ਰਾਧਾ ਰਿਜੈਂਟ ਚੇਨਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਧਾ ਰਿਜੈਂਟ ਚੇਨਈ, ਜਿਸਨੂੰ ਪਹਿਲਾਂ ਰਾਧਾ ਪਾਰਕ ਇੰਨ ਦੇ ਨਾਂ ਤੋਂ ਜਾਣਿਆ ਜਾਂਦਾ ਸੀ, ਇਹ ਭਾਰਤ ਵਿੱਚ ਚੇਨਈ ਦੇ ਅਰੁਮਬੱਕਕਮ ਸਥਿਤ ਇੱਕ ਪੰਜ ਸਿਤਾਰਾ ਹੋਟਲ ਹੈ I ਇਹ ਭਾਰਤ ਦੇ ਸਰੋਵਰ ਹੋਟਲਸ ਅਤੇ ਰਿਜ਼ਾਰਟ ਸਮੂਹ ਦਾ ਦੂਜਾ ਅਤੇ ਇਨਰ ਰਿੰਗ ਰੋਡ, ਚੇਨਈ ਤੇ ਖੁੱਲ੍ਹਣ ਵਾਲਾ ਪਹਿਲਾ ਸਟਾਰ ਹੋਟਲ ਹੈ I ਇਸੀ ਹੋਟਲ ਵਿੱਚ “ਜੇਫ੍ਰੀ” ਨੇ ਆਪਣਾ ਪਹਿਲਾ ਪੱਬ ਚੇਨਈ ਵਿੱਚ ਸਾਲ 2001 ਵਿੱਚ ਖੋਲਿਆ ਸੀ I[1][2]

ਦ ਹੋਟਲ[ਸੋਧੋ]

ਸਾਲ 1997 ਵਿੱਚ ਖੋਲੇ ਗਏ ਇਸ ਹੋਟਲ ਵਿੱਚ ਸ਼ਾਮਿਲ ਹਨ, ਕੁੱਲ 91 ਕਮਰੇ - ਜਿਸ ਵਿੱਚ 62 ਵਧੀਆ ਕਮਰੇ, 23 ਕਾਰਜਕਾਰੀ ਕਮਰੇ, ਅਤੇ 6 ਸੂਈਟ ਹਨ I ਇਸ ਹੋਟਲ ਦੇ ਰੈਸਟੋਰੈਂਟਾਂ ਵਿੱਚ ਦ ਲੌਬੀ ਕੈਫ਼ੇ, ਬਹੁ-ਪਕਵਾਨਾਂ ਵਾਲਾ ਰੈਸਟੋਰੈਂਟ (ਜੋਕਿ ਸਾਲ 1997 ਵਿੱਚ ਮੂੱਲ ਰੂਪ ਵਿੱਚ ਕੈਫ਼ੇ ਸੀ), ਦ ਓਰਿਏਂਟ ਬਲਾਸਮ, ਓਰਿਐਂਟਲ ਡੈਲਿਕੇਸੀ ਰੈਸਟੋਰੈਂਟ ਜੋਕਿ 2004 ਵਿੱਚ ਖੋਲਿਆ ਗਿਆ,ਜੇਫ੍ਰੀ ਪੱਬ,ਅਤੇ ਓਰਾ, ਲਾਓਂਚ ਬਾਰ (ਜੋਕਿ ਸਾਲ 2004 ਵਿੱਚ ਸ਼ਾਮਲ ਕੀਤਾ ਗਿਆ) ਸ਼ਾਮਲ ਹਨ, ਜਿਸਨੇ ਪਾਰਕ ਤੇ ਸਥਿਤ ਇਸਦੇ ਪਹਿਲਾਂ ਵਾਲੇ ਹਮਰੁੱਤਬਾ ਪੱਬ ਨੂੰ ਤੱਬਦੀਲ ਕੀਤਾ I ਇਸ ਹੋਟਲ ਵਿੱਚ ਕੁੱਲ 6500 ਸਕੂਏਅਰ ਫੁੱਟ ਖੇਤਰ ਵਿੱਚ 6 ਦਾਅਵਤ ਹਾਲ ਹਨ I ਹੋਟਲ ਨੇ ਸਾਲ 2013 ਵਿੱਚ ਹੋਟਲ ਨੇ 20,000 ਸਕੂਏਅਰ ਫੁੱਟ ਖੇਤਰ ਵਿੱਚ ਫੈਲਿਆ ਇੱਕ ਗਾਰ੍ਡਨ ਦਾਅਵਤ ਲਾਅਨ ਦੀ ਸ਼ੁਰੂਆਤ ਕੀਤੀ, ਜਿਸਦਾ ਨਾਂ ਬੋਗਨਵਿਲੀਏ ਹੈ ਅਤੇ ਇਸ ਵਿੱਚ 3000 ਮਹਿਮਾਨਾਂ ਦੇ ਅਨੁਕੂਲ ਹੈ I[3]

ਹੋਟਲ ਦਾ ਅੰਦਰੂਨੀ ਹਿੱਸਾ ਰਾਮਾਨਣ ਜੇ ਦੁਆਰਾ ਸਾਲ 1997 ਵਿੱਚ ਡਿਜ਼ਾਇਨ ਕੀਤਾ ਗਿਆ ਸੀ ਅਤੇ ਸਾਲ 2004 ਵਿੱਚ ਪ੍ਰਕਾਸ਼ ਮਾਨਕਰ ਐਂਡ ਐਸੋਸੀਏਟ ਨੇ ਮੁੰਬਈ ਸਥਿਤ ਦ ਓਰਿਏਂਟ ਬਲਾਸਮ ਦਾ ਅੰਦਰੂਨੀ ਹਿੱਸਾ ਡਿਜ਼ਾਇਨ ਕੀਤਾ I

ਇਸ ਹੋਟਲ ਸਮੂਹ (ਰਾਧਾ ਰਿਜੈਂਟ ਹੋਟਲਸ) ਨੇ ਦੋ ਤਿੰਨ ਸਿਤਾਰਾ ਹੋਟਲ ਬੈਂਗਲੁਰੂ ਵਿੱਚ ਖੋਲੇ, ਜਿਹਨਾਂ ਵਿੱਚ ਸ਼ਾਮਲ ਹਨ – ਵਾਇਟਫ਼ਿਲਡ, ਬੈਂਗਲੁਰੂ ਦਾ ਰਾਧਾ ਹੋਮਟੈਲ (ਸਰੋਵਰ ਹੋਟਲਸ ਅਤੇ ਰਿਜ਼ਾਰਟ ਦੇ ਬ੍ਰਾਂਡ ਹੋਟਲ ਦਾ ਪਹਿਲਾ ਹੋਮਟੈਲ) ਜੋ ਕਿ ਸਾਲ 2005 ਵਿੱਚ ਅਤੇ ਇਲੈਕਟ੍ਰਾਨਿਕ ਸਿਟੀ, ਬੈਂਗਲੁਰੂ ਦਾ ਰਾਧਾ ਰਿਜੈਂਟ ਹੋਟਲ ਜੋਕਿ ਸਾਲ 2008 ਵਿੱਚ ਖੋਲਿਆ ਗਿਆ I[4]

ਅਵਾਰਡ[ਸੋਧੋ]

ਸਰੋਵਰ ਪਾਰਕ ਪਲਾਜ਼ਾ ਹੋਟਲ ਆਫ਼ ਦਾ ਇਅਰ, ਸਾਲ 2004 ਵਿੱਚ ਸਰੋਵਰ ਹੋਟਲਸ ਅਤੇ ਰਿਜ਼ਾਰਟ ਵੱਲੋ ਪੇਸ਼ ਕੀਤਾ ਗਿਆ।

ਹਵਾਲੇ[ਸੋਧੋ]