ਰਾਜੂ ਨਾਰਾਇਣ ਸਵਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜੂ ਨਾਰਾਇਣ ਸਵਾਮੀ
ਜਨਮ (1968-05-24) 24 ਮਈ 1968 (ਉਮਰ 51)
ਚੰਗਾਨਾਸੇਰੀ, ਕੋਤਾਇਆਮ, ਕੇਰਲ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਆਈ.ਆਈ.ਟੀ ਮਦਰਾਸ
ਪੇਸ਼ਾਅਫ਼ਸਰ
ਮਾਲਕਭਾਰਤ ਸਰਕਾਰ
ਆਈ.ਏ.ਐਸ.
ਪ੍ਰਸਿੱਧੀ ਭਰਿਸ਼ਟਾਚਾਰ ਖਿਲਾਫ ਆਪਣੇ ਕੰਮ ਲਈ

ਰਾਜੂ ਨਾਰਾਇਣ ਸਵਾਮੀ (ਮਲਿਆਲਮ: രാജു നാരായണസ്വാമി; ਜਨਮ 24 ਮਈ 1968) ਇੱਕ ਆਈ.ਏ.ਐਸ. ਅਫ਼ਸਰ ਹੈ।

ਪਿਛੋਕੜ[ਸੋਧੋ]

ਰਾਜੂ ਨਾਰਾਇਣ ਸਵਾਮੀ ਚੰਗਨਸ਼ੇਰੀ ਦੇ ਇੱਕ ਮਿਡਲ ਕਲਾਸ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਗਣਿਤ ਦਾ ਪ੍ਰੋਫੈਸਰ ਸੀ,ਜਿਸਨੇ ਉਸ ਦੀ ਪ੍ਰਤਿਭਾ ਨੂੰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਦੀ ਮਾਤਾ ਨੇ ਇੱਕ ਕਾਲਜ ਪ੍ਰੋਫੈਸਰ ਸੀ। ਰਾਜੂ ਨਾਰਾਇਣ ਸਵਾਮੀ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮਦਰਾਸ ਤੋਂ ਕੰਪਿਊਟਰ ਸਾਇੰਸ ਗ੍ਰੈਜੂਏਸ਼ਨ ਪ੍ਰਾਪਤ ਕੀਤੀ। 1991 ਵਿੱਚ ਸਿਵਲ ਸੇਵਾਵਾਂ ਦੇ ਪੇਪਰਾਂ ਦੇ ਵਿੱਚ ਇਹ ਅਵਲ ਨੰਬਰ ਉੱਤੇ ਆਇਆ ਅਤੇ ਭਾਰਤੀ ਪਰਸ਼ਾਸਕੀ ਸੇਵਾ ਵਿੱਚ ਦਾਖ਼ਲ ਹੋਇਆ।[1] 2011 ਵਿੱਚ ਇਸਨੂੰ ਅੰਮ੍ਰੀਤਾ ਵਿਸ਼ਵ ਵਿਦਿਆਪੀਠਮ ਵੱਲੋਂ ਡਾਕਟਰੇਟ ਦੀ ਡਿਗਰੀ ਦਿੱਤੀ ਗਈ।

ਕਰੀਅਰ[ਸੋਧੋ]

ਇਹ ਕਈ ਪੋਸਟਾਂ ਉੱਤੇ ਰਿਹਾ ਹੈ ਅਤੇ ਇਸ ਦੇ 22 ਸਾਲ ਦੇ ਕਰੀਅਰ ਵਿੱਚ ਇਸ ਦੀ 20 ਵਾਰ ਟਰਾਂਸਫ਼ਰ ਹੋ ਚੁੱਕੀ ਹੈ। ਇਹ 5 ਜ਼ਿਲ੍ਹਿਆਂ ਦਾ ਕਲੈਕਟਰ ਰਹਿ ਚੁੱਕਿਆ ਹੈ।

ਪੁਸਤਕਾਂ ਅਤੇ ਸਨਮਾਨ[ਸੋਧੋ]

ਸਵਾਮੀ ਨੇ ਤਕਰੀਬਨ 26 ਕਿਤਾਬਾਂ ਲਿਖੀਆਂ ਹਨ। ਇਸਨੂੰ "ਸ਼ਾਂਤੀਮੰਤਰਮ ਮੁਜ਼ਾਗੁਨਾ ਥਾਜ਼ਵਾਰਾਈਲ" ਨਾਂ ਦੇ ਸਫ਼ਰਨਾਮੇ ਲਈ ਕੇਰਲ ਸਾਹਿਤ ਅਕਾਦਮੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸਤੋਂ ਬਿਨਾਂ ਇਸਨੇ ਸੋਮਾਲੀ ਮੈਮ ਦੀ ਫ਼ਰਾਂਸੀਸੀ ਪੁਸਤਕ ਦੇ ਅੰਗਰੇਜ਼ੀ ਰੂਪ "ਦ ਰੋਡ ਆਫ਼ ਲੌਸਟ ਇਨੋਸੈਂਸ" (The Road of Lost Innocence) ਦਾ ਮਲਿਆਲਮ ਵਿੱਚ ਅਨੁਵਾਦ ਕੀਤਾ ਹੈ।

ਹਵਾਲੇ[ਸੋਧੋ]

  1. "Steady and Stoic". The New Indian Express. 29 November 2010. Retrieved 15 May 2013.