ਰਾਮਚੰਦਰ ਗੁਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮਚੰਦਰ ਗੁਹਾ
ਗੁਹਾ 2010 ਚ
ਜਨਮ (1958-04-29) 29 ਅਪ੍ਰੈਲ 1958 (ਉਮਰ 65)
ਅਲਮਾ ਮਾਤਰਦੂਨ ਸਕੂਲ
ਦਿੱਲੀ ਯੂਨੀਵਰਸਿਟੀ
ਆਈਆਈਐੱਮ ਕਲਕੱਤਾ
ਮਾਲਕਇਕਨਾਮਿਕਸ ਅਤੇ ਰਾਜਨੀਤਿਕ ਵਿਗਿਆਨ ਦਾ ਲੰਡਨ ਸਕੂਲ
ਜ਼ਿਕਰਯੋਗ ਕੰਮIndia after Gandhi
ਜੀਵਨ ਸਾਥੀਸੁਜਾਤਾ ਕੇਸ਼ਵਨ

ਰਾਮਚੰਦਰ ਗੁਹਾ (ਜਨਮ 29 ਅਪਰੈਲ 1958) ਭਾਰਤ ਦੇ ਅਜੋਕੇ ਇਤਿਹਾਸ ਦਾ ਪਦਮ ਭੂਸ਼ਣ ਅਤੇ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਨਾਮੀ ਵਿਦਵਾਨ ਹੈ। ਉਸ ਨੇ ਦੇਸ ਅਤੇ ਵਿਦੇਸ਼ ਦੀਆਂ ਨਾਮੀ ਯੂਨੀਵਰਸਿਟੀਆਂ ਵਿੱਚ ਅਧਿਆਪਨ ਕੀਤਾ ਹੈ। ਇਤਿਹਾਸ ਦੀਆਂ ਪੁਸਤਕਾਂ ਦੇ ਇਲਾਵਾ ਉਹ ਟੈਲੀਗ੍ਰਾਫ ਅਤੇ ਹਿੰਦੁਸਤਾਨ ਟਾਈਮਜ਼ ਵਰਗੇ ਅਖ਼ਬਾਰਾਂ ਲਈ ਕਾਲਮ ਵੀ ਲਿਖਦੇ ਹਨ। [1]

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਗੁਹਾ ਦਾ ਜਨਮ 1958 ਵਿੱਚ ਦੇਹਰਾਦੂਨ ਵਿੱਚ ਹੋਇਆ। ਉਸ ਦੇ ਪਿਤਾ ਰਾਮ ਦਾਸ ਗੁਹਾ ਜੰਗਲਾਤ ਰਿਸਰਚ ਇੰਸਟੀਚਿਊਟ ਵਿੱਚ ਇੱਕ ਡਾਇਰੈਕਟਰ ਸੀ। ਗੁਹਾ ਦਾ ਪਾਲਣਪੋਸ਼ਣ ਉਤਰਾਖੰਡ ਵਿਚ ਹੋਇਆ। [1][2] ਉਹ ਦੂਨ ਸਕੂਲ ਤੋਂ ਪੜ੍ਹਿਆ[3] ਜਿਥੇ ਉਹ ਦ ਦੂਨ ਸਕੂਲ ਵੀਕਲੀਦਾ ਸੰਪਾਦਕ ਸੀ।[4]ਸੇਂਟ ਸਟੀਫਨ ਕਾਲਜ , ਦਿੱਲੀ ਤੋਂ ਉਸਨੇ ਅਰਥ ਸ਼ਾਸਤਰ ਵਿੱਚ ਬੀਏ 1977 ਵਿੱਚ ਕੀਤੀ। ਫਿਰ ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ ਐਮਏ ਕੀਤੀ।.[5]

ਹਵਾਲੇ[ਸੋਧੋ]