ਰਾਗ ਚੰਦਰਕੌਂਸ
ਦਿੱਖ
ਇਹ ਲੇਖ ਹਿੰਦੁਸਤਾਨੀ ਰਾਗਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਇਸ ਲੇਖ ਵਿੱਚ ਰਾਗ ਚੰਦਰਕੌਂਸ ਦੀ ਚਰਚਾ ਕੀਤੀ ਗਈ ਹੈ।
"ਗੰਧਾਰ ਧੈਵਤ ਕੋਮਲ ਰਹੇ,ਔਡਵ-ਔਡਵ ਰੂਪ।
ਮਸ ਸੰਵਾਦ ਭੈਰਵੀ ਥਾਟ,ਚੰਦਰਕੌਂਸ ਅਨੂਪ।।"
.................ਰਾਗ ਚੰਦ੍ਰਿਕਾ ਸਾਰ
ਰਾਗ ਚੰਦਰਕੌਂਸ ਦਾ ਪਰਿਚੈ:-
ਸੁਰ | ਰਿਸ਼ਭ ਤੇ ਪੰਚਮ ਵਰਜਿਤ
ਗੰਧਾਰ ਤੇ ਧੈਵਤ ਕੋਮਲ ਬਾਕੀ ਸੁਰ ਸ਼ੁੱਧ |
---|---|
ਜਾਤੀ | ਔਡਵ-ਔਡਵ |
ਵਾਦੀ | ਮਧ੍ਯਮ(ਮ) |
ਸੰਵਾਦੀ | ਸ਼ਡਜ (ਸ) |
ਸਮਾਂ | ਮੱਧ ਰਾਤ |
ਅਰੋਹ | ਸ ਗ ਮ ਧ ਨੀ ਸੰ |
ਅਵਰੋਹ | ਸੰ ਨੀ ਧ ਮ ਗ ਸ |
ਪਕੜ | ਗ ਮ ਗ ਸ ਨੀ(ਮੰਦਰ)ਸ |
ਥਾਟ | ਭੈਰਵੀ |
ਰਾਗ ਚੰਦਰਕੌਂਸ ਦੀ ਵਿਸ਼ੇਸ਼ਤਾ:-
- ਰਾਗ ਚੰਦਰਕੌਂਸ ਇਕ ਨਵਾਂ ਰਾਗ ਹੈ ਤੇ ਰਾਗ ਮਾਲਕੌਂਸ ਵਿੱਚ ਸ਼ੁੱਧ ਨਿਸ਼ਾਦ ਦੀ ਵਰਤੋਂ ਕਰ ਕੇ ਇਸ ਰਾਗ ਦੀ ਰਚਨਾ ਕੀਤੀ ਗਈ ਹੈ।
- ਰਾਗ ਚੰਦਰਕੌਂਸ ਦੱਸਾਂ ਥਾਟਾਂ ,ਚੋਂ ਕਿਸੇ ਵੀ ਥਾਟ ਦੇ ਅੰਦਰ ਨਹੀਂ ਆਉਂਦਾ।
- ਰਾਗ ਚੰਦਰਕੌਂਸ ਦਾ ਚਲਣ ਤਿੰਨਾਂ ਸਪਤਕਾਂ 'ਚ ਇੱਕੋ ਜਿਹਾ ਹੁੰਦਾ ਹੈ ਅਤੇ ਇਹ ਉਹਨਾਂ ਤਿੰਨਾਂ 'ਚ ਬਹੁਤ ਖਿੜਦਾ ਹੈ।
- ਰਾਗ ਚੰਦਰਕੌਂਸ ਵਿੱਚ ਦ੍ਰੁਤ ਖਿਆਲ,ਵਿਲਮਬਤ ਖਿਆਲ ਤੇ ਤਰਾਨੇ ਗਾਏ ਜਾਂਦੇ ਹਨ ਪਰ ਠੁਮਰੀ ਨਹੀਂ ਗਾਈ ਜਾਂਦੀ।
- ਸ਼ੁੱਧ ਨਿਸ਼ਾਦ ਦੀ ਵਰਤੋਂ ਹੀ ਰਾਗ ਚੰਦਰਕੌਂਸ ਨੂੰ ਰਾਗ ਮਾਲਕੌਂਸ ਤੋਂ ਵਖਰਾ ਕਰਦੀ ਹੈ ਅਤੇ ਰਾਗ ਚੰਦਰਕੌਂਸ ਦਾ ਰੂਪ ਪਰਦਰਸ਼ਿਤ ਹੁੰਦਾ ਹੈ।
- ਰਾਗ ਚੰਦਰਕੌਂਸ ਦੀ ਮਧੁਰਤਾ ਵਧਾਉਣ ਲਈ ਤਾਰ ਸਪਤਕ 'ਚ ਪਰਦਰਸ਼ਨ ਦੇ ਦੌਰਾਨ ਕਈ ਵਾਰ ਕੋਮਲ ਰਿਸ਼ਭ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ।
- ਪੁਰਾਨੀ ਹਿੰਦੀ ਫਿਲਮ 'ਸਮਪੂਰਣ ਰਾਮਾਇਣ' ਦਾ ਗੀਤ ਸਨਸਨੰਨ ਸਨਸਨੰਨ ਜਾ ਰੀ ਓ ਪਵਨ,ਭਰਤ ਵਿਆਸ ਦੁਆਰਾ ਲਿਖਿਆ,ਵਸੰਤ ਦੇਸਾਈ ਦੁਆਰਾ ਸੁਰ ਬੱਧ ਕੀਤਾ ਤੇ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਰਾਗ ਚੰਦਰਕੌਂਸ ਵਿੱਚ ਰਚਿਆ ਬਹੁਤ ਮਧੁਰ ਗੀਤ ਹੈ।