ਰਾਜ ਕੁਮਾਰ
ਦਿੱਖ
ਰਾਜ ਕੁਮਾਰ | |
---|---|
ਜਨਮ | ਕੁਲਭੂਸ਼ਨ ਪੰਡਿਤ ਅਕਤੂਬਰ 8, 1926 |
ਮੌਤ | ਜੁਲਾਈ 3, 1996 | (ਉਮਰ 69)
ਹੋਰ ਨਾਮ | ਜਾਨੀ |
ਪੇਸ਼ਾ | ਨਾਇਬ ਥਾਣੇਦਾਰ, ਅਦਾਕਾਰ |
ਸਰਗਰਮੀ ਦੇ ਸਾਲ | 1951–1996 |
ਜੀਵਨ ਸਾਥੀ | ਗਾਇਤ੍ਰੀ |
ਰਾਜ ਕੁਮਾਰ (8 ਅਕਤੂਬਰ 1926– 3 ਜੁਲਾਈ 1996) ਇੱਕ ਭਾਰਤੀ ਫ਼ਿਲਮੀ ਅਦਾਕਾਰ ਸਨ। ਉਹਨਾਂ ਨੇ ਮੁੱਖ ਤੌਰ ਤੇ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਓਹ ਮੁੰਬਈ ਪੁਲਿਸ ਵਿੱਚ ਨਾਇਬ ਥਾਣੇਦਾਰ ਸਨ ਅਤੇ ਬਾਅਦ ਵਿੱਚ ਉਹਨਾਂ 1952 ਦੀ ਫ਼ਿਲਮ ਰੰਗੀਲੀ ਤੋਂ ਅਦਾਕਾਰੀ ਵਿੱਚ ਕਦਮ ਰੱਖਿਆ। ਆਪਣੇ ਕਰੀਬ ਚਾਲੀ ਵਰ੍ਹਿਆਂ ਦੇ ਫ਼ਿਲਮੀ ਸਫ਼ਰ ਵਿੱਚ ਉਹਨਾਂ 70 ਤੋਂ ਵੱਧ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ।