ਰਾਗਮਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਉਪਰ ਦਰਜ ਉਹ ਰਚਨਾ ਹੈ, ਜਿਸ ਦੇ ਲੇਖਕ ਬਾਰੇ ਕੋਈ ਜਾਣਕਾਰੀ ਨਹੀ ਮਿਲਦੀ ਅਤੇ ਨਾ ਹੀ ਇਸ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨਾਲ ਮੇਲ ਖਾਂਦੇ ਹੈ । ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ ਇਹ ਹੀ ਇੱਕ ਰਚਨਾ ਹੈ ਜਿਸ ਦੇ ਲੇਖਕ ਬਾਰੇ ਜਾਣਕਾਰੀ ਨਹੀ ਮਿਲਦੀ, ਬਾਕੀ ਸਾਰੀ ਬਾਣੀ ਵਿੱਚ ਕੋਈ ਵੀ ਅਜਿਹੀ ਪੰਗਤੀ ਨਹੀ ਜਿਸ ਦੇ ਲੇਖਕ ਵਾਰੇ ਜਾਣਕਾਰੀ ਨਾ ਮਿਲਦੀ ਹੋਵੇ। ਇਸ ਬਾਰੇ ਵਾਦ-ਵਿਵਾਦ ਅਕਸਰ ਚਲਦਾ ਹੀ ਰਹਿੰਦਾ ਹੈ। ਅੱਜ ਇਹ ਵਾਦ-ਵਿਵਾਦ ਫੇਰ ਉਭਰ ਕੇ ਸਾਡੇ ਸਾਹਮਣੇ ਆਇਆ ਹੈ ਜਿਸ ਦਾ ਕਾਰਨ ਹੈ ਗਿਆਨੀ ਗੁਰਦਿੱਤ ਸਿੰਘ ਜੀ ਵਲੋ ਲਿਖੀ ਨਵੀ ਪੁਸਤਕ ‘ਮੁੰਦਾਵਣੀ’।

ਰਾਗਮਾਲਾ ਦੇ ਹਮਾਇਤੀ ਇਸ ਨੁੰ ਰਾਗਾਂ ਦਾ ਤੱਤਕਰਾ ਦੱਸਦੇ ਹਨ ਅਤੇ ਵਿਰੋਧੀ ਕਵੀ ਆਲਮ ਸ਼ਿਗਾਰ-ਰਸ ਦੀ ਰਚਨਾ। ਭਾਈ ਵੀਰ ਸਿੰਘ ਜੀ ਅਤੇ ਭਾਈ ਜੋਧ ਸਿੰਘ ਜੀ ਹਿਮਾਇਤੀਆਂ ਅਤੇ ਵਰੋਧੀਆਂ ਵਿੱਚ (ਦੋਵੇ ਪਾਸੇ) ਗਿਣੇ ਜਾਂਦੇ ਹਨ। ਜਿਸ ਦਾ ਕਾਰਨ ਵਿਦਵਾਨਾਂ ਨੇ ਨਿੱਜੀ ਦੱਸਿਆ ਹੈ। ਜੇ ਭਾਈ ਵੀਰ ਸਿੰਘ ਜੀ 1917 ਵਿੱਚ ਰਾਤੋ-ਰਾਤ ਆਪਣੇ ਵਿਚਾਰ ਨਾ ਬਦਲਦੇ ਤਾ ਇਹ ਮਸਲਾ ਕਦੋਂ ਦਾ ਹੀ ਮੁੱਕ ਚੁੱਕਾ ਹੁੰਦਾ। ਅਜੇਹੀ ਹੀ ਪਲਟੀ ਭਾਈ ਜੋਧ ਸਿੰਘ ਜੀ ਨੇ 1946 ਵਿੱਚ ਮਾਰੀ ਸੀ।

ਵਿਚਾਰ[ਸੋਧੋ]

ਆਓ ਰਾਗਮਾਲਾ ਵਾਰੇ ਵਿਚਾਰ ਸਾਂਝੇ ਕਰੀਏ । ਗਉੜੀ ਮਹਲਾ 5 ॥ ਜਿਸੁ ਸਿਮਰਤ ਦੂਖੁ ਸਭੁ ਜਾਇ ॥ ਨਾਮੁ ਰਤਨੁ ਵਸੈ ਮਨਿ ਆਇ ॥1॥ ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਸਾਧੂ ਜਨ ਰਾਮੁ ਰਸਨ ਵਖਾਣੀ ॥1॥ਰਹਾਉ॥ ਇਕਸੁ ਬਿਨੁ ਨਾਹੀ ਦੂਜਾ ਕੋਇ ॥ ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥2॥ ਸਾਜਨੁ ਮੀਤੁ ਸਖਾ ਕਰਿ ਏਕੁ ॥ ਹਰਿ ਹਰਿ ਅਖਰ ਮਨ ਮਹਿ ਲੇਖੁ ॥3॥ ਰਵਿ ਰਹਿਆ ਸਰਬਤ ਸੁਆਮੀ ॥ ਗੁਣ ਗਾਵੈ ਨਾਨਕੁ ਅੰਤਰਜਾਮੀ ॥4॥62॥131॥

ਗੁਰੂ ਅਰਜਨ ਸਾਹਿਬ ਜੀ ਦੇ ਉਪ੍ਰੋਕਤ ਸ਼ਬਦ ਨੂੰ ਜਰ੍ਹਾ ਧਿਆਨ ਨਾਲ ਵੇਖੋ, ਇਸ ਦੇ ਅਖੀਰ ਵਿੱਚ ਕੁਝ ਗਿਣਤੀਆਂ ਲਿਖੀਆਂ ਹੋਈਆ ਹਨ ਸਭ ਤੋ ਪਹਿਲਾਂ ਅੰਕ 4 ਹੈ, ਜਿਸ ਦਾ ਭਾਵ ਹੈ ਕਿ ਇਸ ਸ਼ਬਦ ਵਿੱਚ 4 ਪਦੇ ਹਨ। ਦੂਜਾ ਅੰਕ 62 ਹੈ, ਜਿਸ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ਵਿੱਚ ਹੁਣ ਤੱਕ 62 ਸ਼ਬਦ ਉਚਾਰੇ ਹਨ। ਅਤੇ ਆਖਰੀ ਗਿਣਤੀ ਹੈ 131, ਇਸ ਦਾ ਭਾਵ ਹੈ ਕਿ ਹੁਣ ਤੱਕ ਗੁਰੁ ਨਾਨਕ ਸਾਹਿਬ ਜੀ ਤੋ ਲੈਕੇ ਜਿਸ ਵੀ ਗੁਰੂ ਸਾਹਿਬ ਜੀ ਨੇ ਗਾਉੜੀ ਰਾਗ ਵਿੱਚ ਸ਼ਬਦ ਉਚਾਰੇ ਹਨ ਉਹਨਾ ਸਾਰੇ ਸ਼ਬਦਾ ਦੀ ਗਿਣਤੀ 131 ਹੈ।

ਇਸ ਤੋ ਅਗਲਾ ਸ਼ਬਦ ਵੀ ਗੁਰੂ ਅਰਜਨ ਸਾਹਿਬ ਜੀ ਦਾ ਹੀ ਹੈ

ਗਉੜੀ ਮਹਲਾ 5 ॥ ਭਉ ਨ ਵਿਆਪੈ ਤੇਰੀ ਸਰਣਾ ॥ ਜੋ ਤੁਧੁ ਭਾਵੈ ਸੋਈ ਕਰਣਾ ॥1॥ ਰਹਾਉ ॥ ਸੋਗ ਹਰਖ ਮਹਿ ਆਵਣ ਜਾਣਾ ॥ ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥2॥ ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥ ਸੇ ਸੀਤਲ ਜਿਨ ਸਤਿਗੁਰੁ ਪਾਇਆ ॥3॥ ਰਾਖਿ ਲੇਇ ਪ੍ਰਭੁ ਰਾਖਨਹਾਰਾ ॥ ਕਹੁ ਨਾਨਕ ਕਿਆ ਜੰਤ ਵਿਚਾਰਾ ॥4॥63॥132॥ {ਪੰਨਾ 192}

ਇਸ ਸ਼ਬਦ ਦੇ ਅਖੀਰ ਵਿੱਚ ਵੀ ॥4॥63॥132॥ ਹਿੰਦਸੇ ਹਨ। ਇਥੇ ਵੀ ਪਹਿਲਾ ਅੰਕ 4 ਸ਼ਬਦ ਦੇ ਚਾਰ ਪਦੇ ਹੋਣ ਦਾ ਹੀ ਸੰਕੇਤ ਹੈ ਪਰ ਅਗਲਾ ਅੰਕ 63 ਹੈ। ਭਾਵ, ਗੁਰੂ ਅਰਜਨ ਸਾਹਿਬ ਜੀ ਨੇ ਇੱਕ ਹੋਰ ਸ਼ਬਦ ਦਾ ਉਚਾਰਨ ਕੀਤਾ ਹੈ, ਅਤੇ ਆਖਰੀ ਅੰਕ 132 ਹੈ ਜਿਸ ਦਾ ਭਾਵ ਹੈ ਕੇ ਹੁਣ ਤੱਕ ਗਾੳੜੀ ਰਾਗ ਵਿੱਚ ਕੁਲ 132 ਸ਼ਬਦ ਉਚਾਰੇ ਜਾ ਚੁਕੇ ਹਨ। ਇਹ ਹੈ ਗੁਰੂ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਗਈ ਬਾਣੀ ਦੀ ਗਿਣਤੀ ਕਰਨ ਵਾਸਤੇ ਵਰਤਿਆ ਗਿਆ ਵਿਗਿਆਨਕ ਢੰਗ ਤਾਂ ਜੋ ਇਸ ਵਿੱਚ ਕੋਈ ਵਿਅਕਤੀ ਕਿਸੇ ਕਿਸਮ ਦੀ ਮਿਲਾਵਟ ਨਾ ਕਰ ਸਕੇ।

ਇਹ ਹੀ ਕਾਰਨ ਹੈ ਕਿ ਜੋ ਮਿਲਾਵਟ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤੀ ਗਈ ਹੈ ਉਹ ਸੱਭ ਤੋ ਅਖੀਰ ਵਿੱਚ ਹੀ ਕੀਤੀ ਗਈ ਹੈ; ਉਹ ਹੈ ਰਾਗ ਮਾਲਾ।

ੴ ਸਤਿਗੁਰ ਪ੍ਰਸਾਦਿ ॥ ਰਾਗ ਮਾਲਾ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥ ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥ ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥ ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥1॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥1॥ ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥ ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥ ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥ ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥1॥ ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥ ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥1॥ ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥ ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥ ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥1॥ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥1॥ ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲ੍ਹਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥1॥ ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥ ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥1॥ ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥ ਅਸਟ ਪੁਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥1॥ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥1॥ ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥ ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥1॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥1॥1॥

ਵਿਆਖਿਆਨ[ਸੋਧੋ]

ਉਪ੍ਰੋਕਤ ਪੰਗਤੀਆਂ ਨੂੰ ਧਿਆਨ ਨਾਲ ਵੇਖਣ ਤੇ ਪਤਾ ਲਗਦਾ ਹੈ ਕਿ ਹਰ ਵਾਰੀ ਅੰਕ 1 ਹੀ ਹੈ ਜਦੋ ਕੇ 1 ਤੋ ਪਿਛੋ 2,3,ਅਤੇ 4 ਆਦਿ ਹੋਣੇ ਚਾਹੀਦੇ ਸਨ। ਸਿਰਲੇਖ ਵੀ ‘ਰਾਗਮਾਲਾ’ ਹੀ ਹੈ, ਸਲੋਕ ਮਹਲਾ ਪਹਿਲਾ, ਦੂਜਾ ਜਾਂ ਤੀਜਾ ਆਦਿ ਨਹੀ ਹੈ, ਜਿਸ ਤੋ ਇਹ ਨਿਰਨਾ ਕੀਤਾ ਜਾ ਸਕੇ ਕਿ ਇਹ ਕਿਸ ਗੁਰੂ ਸਾਹਿਬ ਜਾਂ ਸਤਿਕਾਰ ਯੋਗ ਭਗਤ ਜੀ ਦੀ ਲਿਖੀ ਹੋਈ ਹੈ। ਜਿਵੇ ਕੇ ਉਪਰ ਬੇਨਤੀ ਕੀਤੀ ਜਾ ਚੁੱਕੀ ਹੈ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਵੀ ਪੰਗਤੀ ਅਜੇਹੀ ਨਹੀ ਜਿਸ ਦੇ ਲਿਖਣ ਵਾਲੇ ਬਾਰੇ ਨਿਰਨਾ ਕਰਨਾ ਸਿੱਖਾਂ ਉੱਤੇ ਛੱਡਿਆ ਗਿਆ ਹੋਵੇ। ਇਥੇ ਇਹ ਅਨੋਖੀ ਗੱਲ ਕਿਉਂ?

31 ਰਾਗਾਂ[ਸੋਧੋ]

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੇਠ ਲਿਖੇ 31 ਰਾਗਾਂ ਵਿੱਚ ਦਰਜ ਹੈ:

ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ।

ਇਹਨਾਂ ਰਾਗਾਂ ਤੋਂ ਇਲਾਵਾ 6 ਰਾਗ ਹੋਰ ਹਨ ਜਿਨ੍ਹਾ ਨੂੰ ਦੂਜੇ ਰਾਗਾਂ ਨਾਲ ਰਲ੍ਹਾ ਕੇ ਗਾਉਣ ਦੀ ਹਿਦਾਇਤ ਹੈ-

ਇਹ ਸਾਰੇ ਰਾਗ ਹੀ ਹਨ। ਇਹਨਾ ਦੇ ਵਿੱਚ ਕੋਈ ਪਤਨੀ, ਪੁੱਤਰ ਜਾਂ ਪੁੱਤਰ ਵਧੂ ਨਹੀਂ ਹੈ। ਪਰ ਰਾਗਮਾਲਾ ਵਿੱਚ ਹੇਠ ਲਿੱਖੇ 6 ਹੀ ਰਾਗ ਹਨ ਅਤੇ ਬਾਕੀ ਉਨ੍ਹਾਂ ਦੀਆ ਪਤਨੀਆ ਅਤੇ ਪ੍ਰਵਾਰ।

ਰਾਗ ਭੈਰਉ[ਸੋਧੋ]

ਰਾਗ ਦੀਆਂ ਪੰਜ ਰਾਗਣੀਆਂ-ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ ਰਾਗ ਦੇ ਅੱਠ ਪੁੱਤਰ-ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ।

ਰਾਗ ਮਾਲਕਉਸਕ[ਸੋਧੋ]

ਰਾਗ ਦੀਆਂ ਪੰਜ ਰਾਗਣੀਆਂ-ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ । ਰਾਗ ਦੇ ਅੱਠ ਪੁੱਤਰ-ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ।

ਰਾਗ ਹਿੰਡੋਲ[ਸੋਧੋ]

ਰਾਗ ਦੀਆਂ ਪੰਜ ਰਾਗਣੀਆਂ-ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ ਰਾਗ ਦੇ ਅੱਠ ਪੁੱਤਰ-ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।

ਰਾਗ ਦੀਪਕ[ਸੋਧੋ]

ਰਾਗ ਦੀਆਂ ਪੰਜ ਰਾਗਣੀਆਂ-ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ ਰਾਗ ਦੇ ਅੱਠ ਪੁੱਤਰ:- ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਹਾਨਾ।

ਰਾਗ ਸਿਰੀਰਾਗ[ਸੋਧੋ]

ਰਾਗ ਦੀਆਂ ਪੰਜ ਰਾਗਣੀਆਂ:- ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ। ਰਾਗ ਦੇ ਅੱਠ ਪੁੱਤਰ-ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ।

ਰਾਗ ਮੇਘ[ਸੋਧੋ]

ਰਾਗ ਦੀਆਂ ਪੰਜ ਰਾਗਣੀਆਂ:- ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ। ਰਾਗ ਦੇ ਅੱਠ ਪੁੱਤਰਾਂ-ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ।

( ਰਾਗ ਗੋਂਡ ਰਾਗ ਮੇਘ ਦੀ ਤਾਂ ਪਤਨੀ ਹੈ ਪਰ ਸਿਰੀਰਾਗ ਦਾ ਪੁੱਤਰ)

ਕੁਲ ਰਾਗ: 6 ਕੁਲ ਰਾਗਣੀਆਂ: 30 ਕੁਲ ਪੁੱਤਰ: 48 ਸਾਰਾ ਜੋੜ: 6+30+48= 84

ਉੱਤਰੀ ਭਾਰਤ ਵਿੱਚ ਇਹ ਗਿਣਤੀ 108 ਹੈ। (ਮੁਦੰਵਣੀ, ਪੰਨਾ 145) ਅਤੇ ਇੱਕ ਹੋਰ ਰਾਗਮਾਲਾ ਵਿੱਚ 148 ਵੀ ਆਈ ਹੈ। (ਰਾਗਮਾਲਾ ਪੜਚੋਲ ਪੰਨਾ 35)

ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚੋ ਹੇਠ ਲਿੱਖੇ 9 ਰਾਗਮਾਲਾ ਵਿੱਚ ਨਹੀ ਹਨ:

9 ਰਾਗਮਾਲਾ[ਸੋਧੋ]

ਮਾਝ, ਬਿਹਾਗੜਾ, ਵਡਹੰਸ, ਜੈਤਸਰੀ ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ, ਜੈਜਾਵੰਤੀ

ਇਥੇ ਇਹ ਵੀ ਧਿਆਨ ਦੇਣ ਯੋਗ ਹੈ ਕੇ ਰਾਗਮਾਲਾ ਵਿੱਚ ਆਏ 6 ਰਾਗਾਂ , ‘ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ’ ਵਿਚੋ 3 ਰਾਗ, ਮਾਲਕਉਸਕ, ਦੀਪਕ ਅਤੇ ਰਾਗ ਮੇਘ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀ ਹਨ। ਕੁਝ ਰਾਗ ਐਸੇ ਹਨ ਜੋ ਰਾਗਮਾਲਾ ਵਿੱਚ ਤਾਂ ਹਨ ਪਰ ਗਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀ ਹਨ ਹੁਣ ਇਸ ਨੂੰ ਰਾਗਾ ਦਾ ਤਤਕਰਾ ਕਿਵੇ ਮੰਨੀਏ।

ਗੁਰਬਾਣੀ ਦਾ ਫੁਰਮਾਨ ਹੈ, “ਰਾਗਾ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥” ਅਤੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ , ‘ਰਾਗਨ ਮੈ ਸਿਰੀਰਾਗ ਪਾਰਸ ਪਖਾਨ ਹੈ’। ਪਰ ਰਾਗ ਮਾਲਾ ਵਿੱਚ ਇਸ ਦੇ ਉਲਟ ਭੈਰਉ ਰਾਗ ਨੂੰ ਪ੍ਰੰਥਮ ਮਨਿਆ ਗਿਆ ਹੈ, ‘ਪ੍ਰਥਮ ਰਾਗ ਭੈਰਉ ਵੈ ਕਰਹੀ’। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ, ਹਰ ਰਚਨਾ ਦੇ ਅਰੰਭ ਵਿੱਚ ਚਉਪਦੇ, ਤਿਪਦੇ, ਦੋਹਰਾ ਸਲੋਕ ਅਤੇ ਛੰਤ ਆਦਿ ਸਿਰਲੇਖ ਦਿਤੇ ਗਏ ਹਨ ਪਰ ਜੋ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਵਿੱਚ ਅਜੇਹਾ ਨਹੀ ਹੈ ਜਦੋ ਕੇ ਅਸਲ ਲਿਖਤ ਵਿੱਚ ਇਹ ਦਰਜ ਹਨ।

ਪਾਠਕਾਂ ਦੀ ਜਾਣਕਾਰੀ ਵਾਸਤੇ ਹਾਜਰ ਹੈ ਆਲਮ ਦੀ ਅਸਲ ਲਿਖਤ ਵਿੱਚ ਦਰਜ, ‘ਰਾਗਮਾਲਾ’।

ਚੌਪਈ[ਸੋਧੋ]

ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥ ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥ ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥ ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥

ਦੋਹਰਾ[ਸੋਧੋ]

ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥34॥

ਚੌਪਈ[ਸੋਧੋ]

ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥ ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥ ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥ ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥

ਦੋਹਰਾ[ਸੋਧੋ]

ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥ ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥35॥

ਚੋਪਈ[ਸੋਧੋ]

ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥ ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥ ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥

ਦੋਹਰਾ[ਸੋਧੋ]

ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥36॥

ਚੌਪਈ[ਸੋਧੋ]

ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲ੍ਹਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥1॥ ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥ ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥

ਦੋਹਰਾ[ਸੋਧੋ]

ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥ ਅਸਟ ਪਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥37॥

ਚੋਪਈ[ਸੋਧੋ]

ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥1॥ ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥ ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥

ਦੋਹਰਾ[ਸੋਧੋ]

ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥38॥

(ਰਾਗਮਾਲਾ ਪੜਚੋਲ, ਪੰਨਾ 42)

ਇਸ ਅਸਲ ਲਿਖਤ ਵਿੱਚ ਹਰ ਵਾਰੀ ਅੰਕ ਬਦਲ ਜਾਂਦਾ ਹੈ ਜਿਵੇ 34, 35, 36, 37 ਅਤੇ 38।

ਹੋਰ ਪੱਖ ਤੋਂ ਵੀ ਵਿਚਾਰ[ਸੋਧੋ]

ਆਉ ਹੁਣ ਇੱਕ ਹੋਰ ਪੱਖ ਤੋਂ ਵੀ ਵਿਚਾਰ ਕਰੀਏ,

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਬਾਣੀ ਦਰਜ ਕਰਨ ਦੀ ਤਰਤੀਬ ਹੈ ਉਸ ਅਨੁਸਾਰ ਸਭ ਤੋ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਅੱਗੇ ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ, ਮਹਲਾ ਨੌਵਾਂ ਅਤੇ ਉੱਸ ਤੋ ਅੱਗੇ ਭਗਤਾਂ ਦੀ ਬਾਣੀ ਦਰਜ ਹੈ। ਸਭ ਤੋ ਅਖੀਰ ਵਿਚ, ‘ਸਲੋਕ ਵਾਰਾਂ ਤੇ ਵਧੀਕ’ ਵੀ ਇਸੇ ਹੀ ਤਰਤੀਬ ਨਾਲ ਦਰਜ ਹਨ ਅਤੇ ਸਭ ਤੋਂ ਅਖੀਰ ਵਿੱਚ ਗੁਰੁ ਅਰਜਨ ਸਾਹਿਬ ਜੀ ਵਲੋ ਉਚਾਰਨ ਕੀਤੀ ਗਈ ਮੁੰਦਾਵਣੀ ਅਤੇ ਸ਼ੁਕਰਾਨੇ ਦਾ ਸਲੋਕ , ‘ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ।’ ਦਰਜ ਹੈ । ਅਜੇਹਾ ਕਿਉ?

ਗੁਰੂ ਗਿਰਾਰਥ ਕੋਸ[ਸੋਧੋ]

ਮੁੰਦਾਵਣੀ ਦੇ ਅਰਥ ਭਾਵ ਹੈ, ਮੁੰਦਣਾ, ਬੰਦ ਕਰਨਾ, ਬਸ ਕਰਨੀ, ਮੋਹਰ ਲਾੳਣੀ, ਹੱਦ ਬੰਨ੍ਹਣੀ, ਆਦਿ। ਗੁਰੁ ਗੋਬਿੰਦ ਸਿੰਘ ਜੀ ਨੇ ਵੀ, ਜਦੋ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਤਾਂ ਉਹਨਾਂ ਨੇ ਵੀ ਮੁੰਦਾਵਣੀ ਤੋਂ ਪਹਿਲਾ ਹੀ ਦਰਜ ਕੀਤੀ । ਪਰ ਰਾਗਮਾਲਾ ਮੁੰਦਾਵਣੀ ਤੋ ਪਿਛੋ ਹੈ ਅਜੇਹਾ ਕਿਉ? ਆਉ ਇਹ ਸਵਾਲ ਪੰਡਤ ਤਾਰਾ ਸਿੰਘ ਨਿਰੋਤਮ ਜੀ ਤੋਂ ਪੁਛੀਏ। “ਮੁੰਦਾਵਣੀ ਦਾ ਪਾਠ ਗ੍ਰੰਥ ਸਾਹਿਬ ਜੀ ਕੀ ਸਮਾਪਤੀ ਸਮੇਂ ਆਪਨੀ ਮੁਹਰ ਰੂਪ ਕਰ ਅੰਤ ਮੇਂ ਰੱਖਾ, ਰਾਗਮਾਲਾ ਕਾਹੂੰ ਨੇ ਪੀਛੇ ਸੇ ਪਾਈ, ਜੈਸੇ ਭਾਈ ਬੰਨੋ ਨੇ ਗੁਰੂ ਕੇ ਸਾਹਮਣੇ ਹੀ ਦੂਸਰੀ ਬੀੜ ਮੈ ਕਈ ਬਾਣੀਆਂ ਚੜ੍ਹਾਈ, ਜਿਨ ਕੋ ਸੁਨ ਕਰ ਗੁਰੂ ਜੀ ਨੇ ਉਸ ਕਾ ਨਾਮ ਖਾਰੀ ਬੀੜ ਧਰਾ ਹੈ।” (ਗੁਰੂ ਗਿਰਾਰਥ ਕੋਸ)

ਤਵਾਰੀਖ ਗੁਰੁ ਖਾਲਦਾ[ਸੋਧੋ]

“ਸਾਰੀ ਬਾਣੀ ਲਿਖਾ ਕੇ ਗੁਰੂ ਜੀ ਨੇ ਅੰਤ ਨੂੰ ‘ਮੁੰਦਾਵਣੀ’ ਉੱਤੇ ਭੋਗ ਪਾ ਦਿੱਤਾ, ਕਿਉਕਿ ‘ਮੁੰਦਾਵਣੀ’ ਨਾਮ ਮੁੰਦ ਦੇਣ ਦਾ ਹੈ, ਜਿਸ ਤਰ੍ਹਾਂ ਕਿਸੇ ਚਿੱਠੀ ਪੱਤਰ ਨੂੰ ਲਿਖਕੇ ਅੰਤ ਵਿੱਚ ਮੋਹਰ ਲਾ ਕੇ ਮੁੰਦ ਦੇਈਦਾ ਹੈ ਕਿ ਏਦੂੰ ਅੱਗੇ ਹੋਰ ਕੁਝ ਨਹੀ…” (ਗਿਆਨੀ ਗਿਆਨ ਸਿੰਘ, ‘ਤਵਾਰੀਖ ਗੁਰੁ ਖਾਲਦਾ’, ਪੰਨਾ419)

ਫਰੀਦਕੋਟੀ ਟੀਕਾ[ਸੋਧੋ]

“(ਮੁੰਦਾਵਣੀ) ਸਰਪੋਸ ਕੋ ਕਹਿਤੇ ਹੈਂ ਜੈਸੇ ਥਾਲ ਮੇਂ ਪ੍ਰਸਾਦ ਰਖ ਕਰ ਊਪਰ ਸੇ ਉਸਕੋ ਸਰਪੋਸ ਸੇ ਮੂੰਦ ਦੇਤੇ ਹੈਂ ਸੋ ਇਸ ਮੁੰਦਾਵਣੀ ਦ੍ਵਾਰਾ ਆਗੇ ਕੋ ਇਸ ਬਾਤ ਕਾ ਨਿਯਮ ਕੀਆ ਕਿ ਕੋਈ ਔਰ ਬਾਣੀ ਨ ਚਢਾਈ ਜਾਏ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਨੀ ਕੇ ਵਾਸਤੇ ਅਸਥਾਨ ਪਹਿਲੇ ਹੀ ਸੇ ਛੋੜ ਰਖਾ ਥਾ॥” (ਫਰੀਦਕੋਟੀ ਟੀਕਾ)

ਗੁਰਬਾਣੀ ਪਾਠ ਦਰਸ਼ਨ ਪਿਹਲੀ ਐਡੀਸ਼ਨ[ਸੋਧੋ]

“ਮੁੰਦਾਵਣੀ: ਇਹ ਮੋਹਰ ਛਾਪ ਪੰਜਵੀ ਪਾਤਸ਼ਾਹੀ ਨੇ ਕੀਤੀ ਸੀ। ਜੈਸੇ ਪਾਤਸ਼ਾਹ ਆਪਨੀ ਥੈਲੀ ਨੂੰ ਕਰਤਾ ਹੈ ਫੇਰ ਕਿਸੀ ਕਾ ਭੈ ਖੋਲਨੇ ਕਾ ਨਹੀਂ ਕਰਤਾ। ਤੈਸੇ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥੈਲੀ ਹੈ ਹੀਰੋ ਜੁਵਾਹਰਾਤ ਸੇ ਪੂਰਨ ਹੈ ਤਿਸਕੇ ਉਪਰ ਮੋਹਰ ਛਾਪ ਲਗਾਈ ਹੈ।” ( ਗੁਰਬਾਣੀ ਪਾਠ ਦਰਸ਼ਨ ਪਿਹਲੀ ਐਡੀਸ਼ਨ)

ਭਾਵ, ਮੁੰਦਾਵਣੀ ਦੇ ਭਾਵ ਅਰਥਾਂ ਵਾਰੇ ਕਿਤੇ ਵੀ ਕੋਈ ਮੱਤ-ਭੇਦ ਨਹੀ ਹਨ।

ਆਉ ਹੁਣ ਪੰਥ ਦੇ ਵਿਦਵਾਨਾ ਵਲੋ ਕੀਤੇ ਗਏ ਫੈਸਲੇ ਵੇਖੀਏ।।

ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਯਾਦਾ’, ਜੋ ਸ਼੍ਰਰੋਮਣੀ ਕਮੇਟੀ ਵਲੋ 1945 ਵਿੱਚ ਪ੍ਰਵਾਨ ਕੀਤੀ ਗਈ ਸੀ ਵਿੱਚ ਰਾਗਮਾਲਾ ਵਾਰੇ, ਪੰਨਾ 18 ਉਪਰ ਇਹ ਦਰਜ ਹੈ:

ਭੋਗ[ਸੋਧੋ]

ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ‘ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।

ਪੰਥਕ ਮਤੇ ਸੰਪਾਦਕ[ਸੋਧੋ]

ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤਰਤਾ ਮਿਤੀ 7 ਜਨਵਰੀ 1945 ਸਬ ਕਮੇਟੀ ਦੀ ਕਾਰਵਾਈ ਵਿੱਚੋ, ਮਤਾ ਨੰ: 5 ਰਾਗਮਾਲਾ ਅਤੇ ਭੋਗ: ਪਰਵਾਨ ਹੋਇਆ ਹੈ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ ਤੇ ਰਾਗਮਾਲਾ ਨਹੀ ਪੜਨੀ ਚਾਹੀਦੀ। (ਹਵਾਲਾ: ਪੰਥਕ ਮਤੇ ਸੰਪਾਦਕ, ਡਾ:ਕਿਰਪਾਲ ਸਿੰਘ, ਪੰਨਾ 34)

ਧਾਰਮਿਕ ਸਲਾਹਕਾਰ ਕਮੇਟੀ ਦੀ ਪੰਦਰਵੀ ਇਕੱਤਰਤਾ ਮਿਤੀ 27 ਮਈ, 1945 ਦੀ ਕਾਰਵਾਈ

ਮੁੰਦਾਵਣੀ ਤੇ ਭੋਗ[ਸੋਧੋ]

34: ਮੁੰਦਾਵਣੀ ਤੇ ਭੋਗ:- ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਉਣ ਤੇ ਰਾਗ ਮਾਲਾ ਨਾ ਪੜ੍ਹਨ ਸਬੰਧੀ ਮਾਮਲਾ ਪੇਸ਼ ਹੋ ਕੇ ਇੱਕ ਦੂਜੇ ਦੀ ਗੱਲਬਾਤ ਸੁਨਣ ਉਪਰੰਤ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਕਿਉਂਕਿ ਇਹ ਮਾਮਲਾ ਬੜਾ ਜ਼ਰੂਰੀ ਹੈ ਇਸ ਲਈ ਪਹਿਲਾਂ ਪੁਰਾਤਨ ਬੀੜਾਂ ਦੇ ਦਰਸ਼ਨ ਕਰਕੇ ਮੁੜ ਇਸ ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ, ਇਸ ਕੰਮ ਲਈ ਸਿੰਘ ਸਾਹਿਬ ਜਥੇਦਾਰ ਮੋਹਣ ਸਿੰਘ ਜੀ , ਪ੍ਰੋ: ਜੋਧ ਸਿੰਘ ਜੀ, ਪ੍ਰੋ: ਤੇਜਾ ਸਿੰਘ ਜੀ ਅਤੇ ਪ੍ਰੋ: ਗੰਗਾ ਸਿੰਘ ਜੀ ਦੀ ਸਬ ਕਮੇਟੀ ਨੀਯਤ ਕੀਤੀ ਜਾਂਦੀ ਹੈ। ਇਹ ਸਾਰੇ ਸੱਜਣ ਇਕੱਠੇ ਜਾ ਕੇ ਕਰਤਾਰ ਪੁਰ ਸਾਹਿਬ ਵਾਲੀ , ਦਮਦਮੇ ਸਾਹਿਬ ਵਾਲੀ, ਭਾਈ ਬੰਨੋ ਵਾਲੀ ਅਤੇ ਢਾਕੇ ਵਾਲੀ ਬੀੜ ਦੇ ਦਰਸ਼ਨ ਕਰਨ ਅਤੇ ਹੋਰ ਜਿਨ੍ਹਾਂ ਪੁਰਾਤਨ ਬੀੜਾਂ ਦੇ ਉਹ ਇਸ ਕੰਮ ਲਈ ਦਰਸ਼ਨ ਕਰਨੇ ਜ਼ਰੂਰੀ ਸਮਝਣ ਉਹਨਾਂ ਦੇ ਵੀ ਦਰਸ਼ਨ ਕਰਕੇ ਰੀਪੋਰਟ ਕਰਨ ਅਤੇ ਜੇ ਲੋੜ ਸਮਝਣ ਤਾਂ ਉਹ ਆਪਣੇ ਨਾਲ ਦੋ ਦਸਖਤ ਪਹਿਚਾਨਣ ਦੇ ਸਿੱਖ ਮਾਹਿਰ ਵੀ ਲੈ ਜਾਣ।

ਇਸ ਸਬ ਕਮੇਟੀ ਦੀ ਰੀਪੋਰਟ ਪੁੱਜਣ ਤੇ ਇਹ ਮਾਮਲਾ ਮੁੜ ਛੇਤੀ ਤੋਂ ਛੇਤੀ ਧਾਰਮਿਕ ਸਲਾਹਕਾਰ ਕਮੇਟੀ ਵਿੱਚ ਪੇਸ਼ ਕੀਤਾ ਜਾਵੇ।

ਇਹ ਵੀ ਸਰਬ-ਸੰਮਤੀ ਨਾਲ ਪ੍ਰਵਾਨ ਹੋਇਆ ਹੈ ਕਿ ਜਦ ਤੱਕ ਧਾਰਮਿਕ ਸਲਾਹਕਾਰ ਕਮੇਟੀ ਇਸ ਸਬੰਧੀ ਫੈਸਲਾ ਨਹੀਂ ਕਰਦੀ ਹਾਲਾਂਕਿ ਇਹੋ ਪੋਜ਼ੀਸ਼ਨ ਰਖੀ ਜਾਵੇ ਕਿ ਜਿਸ ਜਗ੍ਹਾ ਭੋਗ ਮੁੰਦਾਵਣੀ ਤੇ ਪਾਇਆ ਜਾਂਦਾ ਹੈ ਉਥੇ ਨਵੇ ਫੈ਼ਸਲੇ ਤਕ ਭੋਗ ਮੁੰਦਾਵਣੀ ਤੇ ਹੀ ਪਾਇਆ ਜਾਇਆ ਕਰੇ ਅਤੇ ਜਿਥੇ ਰਾਗ ਮਾਲਾ ਪੜ੍ਹੀ ਜਾਦੀ ਹੈ ਉਨ੍ਹਾਂ ਨੂੰ ਰਾਗਮਾਲਾ ਪੜ੍ਹਨ ਤੋਂ ਨਾ ਰੋਕਿਆ ਜਾਵੇ। ਇਸ ਉਪਰੰਤ ਇਕੱਤਰਤਾ ਸਮਾਪਤ ਹੋਈ।

ਮੀਤ ਸਕੱਤਰ ਪ੍ਰਚਾਰ ਬ੍ਰਾਂਚ

(ਹਵਾਲਾ: ਪੰਥਕ ਮਤੇ ਸੰਪਾਦਕ ਡਾ:ਕਿਰਪਾਲ ਸਿੰਘ ਪੰਨਾ 38)

ਕਈਆਂ ਦਾ ਵਿਚਾਰ ਹੈ ਕਿ ‘ਰਾਗਮਾਲਾ’ ਦੀ ਰਚਨਾ ਗੁਰੁ ਸਾਹਿਬ ਦੀ ਨਹੀ, ਜੋ ਕਾਵ ਰਚਨਾ ਦੀ ਸ਼ੈਲੀ ਦਾ ਭੇਦ ਜਾਣਦੇ ਹਨ ਉਹ ਬਿਨਾਂ ਕਠਿਨਾਈ ਇਹ ਸਮਝ ਸਕਦੇ ਹਨ।

ੴ ਦੇ ਸਿਰਲੇਖ ਹੇਠ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਭੀ ਅਜੇਹੀ ਬਾਣੀ ਨਹੀਂ, ਜਿਸ ਵਿੱਚ ਨਾਨਕ ਨਾਮ ਨਾ ਹੋਵੇ। ਗੁਰਬਾਣੀ ‘ਸਿਰੀ ਰਾਗ ਤੋਂ ਆਰੰਭ ਹੁਦੀ ਹੈ, ਗੁਰੁਵਾਕ ਹੈ-‘ਰਾਗਾਂ ਵਿਚਿ ਸਿਰੀਰਾਗੁ ਹੈ’। ਭਾਈ ਗੁਰਦਾਸ ਜੀ ਲਿਖਦੇ ਹਨ-‘ਰਾਗਨ ਮੈਂ ਸਿਰੀ ਰਾਗ’,ਪਰ ਰਾਗਮਾਲਾ ਭੈਰਵ ਰਾਗ ਤੋਂ ਅਰੰਭ ਕਰਦੀ ਹੈ।

ਯਥਾ:- ਪ੍ਰਥਮ ਰਾਗ ਭੈਰਉ ਵੈ ਕਰਹੀ॥’

ਭਾਵ ਇਹ ਹੈ ਕਿ ਸੰਗੀਤ ਸ਼ਾਸਤ੍ਰ ਅਨੁਸਾਰ ਭੀ ਇਹ ਗੁਰਮਤ ਸੰਗੀਤ ਤੋਂ ਉਲਟ ਹੈ ।

‘ਰਾਗ ਮਾਲਾ’ ਬਾਬਤ ਖੌਜੀ ਵਿਦਵਾਨ ਲਿਖਦੇ ਹਨ:-

ਰਾਗ ਮਾਲ ਸ੍ਰੀ ਗੁਰ ਕੀ ਕ੍ਰਿਤ ਨਹਿਂ ਹੈ ਮੁੰਦਾਵਣੀ ਲਗਿ ਗੁਰ ਬੈਨ।

(40) (ਗੁਰ ਪ੍ਰਤਾਪ ਸੂਰਜ,ਰਾਸਿ 3 ਅੰਸੂ 48)

ਕ੍ਰਿਤ ਬਾਣੀ ਬੇਉਰਾ[ਸੋਧੋ]

“ਜੀਕਰ ਤਤਕਰਾ ਬਾਣੀ ਨਾਲ ਕੋਈ ਸਬੰਧ ਨਹੀ ਰੱਖਦਾ; ਪਰੰਤੂ, ਤਤਕਰਾ ਹੈ ਇਸੇ ਬਾਣੀ ਦਾ, ਤਿਵੇਂ ‘ਰਾਗਮਾਲਾ’ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦੀ, ਪਰੰਤੂ ‘ਰਾਗਮਾਲਾ’ ਹੈ ਇਸੇ ਬਾਣੀ ਦੀ।” (ਡਾ: ਚਰਨ ਸਿੰਘ ਜੀ, ਕ੍ਰਿਤ ਬਾਣੀ ਬੇਉਰਾ)

ਗੁਰਮਤ ਮਾਰਤੰਡ[ਸੋਧੋ]

ਬੁਹਤ ਸੱਜਣ ਯਤਨ ਕਦੇ ਹਨ ਕਿ ‘ਰਾਗਮਾਲਾ’ ਗੁਰੁ ਗ੍ਰੰਥ ਸਾਹਿਬ ਵਿੱਚ ਛਾਪੀ ਨਾ ਜਾਵੇ, ਅਥਵਾ ਕੱਢ ਇੱਤੀ ਜਾਵੇ, ਪਰ ਇਹ ਅਨੇਕ ਝਗੜੇ ਖੜੇ ਕਰਨ ਦਾ ਸਾਧਨ ਹੈ, ਐਸਾ ਨਹੀ ਕਰਨਾ ਚਾਹੀਏ। ਜੇ ਕੋਈ ‘ਰਾਗਮਾਲਾ’ ਪੜ੍ਹ ਕੇ ਭੋਗ ਪਾਉਂਦਾ ਹੈ ਤਾਂ ਵਿਵਾਦ ਨਹੀਂ ਕਰਨਾ ਚਾਹੀਏ, ਮਿੱਤ੍ਰ ਭਾਵ ਨਾਲ ਉਸ ਨੂੰ ਅਸਲੀ ਗੱਲ ਦੱਸ ਦੇਣੀ ਯੋਗ ਹੈ ਅਤੇ ਸਥਾਨਕ ਮਰਯਾਦਾ ਹੀ ਕਰਨੀ ਉੱਚਿਤ ਹੈ।

(ਹਵਾਲਾ ਭਾਈ ਕਾਨ੍ਹ ਸਿੰਘ ਨਾਭਾ -ਗੁਰਮਤ ਮਾਰਤੰਡ ,ਭਾਗ ਦੂਜਾ ਪੰਨਾ 779)

ਗੁਰ ਬਿਲਾਸ ਪਾਤਸ਼ਾਹੀ 6 ਵਿੱਚ ਹੋਰ ਬੇਅੰਤ ਗੁਰਮਿਤ ਵਿਰੋਧੀ ਸਾਖੀਆਂ ਸਮੇਤ ਰਾਗਮਾਲਾ ਵਾਰੇ ਵੀ ਇਹ ਦਰਜ ਹੈ

ਤਬ ਲੌ ਰਾਗ ਸਭੀ ਇਕੈਠਾਏ । ਗੁਰ ਅਰਜਨ ਕੇ ਸਨਮੁਖ ਆਏ। ਕ੍ਰਿਪਾਸਿੰਧੁ ਕੀ ੳਸਿਤਤਿ ਕਰੀ। ਭਾਂਤਿ ਭਾਂਤਿ ਮਨਿ ਅਨੰਦੁ ਭਰੀ।649। ਉਸਤਤਿ ਕਰਿ ਗੁਰ ਪਗ ਲਪਟਾਏ। ਦਯਾਸਿੰਧੁ ਪੂਛ੍ਯੋ ਮਨੁ ਲਾਏ। ਨਿਜ ਆਵਨ ਕਾ ਕਾਰਨਿ ਕਹੋ। ਤਿਨੈ ਕਹਾ ਪ੍ਰਭ ਸਬ ਸੁਧ ਲਹੋ। 650। ਰਾਗਨ ਕੀ ਬਿਨਤੀ ਸੁਨੀ ਗੁਰ ਅਰਜਨ ਸੁਖਖਾਨ। ਰਾਗਮਾਲ ਤਬ ਹੀ ਲਿਖੀ ਭੋਗ ਤਾਹਿ ਪਰਿ ਠਾਨ।654। ਮ੍ਰਿਤੁ ਪਾਛੇ ਇਹ ਰੀਤਿ ਕਰਾਵੋ। ਗੁਰੂ ਗ੍ਰੰਥ ਕਾ ਪਾਠ ਧਰਾਵੋ। ਪਾਵੋ ਭੋਗ ਰਾਗਮਾਲਾ ਪੜ੍ਹਿ। ਛਿਨ ਮਹਿ ਪਾਪ ਜਾਹਿ ਤਿਨ ਕੇ ਸੜ । 697 । ਕੜਾਹ ਪ੍ਰਸਾਦ ਤਿਹ ਨਿਮਿਤ ਦਿਵਾਵੈ । ਨਰਕ ਦੁਆਰ ਤਿਸ ਨਹਿ ਦ੍ਰਿਸਟਾਵੇ। ਪਾਛੇ ਮ੍ਰਿਤਕ ਐਸ ਬਿਧਿ ਕਰੋ। ਜੀਵਤ ਜਤਨ ਐਸ ਬਿਧਿ ਧਰੋ।698 ਧਾਰਿ ਪ੍ਰੇਮ ਗੁਰ ਗ੍ਰਿੰਥ ਕਾ ਪਾਠ ਕਰੈ ਮੁਨ ਲਾਇ। ਰਾਗਮਾਲ ਪੜ੍ਹਿ ਪ੍ਰੇਮ ਸੋਂ ਭੋਗ ਜਪੁ ਜੀ ਤੇ ਪਾਇ।699 ਕੜਾਹ ਕਰਾਵੇ ਹਰਖ ਸੋਂ ਕੋਟਿ ਢੱਗ ਫੱਲ ਚੀਨ। ਸਭ ਸੰਗਤਿ ਸੁਨਿ ਬੈਨਗੁਰ ਧਾਰਿ ਚਿੱਤ ਮੈ ਲੀਨ। 700

ਗੁਰ ਬਿਲਾਸ ਪਾਤਸ਼ਾਹੀ 6 ਅਧਿਆਇ 4 ਸੰਪਾਦਕ ਗਿਆਨੀ ਜਗਿੰਦਰ ਸਿੰਘ ਵੇਦਾਂਤੀ

ਗੁਰ ਬਿਲਾਸ ਪਾਤਸ਼ਾਹੀ 6 ਨੂੰ ਸ਼੍ਰੋਮਣੀ ਕਮੇਟੀ ਵੱਲੋ ਵਾਪਸ ਲੈਣ ਦਾ ਐਲਾਨ ਕਰ ਕੇ ਵੀ, ਆਪਣੇ ਬਚਨ ਤੋ ਖਿਸਕ ਕੇ ਲਗਾਤਾਰ ਵੇਚਿਆ ਜਾ ਰਿਹਾ ਹੈ। ਸ਼ਾਇਦ ਇਨ੍ਹਾਂ ਤੇ ਬਾਣੀ ਦਾ ਹੇਠ ਲਿਖਿਆ ਫੁਰਮਾਨ ਲਾਗੂ ਨਹੀ ਹੁੰਦਾ।

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ (ਪੰਨਾ 1099 )

ਫਰੀਦਕੋਟੀ ਟੀਕਾ[ਸੋਧੋ]

“ਸੋ ਉਪਕ੍ਰਮ ਸਤਿਨਾਮ ਸੇ ਲੇਕਰ ਉਪਸੰਗ੍ਰਹ ਸਤਿਨਾਮ ਮਿਲੇ ਤੋ ਜੀਵਤਾ ਹੂੰ ਕਹਿ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਕਰ ਚੁਕੇ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਭੋਗ ਸੁਨ ਕਰ 6 ਰਾਗ 30 ਰਾਗਨੀ 48 ਪੁਤ੍ਰ ਸਭ ਪਰਵਾਰ ਸਮੇਤ ਦਰਸਨ ਕੋ ਆਏ ਔਰ ਕੀਰਤਨ ਕਰ ਬੇਨਤੀ ਪੂਰਬਕ ਬੋਲੇ ਕਿ ਹੇ ਕ੍ਰਿਪਾ ਸਿੰਧੁ ਜੀ ਹਮ ਸਭ ਕੇ ਵਕਤ ਕਾ ਕੈਸੇ ਨਿਰਣੇ ਹੋਗਾ ਤਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋ ਆਗਾ ਕਰੀ ਕਿ ਜੈਸੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਕੇ ਆਦਿ ਮੈਂ ਸ਼ਬਦੋਂ ਕਾ ਸੂਚੀ ਪਤ੍ਰ ਲਿਖਾ ਹੈ ਤਿਸੀ ਭਾਂਤ ਰਾਗੋਂ ਕਾ ਸੂਚੀਪਤ੍ਰ ਮੰਗਲ ਰੂਪ ਅੰਤ ਮੇਂ ਲਿਖੋ। ਤਬ ਭਾਈ ਗੁਰਦਾਸ ਜੀ ਨੇ ਏਹੀ ਛੇ ਰਾਗ ਔਰ ਤੀਸ ਰਾਗਨੀ, ਅਠਤਾਲੀਸ ਪੁਤ੍ਰ ਜੋ ਆਏ ਥੇ ਸੋ ਰਾਗ ਮਾਲਾ ਰਖੀ ਹੈ॥ (ਫਰੀਦਕੋਟੀ ਟੀਕਾ)

ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ, ਕੀ ਭੋਗ ਦਾ ਸੱਦਾ ਸਿਰਫ 6 ਰਾਗਾਂ ਅਤੇ ਉਹਨਾਂ ਦੇ ਪ੍ਰਵਾਰਾ ਨੂੰ ਹੀ ਭੇਜਿਆ ਗਿਆ ਸੀ ਬਾਕੀ ਰਾਗਾਂ ਨੂੰ ਨਹੀ? ਜਦੋ ਕਿ ਇਨ੍ਹਾਂ 6 ਰਾਗਾਂ ਵਿੱਚੋਂ 3 ਰਾਗ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹੀ ਨਹੀ ਹਨ।

ਗੁਰਬਾਣੀ ਪਾਠ ਦਰਸ਼ਨ[ਸੋਧੋ]

ਰਾਗ ਮਾਲਾ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ਜੋ ਲਿਖਿਆ ਹੈ ਧੋਖੇ ਬਾਜੀ ਕੀਤੀ ਹੈ ਪੰਥ ਨਾਲ ………। ਭਾਈ ਤੇਜਾ ਸਿੰਘ ਜਦੋਂ ਮਰਿਆ ਤਾਂ ਗੁਪਤ ਥਾਂ ਕੀੜੇ ਪੈ ਗਏ, ਅੱਖਾਂ ਵਿੱਚ ਸੁੰਡੀਆਂ ਪੈ ਗਈਆਂ, ਸਾਰੇ ਸਰੀਰ ਵਿੱਚ ਬਦਬੂ ਆਵੇ। ਕਿਉਕਿ ਰਾਗਮਾਲਾ ਦਾ ਵਿਰੋਧੀ ਸੀ। (ਗੁਰਬਾਣੀ ਪਾਠ ਦਰਸ਼ਨ ਪੰਨਾ-216)

ਗੁਰ ਗਿਰਾ ਰਾਗਮਾਲਾ ਮੰਡਨ ਪ੍ਰੋਬਧ[ਸੋਧੋ]

ਕੁਝ ਸਮੇਂ ਤੋਂ ਗੁਰਸਿਖਾਂ ਵਿੱਚ ਇਹ ਅਸ਼ੰਕਾ ਆ ਗਈ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਇਹ ਆਸ਼ੰਕਾਂ ਸੰ: ਬਿ: 1900 ਦੇ ਕਰੀਬ ਸੇ ਸੋਭਾ ਸਿੰਘ ਸਾਹਿਬ ਜੀ ਸੇ ਸ਼ੁਰੂ ਹੋਈ ਹੈ। ਪ੍ਰੰਤੂ ਉਨਕੇ ਸਰੀਰ ਮੇ ਜਬ ਅਤੀ ਤਕਲੀਫ ਜ਼ਬਾਨ ਬੰਦ ਹੋ ਜਾਨੇ ਕੀ ਔਰ ਸਰੀਰ ਦੇ ਕੁਸਟ ਹੋ ਜਾਨੇ ਦੀ ਹੋ ਗਈ ਤੋ ਇਹ ਆਸ਼ੰਕਾ ਭੀ ਬੰਦ ਹੋ ਗਈ ਸੀ। (ਗੁਰ ਗਿਰਾ ਰਾਗਮਾਲਾ ਮੰਡਨ ਪ੍ਰੋਬਧ ਪੰਨਾ 9)

ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਉਪ੍ਰੋਕਤ ਰਾਗਮਾਲਾ ਵਾਲੀ ਕਹਾਣੀ ਦਸਮ ਗ੍ਰੰਥ ਵਿੱਚ ਵੀ ਸੰਖੇਪ ਰੂਪ ਵਿੱਚ ਦਰਜ ਹੈ (ਚਰਿਤ੍ਰੋ ਪਾਖਿਆਨ 91) ਜੇ ਕੋਈ ਪਾਠਕ ਉਸ ਨੂੰ ਪੜ੍ਹਨੀ ਚਾਹੇ ਤਾਂ ਹੇਠ ਲਿਖੇ ਲਿੰਕ ਤੇ ਕਲਿਕ ਕਰਨ ਦੀ ਖੇਚਲ ਕਰਨੀ ਜੀ ਅਤੇ ਪੰਨਾ 43/104 ਤੋਂ 56/104 ਪੜ੍ਹੋ।

ਚੌਪਈ[ਸੋਧੋ]

ਕਥਾ ਚੌਪਈ ਆਲਿਮ ਕੀਨੀ ਪਹਿਲੇ ਕਥਾ ਸ੍ਰਵਨ ਸੁਨਿ ਲੀਨੀ। ਕਹੂੰ ਕਹੂੰ ਬੀਚ ਦੋਹਰਾ ਪਰੇ ਕਹੂੰ ਕਹੂੰ ਬਚਿ ਸੋਰਠਾ ਧਰੇ। ਸੁਨਤ ਸ੍ਰਵਨ ਯਹਿ ਕਥਾ ਸੁਹਾਈ ਅਤਿ ਰਸਾਲ ਪੰਡਿਤ ਮਨਿ ਭਾਈ। ਪ੍ਰੀਤਵੰਤ ਹੋਇ ਸੁਨੇ ਜੁ ਕੋਈ ਬਾਢੈ ਪ੍ਰੀਤ ਹੀੲ ਸਖਿ ਹੋਈ। ਕਾਮੀ ਰਸਕਿ ਪੁਰਖ ਜੋ ਸੁਨਹੀ ਤੇ ਯਹ ਕਥਾ ਰੈਨ ਦਿਨ ਗੁਨਹੀ।

ਦੋਹਰਾ[ਸੋਧੋ]

ਪੰਡਿਤ ਬੁਧਵੰਤਾ ਗੁਨੀ ਕਬ ਜਨ ਅਛਰ ਏਕ। ਨਾਮ ਨਮਿਤ ਗੁਨ ਉਚਰਹਿ ਕਹਿ ਕਹਿ ਕਥਾ ਅਨੇਕ।। 179।।

ਇਤਿ ਮਾਧਵ ਨਲ ਕਾਮ ਕੰਦਲਾ ਕੀ ਕਥਾ ਸੰਪੂਰਨ ਸਮਾਪਤੰ।

ਬਾਹਰੀ ਲਿੰਕ[ਸੋਧੋ]

http://www.gobindsadan.org/institute/dasam/pdf/v4_3.pdf