ਸਮੱਗਰੀ 'ਤੇ ਜਾਓ

ਰਾਜਾਰਾਜ ਚੋਲ ਪਹਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਾਰਾਜ ਚੋਲ ਪਹਿਲਾ[4]
ਰਾਜਾਕੇਸਰੀ,[1][2] ਮੁਮੂਦੀ ਚੋਲਨ[3]
ਸ਼ਾਸਨ ਕਾਲ985–1014
ਪੂਰਵ-ਅਧਿਕਾਰੀਉੱਤਮ ਚੋਲ
ਵਾਰਸਰਾਜੇਂਦਰ ਚੋਲ ਪਹਿਲਾ
ਜਨਮਅਰੁਲਮੋਜ਼ੀਵਰਮ
947
ਮੌਤ1014
ਔਲਾਦ
ਰਾਜਵੰਸ਼ਚੋਲ ਰਾਜਵੰਸ਼
ਪਿਤਾਸੁੰਦਰ ਚੋਲ
ਮਾਤਾਤਿਰੂਪੁਵਾਨਮਾਦੇਵੀਆਰ[5]
ਧਰਮਹਿੰਦੂ ਧਰਮ (ਸ਼ੈਵਵਾਦ)

ਰਾਜਾਰਾਜ ਚੋਲ ਪਹਿਲਾ ਦੱਖਣੀ ਭਾਰਤ ਦੇ ਚੋਲ ਰਾਜਵੰਸ਼ ਦਾ ਰਾਜਾ ਸੀ ਜਿਸਨੇ 985 ਤੋਂ 1014 ਤੱਕ ਰਾਜ ਕੀਤਾ। ਇਸਦੇ ਰਾਜ ਦੌਰਾਨ ਚੋਲ ਰਾਜਵੰਸ਼ ਦਾ ਦੱਖਣੀ ਭਾਰਤ ਤੋਂ ਬਾਹਰ ਵੀ ਵਿਸਥਾਰ ਹੋਇਆ[6][7] ਅਤੇ ਇਸਦਾ ਰਾਜ ਦੱਖਣ ਵਿੱਚ ਸ੍ਰੀ ਲੰਕਾ ਅਤੇ ਉੱਤਰ ਵਿੱਚ ਕਲਿੰਗ ਤੱਕ ਸੀ। ਇਸਨੇ ਸਮੁੰਦਰੀ ਕੂਚਾਂ ਕਰਕੇ ਮਾਲਾਬਾਰ ਤਟ, ਮਾਲਦੀਵ ਅਤੇ ਸ੍ਰੀ ਲੰਕਾ ਨੂੰ ਆਪਣੇ ਰਾਜ ਦਾ ਹਿੱਸਾ ਬਣਾਇਆ।[6][7]

ਰਾਜਾਰਾਜ ਨੇ ਥੰਜਾਵੁਰ ਵਿੱਚ ਬ੍ਰਿਹਾਦੇਸ਼ਵਰ ਮੰਦਰ ਬਣਵਾਇਆ ਜੋ ਹਿੰਦੂਆਂ ਦੇ ਸਭ ਤੋਂ ਵੱਡੇ ਮੰਦਰਾਂ ਵਿੱਚੋਂ ਇੱਕ ਹੈ।[8] ਇਸਦੇ ਰਾਜ ਦੌਰਾਨ ਤਮਿਲ ਕਵੀਆਂ ਅਪਾਰ, ਸੰਬੰਧ ਸਵਾਮੀ ਅਤੇ ਸੁੰਦਰ ਨਇਨਕਰ ਦੀਆਂ ਰਚਨਾਵਾਂ ਇਕੱਠਿਆਂ ਕਰਕੇ ਤਿਰੂਮੁਰਾਈ ਨਾਂ ਹੇਠ ਸੰਪਾਦਿਤ ਕੀਤੀਆਂ ਗਈਆਂ।[7][9] ਸੰਨ 1000 ਵਿੱਚ ਇਸਨੇ ਭੂਮੀ ਸਰਵੇ ਕਰਵਾਇਆ ਅਤੇ ਆਪਣੇ ਰਾਜ ਨੂੰ "ਵਾਲਨਦੁਸ" ਨਾਂ ਦੀਆਂ ਵਿਅਕਤੀਗਤ ਇਕਾਈਆਂ ਵਿੱਚ ਵੰਡਿਆ।[10][11] 1014 ਵਿੱਚ ਇਸਦੀ ਮੌਤ ਹੋ ਗਈ ਅਤੇ ਇਸਤੋਂ ਬਾਅਦ ਇਸਦਾ ਪੁੱਤ ਰਾਜੇਂਦਰ ਚੋਲ ਪਹਿਲਾ ਗੱਦੀ ਉੱਤੇ ਬੈਠਿਆ।

ਹਵਾਲੇ[ਸੋਧੋ]

 1. Charles Hubert Biddulph (1964). Coins of the Cholas. Numismatic Society of India. p. 34.
 2. John Man (1999). Atlas of the year 1000. Harvard University Press. p. 104.
 3. Art of the Imperial Cholas, Vidya Dehejia, Columbia University Press 13.08.2013, p.51
 4. "Four Chola inscriptions found near Kancheepuram". The Hindu. 10 May 2010.
 5. The Body Adorned: Sacred and Profane in Indian Art by Vidya Dehejia p.42
 6. 6.0 6.1 Sen, Sailendra (2013). A Textbook of Medieval Indian History. Primus Books. pp. 46–49. ISBN 978-9-38060-734-4.
 7. 7.0 7.1 7.2 A Journey through India's Past by Chandra Mauli Mani p.51
 8. The Hindus: An Alternative History by Wendy Doniger p.347
 9. Indian Thought: A Critical Survey by K. Damodaran p.246
 10. A History of Ancient and Early Medieval India: From the Stone Age to the 12th century by Upinder Singh p.590
 11. Administrative System in India: Vedic Age to 1947 by U. B. Singh p.76