕਾਵਿ ਜਾ ਨਾਟਕ ਸਾਬਦਿਕ ਹੈ।ਸਾਬਦਿਕ ਕਾਵਿ ਦਦੀਆਂ ਤਿੰਨ ਕ੍ਰਿਆਵਾ ਹਨ। ਉਹ ਹੀ ਰਸ ਦੇ ਗਿਆਨ ਦਾ ਕਾਰਣ ਹੁੰਦਿਆਂ ਹਨ। ਉਹ ਹਨ ਅਭਿਦਾ,ਭਾਵਨਾ ਤੇ ਭੋਗ ਰਸ ਦੇ ਪ੍ਰਗੋਟ ਲਈ ਇਹ ਤਿੰਨ ਸਕਤੀਆ ਹਨ। ਅਭਿਦਾ ਉਹ ਹਨ ਜਿਸ ਨਾਲ ਕਾਵਿ ਦਾ ਅਰਥ ਸਮਝਿਆ ਜਾਦਾ ਹੈ। ਭਾਵਨਾ ਹੈ ਅਰਥ ਦਾ ਮੁੜ ਮੁੜ ਚਿੰਤਨ ਇਸ ਨੂੰ ਭਾਵਕਤ ਸਕਤੀ ਆਖਦੇ ਹਨ।ਅਤੇ ਭਾਵਕਤ 4.ਸਾਧਾਰਨਿਕਰਣ ਮਨੁੱਖ ਦੀ ਸੁਹਜ ਸੁਆਦ ਮਾਨਣ ਦੀ ਰੁਚੀ ਦੇ ਪ੍ਰਸੰਗ ਵਿੱਚ ਸੰਸਕ੍ਰਿਤ ਆਲੋਚਨਾ ਦੇ ਸਾਧਾਰਨਿ ਕਰਣ ਦੀ ਕਾਢ ਨੇ

ਲਿਥ ਕਲਾ ਦੇ ਖੇਤਰ ਵਿੱਚ ਇਕ ਨਵੀਂਨ ਤੇ ਚਿਰ ਸਥਾਈ ਸੰਸਕ੍ਰਿਤ ਦੀ ਸਥਾਪਨਾ ਕਰ ਦਿੱਤੀ ਹੈ।ਕਲਾ ਜਾ ਕਾਵਿ ਦੀ ਸੁਹਜ ਅਨੁਭੂਤੀ ਸੰਬੰਧੀ ਮਾਨਸਿਕ ਪ੍ਰਣਾਲੀ ਦੀ ਇਹ ਮੁਢਲੀ ਤੇ ਵਿਸਵ ਵਿਆਪੀ ਵਿਆਖਿਆ ਹੈ। ਜਿਸਦੀ ਰੂਪ ਰੇਖਾ ਤੇ ਪ੍ਰਭਾਵ ਬਾਰੇ ਇਥੇ ਹੋਰ ਵਿਚਾਰ ਕਰਨਾ ਆਵਸਕ ਵੀ ਹੈ ਤੇ ਲਾਭਦਾਇਕ ਵੀ