ਸਮੱਗਰੀ 'ਤੇ ਜਾਓ

ਰਿਤੁ ਕ੍ਰਿਧਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਿਤੁ ਕ੍ਰਿਧਾਲ, ਲਖਨਊ ਵਿੱਚ ਜੰਮੇ ਅਤੇ ਇਸਰੋ ਵਿੱਚ ਏਅਰੋਸਪੇਸ ਇੰਜੀਨੀਅਰ ਵਜੋਂ ਕੰਮ ਕਰਦੇ ਹਨ।[1] ਉਹ ਇਸਰੋ ਦੀ ਪਰਿਯੋਜਨਾ- ਮਾਰਸ/ਮੰਗਲ ਆਰਬਿਟਰ ਮਿਸ਼ਨ ਦੀ ਉਪ ਸੰਚਾਲਨ ਨਿਰਦੇਸ਼ਿਕਾ ਸਨ। ਉਹਨਾਂ ਦੇ ਦੋ ਭਰਾ ਅਤੇ ਦੋ ਭੈਣਾਂ ਹਨ ਅਤੇ ਉਨ੍ਹਾਂ ਦੇ ਪਿਤਾ ਜੀ ਸੇਨਾ ਵਿੱਚ ਕੰਮ ਕਰਦੇ ਸਨ। ਬਚਪਨ ਤੋਂ ਹੀ ਉਨ੍ਹਾਂ ਨੂੰ ਅਸਮਾਨ ਵਾਲ ਵੇਖਣ ਦਾ ਸੌਂਕ ਸੀ ਅਤੇ ਇਹ ਗੱਲ ਉਨ੍ਹਾਂ ਦੇ ਜ਼ਹੀਨ ਵਿੱਚ ਹਮੇਸ਼ਾ ਰਹਿੰਦੀ ਸੀ ਕੀ ਚੰਨ ਵੱਡਾ-ਛੋਟਾ ਕਿਵੇਂ ਹੁੰਦਾ ਹੈ, ਇਹੀ ਸੋਚ ਨੇ ਉਨ੍ਹਾਂ ਦੀ ਰੂਚੀ ਅੰਤਰਿਕ੍ਸ਼ ਅਨੁਸੰਧਾਨ ਵੱਲ ਵਧਾਈ। ਉਨ੍ਹਾਂ ਸਮਿਆਂ ਵਿੱਚ ਇਸਰੋ ਦੇਸ਼ ਵਿੱਚ ਇਕਲੌਤੀ ਅਜਿਹੀ ਜਗ੍ਹਾ ਸੀ ਜਿੱਥੇ ਉਹ ਆਪਣਾ ਸਪਨਾ ਸਾਕਾਰ ਕਰ ਸਕਦੇ ਸਨ ਅਤੇ ਇਸੇ ਦੇ ਚਲਦੇ ਉਨ੍ਹਾਂ ਨੇ ਭੌਤਿਕ ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਫ਼ਿਰ ਖੂਬ ਮਿਹਨਤ ਨਾਲ ਗੇਟ (GATE) ਦੀ ਪ੍ਰੀਖਿਆ ਪਾਸ ਕੀਤੀ ਅਤੇ ਆਈ ਆਈ ਐਸ ਸੀ IISc ਤੋਂ ਏਅਰੋਸਪੇਸ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਕੀਤੀ।[2]

ਫਿਰ 1997 ਵਿੱਚ ਉਨ੍ਹਾਂ ਨੇ ਇਸਰੋ ਵਿੱਚ ਨੌਕਰੀ ਸ਼ੁਰੂ ਕੀਤੀ। ਮਾਰਸ/ਮੰਗਲ ਆਰਬਿਟਰ ਮਿਸ਼ਨ (MOM) ਵਿੱਚ ਉਨ੍ਹਾਂ ਦਾ ਕੰਮ ਕਰਾਫਟ ਦੀ ਖੁਦਮੁਖਤਿਆਰੀ ਦਾ ਸੰਕਲਪਣ ਅਤੇ ਉਹਦਾ ਚਲਣਾ ਯਕੀਨੀ ਬਣਾਉਣਾ ਸੀ। ਇਹ ਕਿਸੇ ਵੀ ਉਪਗ੍ਰਹਿ ਪ੍ਰਣਾਲੀ ਦਾ ਦਿਮਾਗ ਹੁੰਦਾ ਹੈ ਜੋ ਕਿ ਇੱਕ ਸਾਫਟਵੇਅਰ ਸਿਸਟਮ ਹੁੰਦਾ ਹੈ ਜੋ ਕਿ ਆਪਨੇ ਆਪ ਕੰਮ ਕਰਨ ਲਈ ਪਹਿਲਾਂ ਤੋਂ ਕੋਡਿਡ ਹੁੰਦਾ ਹੈ ਤਾਂ ਜੋ ਕਿਸੇ ਖਰਾਬੀ ਵੇਲੇ ਮਸ਼ੀਨ ਆਪ ਫ਼ੈਸਲਾ ਲੈ ਸਕਦੇ ਕਿ ਕਿਹੜਾ ਹਿੱਸਾ ਕਦੋਂ ਹਟਾਉਣ ਹੈ।[3]

ਹਵਾਲੇ

[ਸੋਧੋ]
  1. "ਰਿਤੁ ਕ੍ਰਿਧਾਲ ਇਸਰੋ".
  2. "ਰਿਤੁ ਕ੍ਰਿਧਾਲ ਪੜ੍ਹਾਈ".
  3. ਕ੍ਰ੍ਧਾਲ. "ਰਿਤੁ".