ਰਾਬਰਟ ਕਿਓਸਾਕੀ
ਰਾਬਰਟ ਕਿਓਸਾਕੀ | |
---|---|
ਜਨਮ | ਰਾਬਰਟ ਟੋਰੂ ਕਿਓਸਾਕੀ ਅਪ੍ਰੈਲ 8, 1947 ਹਿਲੋ, ਹਵਾਈ, ਅਮਰੀਕਾ |
ਕਿੱਤਾ | ਕਾਰੋਬਾਰੀ, ਲੇਖਕ |
ਵਿਸ਼ਾ | ਨਿੱਜੀ ਵਿੱਤ, ਕਾਰੋਬਾਰੀ ਨਿਵੇਸ਼ |
ਸਰਗਰਮੀ ਦੇ ਸਾਲ | (1973–94) (1997–ਮੌਜੂਦਾ) |
ਜੀਵਨ ਸਾਥੀ | ਕਿਮ ਕਿਓਸਾਕੀ |
ਵੈੱਬਸਾਈਟ | |
ਅਧਿਕਾਰਿਤ ਵੈੱਬਸਾਈਟ |
ਰਾਬਰਟ ਟੋਰੂ ਕਿਓਸਾਕੀ (ਜਨਮ ਅਪ੍ਰੈਲ 8, 1947) ਇੱਕ ਅਮਰੀਕੀ ਕਾਰੋਬਾਰੀ ਅਤੇ ਲੇਖਕ ਹੈ। ਕਿਓਸਾਕੀ ਰਿਚ ਡੈਡ ਕੰਪਨੀ ਦੇ ਸੰਸਥਾਪਕ ਹਨ, ਇਹ ਇੱਕ ਨਿਜੀ ਵਿੱਤੀ ਸਿੱਖਿਆ ਕੰਪਨੀ ਹੈ ਜੋ ਕਿਤਾਬਾਂ ਅਤੇ ਵਿਡੀਓ ਰਾਹੀਂ ਲੋਕਾਂ ਨੂੰ ਨਿੱਜੀ ਵਿੱਤ ਅਤੇ ਕਾਰੋਬਾਰੀ ਸਿੱਖਿਆ ਪ੍ਰਦਾਨ ਕਰਦੀ ਹੈ। ਉਹ ਬਾਲਗ਼ਾਂ ਅਤੇ ਬੱਚਿਆਂ ਦੇ ਕਾਰੋਬਾਰ ਅਤੇ ਵਿੱਤੀ ਸੰਕਲਪਾਂ ਨੂੰ ਸਿੱਖਿਆ ਦੇਣ ਲਈ ਕੈਸ਼ਫ਼ਲੋ ਬੋਰਡ ਅਤੇ ਸਾਫਟਵੇਅਰ ਗੇਮਾਂ ਦਾ ਸਿਰਜਣਹਾਰ ਹੈ।
ਕਿਓਸਾਕੀ 26 ਤੋਂ ਵੱਧ ਕਿਤਾਬਾਂ ਦੇ ਲੇਖਕ ਹਨ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸਵੈ-ਪ੍ਰਕਾਸ਼ਿਤ ਨਿੱਜੀ ਵਿੱਤ ਰਿਚ ਡੈਡ, ਪੂਅਰ ਡੈਡ ਸੀਰੀਜ਼ ਦੀਆਂ ਪੁਸਤਕਾਂ ਸ਼ਾਮਲ ਹਨ, ਜਿਸਦਾ 51 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ, 109 ਦੇਸ਼ਾਂ ਵਿਚ ਉਪਲਬਧ ਹੈ ਅਤੇ ਦੁਨੀਆ ਭਰ ਵਿਚ 27 ਮਿਲੀਅਨ ਤੋਂ ਵੱਧ ਦੀਆਂ ਕਾਪੀਆਂ ਦੀ ਵਿਕਰੀ ਕੀਤੀ ਗਈ ਹੈ।
ਮੁੱਢਲਾ ਜੀਵਨ ਅਤੇ ਕਰੀਅਰ
[ਸੋਧੋ]ਕਿਓਸਾਕੀ ਹਿਲੋ, ਹਵਾਈ ਦਾ ਜੰਮਪਲ ਹੈ। ਉਸਦੇ ਪਿਤਾ ਰਾਲਫ਼ ਕਿਓਸਾਕੀ (1919–1991) ਇੱਕ ਸਿੱਖਿਅਕ ਸਨ ਅਤੇ ਮਾਤਾ ਮਾਰਜਰੀ ਕਿਓਸਾਕੀ (1921–1971) ਇੱਕ ਰਜਿਸਟਰਡ ਨਰਸ। ਉਹ ਹਿਲੋ ਹਾਈ ਸਕੂਲ ਵਿਚ ਪੜ੍ਹਿਆ ਅਤੇ 1965 ਵਿਚ ਗ੍ਰੈਜੂਏਟ ਹੋਇਆ। ਕਿਓਸਾਕੀ ਨੂੰ ਯੂਐਸ ਨੇਵਲ ਅਕੈਡਮੀ ਅਤੇ ਯੂਐਸ ਮਰਚੈਂਟ ਮਰੀਨ ਅਕੈਡਮੀ ਲਈ ਨਾਮਜ਼ਦਗੀ ਪ੍ਰਾਪਤ ਹੋਏ, ਕਿਓਸਾਕੀ ਨੇ ਨਿਊਯਾਰਕ ਵਿਚ ਯੂਨਾਈਟਿਡ ਸਟੇਟ ਦੇ ਮਰਚੈਂਟ ਮਰੀਨ ਅਕੈੈੈਡਮੀ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ। ਫਿਰ ਕਿਓਸਾਕੀ ਨੇ ਸਟੈਂਡਰਡ ਆਇਲ ਦੇ ਟੈਂਕਰ ਆਫਿਸ ਨਾਲ ਇਕ ਤੀਜੇ ਸਾਥੀ ਦੇ ਤੌਰ ਤੇ ਨੌਕਰੀ ਕੀਤੀ ਜਿਥੋਂ ਛੇ ਮਹੀਨੇ ਬਾਅਦ ਅਸਤੀਫਾ ਦੇ ਕੇ ਉਹ ਸਮੁੰਦਰੀ ਫੌਜ ਵਿਚ ਸ਼ਾਮਲ ਹੋਇਆ । ਉਸ ਨੇ 1972 ਵਿਚ ਵੀਅਤਨਾਮ ਜੰਗ ਦੇ ਦੌਰਾਨ ਇਕ ਸਮੁੰਦਰੀ ਫੌਜ ਵਿਚ ਇਕ ਹੈਲੀਕਾਪਟਰ ਗੰਨਸ਼ਿਪ ਪਾਇਲਟ ਵਜੋਂ ਕੰਮ ਕੀਤਾ, ਜਿੱਥੇ ਉਸ ਨੂੰ ਏਅਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਕਿਓਸਾਕੀ ਨੇ 1973 ਵਿਚ ਹਿਲੋ ਵਿਖੇ ਹਵਾਈ ਯੂਨੀਵਰਸਿਟੀ ਵਿਚ 2-ਸਾਲ ਦੇ ਐਮ.ਬੀ.ਏ. ਪ੍ਰੋਗਰਾਮ ਵਿਚ ਦਾਖਲਾ ਲਿਆ। ਫਿਰ ਉਸਨੇ ਜੂਨ 1978 ਤਕ ਜ਼ੇਰੋਕਸ ਲਈ ਇਕ ਵਿਕਰੀ ਸਹਿਯੋਗੀ ਵਜੋਂ ਨੌਕਰੀ ਕੀਤੀ। 1977 ਵਿਚ, ਕਿਓਸਾਕੀ ਨੇ "ਰਿੱਪਰਜ਼" ਨਾਂ ਦੀ ਕੰਪਨੀ ਸ਼ੁਰੂ ਕੀਤੀ, ਜੋ ਕਿ ਆਖ਼ਰਕਾਰ ਦੀਵਾਲੀਆ ਹੋ ਗਈ।
ਫਿਰ ਕਿਓਸਾਕੀ ਨੇ ਇਕ ਰਾਕ ਐਂਡ ਰੋਲ ਰਿਟੇਲ ਬਿਜ਼ਨਸ ਸ਼ੁਰੂ ਕੀਤਾ ਜੋ ਕਿ ਹੈਵੀ ਮੈਟਲ ਰਾਈਟ ਬੈਂਡਾਂ ਲਈ ਟੀ-ਸ਼ਰਟ, ਟੋਪ ਅਤੇ ਬਟੂਏ ਬਣਾਉਣ ਲਈ ਮਨਜ਼ੂਰ ਸ਼ੁਦਾ ਸੀ, 1980 ਵਿਚ ਕੰਪਨੀ ਦੀਵਾਲੀਆ ਹੋ ਗਈ। 1985 ਵਿੱਚ, ਕਿਓਸਾਕੀ ਨੇ ਇੱਕ ਕਾਰੋਬਾਰੀ ਸਿੱਖਿਅਕ ਕੰਪਨੀ ਦੀ ਸਥਾਪਨਾ ਕੀਤੀ, ਜਿਸ ਵਿੱਚ ਉਦਯੋਗਪਤੀ, ਨਿਵੇਸ਼ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਸਿਖਲਾਈ ਦਿੱਤੀ ਜਾਂਦੀ ਸੀ, 1994 ਵਿਚ, ਕਿਓਸਾਕੀ ਨੇ ਇਸ ਸਿੱਖਿਅਕ ਕੰਪਨੀ ਨੂੰ ਵੇਚ ਦਿੱਤਾ। 1997 ਵਿੱਚ, ਉਸਨੇ ਕੈਸ਼ਫਲੋ ਟੈਕਨਾਲੋਜੀਜ਼, ਇਨਕੌਰਪੋਰੇਟ, ਇੱਕ ਬਿਜ਼ਨਸ ਅਤੇ ਵਿੱਤੀ ਸਿੱਖਿਆ ਕੰਪਨੀ ਦੀ ਸ਼ੁਰੂਆਤ ਕੀਤੀ ਜਿਸ ਦੀ ਰਿਚ ਡੈਡ ਅਤੇ ਕੈਸ਼ਫਲੋ ਬ੍ਰਾਂਡਾਂ 'ਤੇ ਮਾਲਕੀ ਹੈ ਅਤੇ ਸੰਚਾਲਨ ਵੀ ਕਰਦਾ ਹੈ।
ਨਿੱਜੀ ਜੀਵਨ
[ਸੋਧੋ]ਰਾਬਰਟ ਕਿਓਸਾਕੀ ਦਾ ਵਿਆਹ 1994 ਵਿੱਚ ਕਿਮ ਕਿਓਸਾਕੀ ਨਾਲ ਹੋਇਆ। ਉਸਦੀ ਪਤਨੀ ਕਿਮ ਕਿਓਸਾਕੀ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਉਮੀਦਵਾਰ ਡੌਨਲਡ ਟਰੰਪ ਦਾ ਸਮਰਥਨ ਕੀਤਾ
ਹਵਾਲੇ
[ਸੋਧੋ]- ↑ "ਕਿਓਸਾਕੀ ਦੀ ਜੀਵਨੀ". Archived from the original on ਜੁਲਾਈ 4, 2017.