ਰਾਜਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜਪਾਲ ਜਾਂ ਗਵਰਨਰ (ਅੰਗਰੇਜ਼ੀ: Governor) ਸ਼ਾਸ਼ਨ ਕਰਨ ਵਾਲੇ ਅਜਿਹੇ ਵਿਅਕਤੀ ਨੂੰ ਕਹਿੰਦੇ ਹਨ, ਜੋ ਕਿਸੇ ਦੇਸ਼ ਦੇ ਸ਼ਾਸ਼ਕ ਦੇ ਅਧੀਨ ਹੋਵੇ ਅਤੇ ਉਸ ਦੇਸ਼ ਦੇ ਕਿਸੇ ਭਾਗ ਤੇ ਸ਼ਾਸਨ ਕਰ ਰਿਹਾ ਹੋਵੇ। ਸੰਘੀ ਦੇਸ਼ਾਂ ਵਿੱਚ ਸੰਘ ਦੇ ਰਾਜਾਂ ਤੇ ਸ਼ਾਸਨ ਕਰਨ ਵਾਲੇ ਵਿਅਕਤੀਆਂ ਨੂੰ ਅਕਸਰ ਰਾਜਪਾਲ ਦਾ ਖਿਤਾਬ ਦਿੱਤਾ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਵਰਗੇ ਕੁਝ ਗਣਤੰਤਰਾਂ ਵਿੱਚ ਰਾਜਪਾਲ ਉਸ ਰਾਜ ਦੇ ਲੋਕਾਂ ਦੁਆਰਾ ਸਿੱਧੇ ਤੌਰ 'ਤੇ ਚੁਣੇ ਜਾਂਦੇ ਹਨ ਅਤੇ ਉਹ ਉਸ ਰਾਜ ਦਾ ਸਰਵਉੱਚ ਪ੍ਰਸ਼ਾਸਨਿਕ ਮੁਖੀ ਹੁੰਦਾ ਹੈ,। ਜਦੋਂ ਕਿ ਭਾਰਤ ਵਰਗੇ ਸੰਸਦੀ ਗਣਤੰਤਰਾਂ ਵਿੱਚ ਅਕਸਰ ਗਵਰਨਰ ਕੇਂਦਰ ਸਰਕਾਰ ਜਾਂ ਸ਼ਾਸਕ ਦੀ ਨਿਯੁਕਤੀ ਕਰਦਾ ਹੈ ਅਤੇ ਉਹ ਨਾਮ ਦਾ ਹੀ ਪ੍ਰਧਾਨ ਹੈ (ਅਸਲ ਵਿੱਚ ਸੂਬਾ ਸਰਕਾਰ ਨੂੰ ਚੁਣਿਆ ਹੋਇਆ ਮੁੱਖ ਮੰਤਰੀ ਹੀ ਚਲਾਉਂਦਾ ਹੈ ਅਤੇ ਰਾਜਪਾਲ ਉਸਦੇ ਅਧੀਨ ਹੁੰਦਾ ਹੈ)।[1]

ਹਵਾਲੇ[ਸੋਧੋ]

  1. What's a Governor?, Nancy Harris, Heinemann-Raintree Classroom, 2007, ISBN 978-1-4034-9514-3, ... The governor is the leader of a state government. The state government leads the whole state. The governor is elected (chosen) by people who live in his or her state ...