ਰਾਮ ਪੰਜਵਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮ ਪੰਜਵਾਨੀ
ਜਨਮ(1911-11-20)20 ਨਵੰਬਰ 1911
ਲਾੜਕਾਨਾ, ਸਿੰਧ, ਬ੍ਰਿਟਿਸ਼ ਭਾਰਤ
ਮੌਤ31 ਮਾਰਚ 1987(1987-03-31) (ਉਮਰ 75)
ਪੇਸ਼ਾਲੇਖਕ, ਲੋਕ ਗਾਇਕ ਅਤੇ ਸਿੱਖਿਆ ਸ਼ਾਸਤਰੀ
ਲਈ ਪ੍ਰਸਿੱਧਸਿੰਧੀ ਸਾਹਿਤ
ਪੁਰਸਕਾਰਪਦਮ ਸ਼੍ਰੀ
ਸਾਹਿਤ ਅਕਾਦਮੀ ਪੁਰਸਕਾਰ
ਵੈੱਬਸਾਈਟRampunjwani.com

ਰਾਮ ਪ੍ਰਤਾਪ ਰਾਏ ਪੰਜਵਾਨੀ (1911-1987) ਇੱਕ ਭਾਰਤੀ ਲੇਖਕ, ਲੋਕ ਗਾਇਕ ਅਤੇ ਸਿੱਖਿਆ ਸ਼ਾਸਤਰੀ ਸੀ, ਜੋ ਸਿੰਧੀ ਸਾਹਿਤ ਵਿੱਚ ਆਪਣੇ ਯੋਗਦਾਨ ਲਈ ਜਾਣਿਆ ਜਾਂਦਾ ਹੈ।[1]

ਪੰਜਵਾਨੀ ਦਾ ਜਨਮ ਬ੍ਰਿਟਿਸ਼ ਭਾਰਤ (ਮੌਜੂਦਾ ਸਮੇਂ ਵਿੱਚ ਪਾਕਿਸਤਾਨ) ਦੇ ਸਿੰਧ ਸੂਬੇ ਵਿੱਚ 20 ਨਵੰਬਰ 1911 ਨੂੰ ਲਾੜਕਾਨਾ ਵਿੱਚ ਹੋਇਆ ਸੀ। [2] ਉਸਨੇ 1934 ਵਿੱਚ ਮੁੰਬਈ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਡੀਜੇ ਸਿੰਧ ਸਰਕਾਰੀ ਵਿਗਿਆਨ ਕਾਲਜ, ਕਰਾਚੀ ਵਿੱਚ ਇੱਕ ਅਧਿਆਪਕ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ।[2] 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ, ਉਹ ਮੁੰਬਈ ਆ ਗਿਆ ਅਤੇ ਉਨ੍ਹਾਂ ਦੇ ਸਿੰਧੀ ਵਿਭਾਗ ਵਿੱਚ ਜੈ ਹਿੰਦ ਕਾਲਜ, ਮੁੰਬਈ ਦੇ ਫੈਕਲਟੀ ਦੇ ਮੈਂਬਰ ਦੇ ਤੌਰ `ਤੇ ਕੰਮ ਕਰਨ ਲੱਗਾ। ਬਾਅਦ ਵਿੱਚ, ਉਹ ਸਿੰਧੀ ਵਿਭਾਗ ਵਿੱਚ ਰੀਡਰ ਬਣ ਕੇ ਮੁੰਬਈ ਯੂਨੀਵਰਸਿਟੀ ਚਲਾ ਗਿਆ ਅਤੇ 1974 ਤੋਂ 1976 ਤੱਕ ਵਿਭਾਗ ਦਾ ਮੁਖੀ ਰਿਹਾ।[2]

ਪੰਜਵਾਨੀ ਨੇ ਸਿੰਧੀ ਭਾਸ਼ਾ ਵਿੱਚ ਕਈ ਸਾਹਿਤਕ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ, ਜਿਸਦੀ ਸ਼ੁਰੂਆਤ ਉਸਦੇ ਪਹਿਲੇ ਨਾਵਲ, ਪਦਮਾ (1939) ਨਾਲ ਹੋਈ ਸੀ, ਜਿਸ ਦੇ ਬਾਅਦ ਕੈਦੀ, ਸ਼ਰਮੀਲਾ, ਅਸਾਂਜੋ ਘਰ, ਆਹੇ ਨਾ ਆਹੇ ਅਤੇ ਸ਼ਾਲ ਧਿਆਰੁ ਨਾ ਜਮਾਂ ਵਰਗੀਆਂ ਰਚਨਾਵਾਂ ਆਈਆਂ। ਉਸਨੇ ਚਾਰ ਫਿਲਮਾਂ, ਝੂਲੇਲਾਲ, ਲਾਡਲੀ, ਹੋਜਮਾਲੋ ਅਤੇ ਸ਼ਾਲ ਧਿਆਰੁ ਨਾ ਜਮਾਂ ਵਿੱਚ ਵੀ ਕੰਮ ਕੀਤਾ, ਆਖਰੀ ਫਿਲਮ ਉਸਦੇ ਆਪਣੇ ਨਾਵਲ 'ਤੇ ਅਧਾਰਤ ਸੀ।[3] ਉਸਨੂੰ 1964 ਵਿੱਚ ਉਸਦੇ ਕੰਮ, ਅਨੋਖਾ ਅਜ਼ਮਦਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[4] ਉਹ ਸੱਭਿਆਚਾਰਕ ਮੰਚ, ਸੀਤਾ ਸਿੰਧੂ ਭਵਨ ਦਾ ਬਾਨੀ ਸੀ ਅਤੇ ਸਿੰਧੀ ਪ੍ਰਕਾਸ਼ਨ, ਹਿੰਦੁਸਤਾਨ ਸਿੰਧੀ ਵੀਕਲੀ ਦਾ ਸੰਪਾਦਕ ਰਿਹਾ।[5] ਭਾਰਤ ਸਰਕਾਰ ਨੇ ਉਸਨੂੰ 1981 ਵਿੱਚ ਚੌਥੇ ਸਭ ਤੋਂ ਵੱਡੇ ਭਾਰਤੀ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ[6]

ਰਾਮ ਪੰਜਵਾਨੀ ਦਾ 75 ਸਾਲ ਦੀ ਉਮਰ ਵਿੱਚ 31 ਮਾਰਚ 1987 ਨੂੰ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ[3]

ਹਵਾਲੇ[ਸੋਧੋ]

  1. "Biography : Prof. Ram PanjwaniProf. Ram Panjwani". The Sindhu World. 2015. Archived from the original on 18 ਮਾਰਚ 2015. Retrieved 1 July 2015.
  2. 2.0 2.1 2.2 "Prof. Ram Panjwani". Encycolopedai of Sindhi. 2015. Retrieved 1 July 2015.
  3. 3.0 3.1 "Biography : Prof. Ram PanjwaniProf. Ram Panjwani". The Sindhu World. 2015. Archived from the original on 18 ਮਾਰਚ 2015. Retrieved 1 July 2015.
  4. "Sahitya Akademi Award winners". Sahitya Akademi. 2015. Retrieved 1 July 2015.
  5. Hiro G. Badlani (2008). Hinduism: Path of the Ancient Wisdom. iUniverse. p. 404. ISBN 9780595436361. Retrieved 1 July 2015.
  6. "Padma Shri" (PDF). Padma Shri. 2015. Archived from the original (PDF) on 15 ਅਕਤੂਬਰ 2015. Retrieved 18 June 2015.