ਰਿਤੂ ਕਰਿਧਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਿਤੂ ਕਰਿਧਾਲ ਇੱਕ ਭਾਰਤੀ ਮਹਿਲਾ ਹੈ। ਉਹ ਭਾਰਤ ਦੇ ਲਖਨਊ ਰਾਜ ਤੋਂ ਹੈ। ਉਹ ਮੰਗਲ ਉਪਗਰਹਿ ਮਿਸ਼ਨ ਅਭਿਆਨਾਂ ਦੀ ਉਪ-ਨਿਰਦੇਸ਼ਕ ਹੈ। ਵਰਤਮਾਨ ਵਿੱਚ ਉਹ ਇਸਰੋ ਵਿੱਚ ਕਾਰਜ-ਪਦ ਸੰਭਾਲ ਰਹੀ ਹੈ।

ਮੁੱਢਲਾ ਜੀਵਨ[ਸੋਧੋ]

ਰਿਤੂ ਲਖਨਊ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਈ ਸੀ। ਇਕ ਹਾਲੀਆ ਇੰਟਰਵਿਊ ਵਿੱਚ ਉਸਨੇ ਆਖਿਆ ਕਿ ਬਚਪਨ ਤੋਂ ਹੀ ਉਹ ਧਰਤੀ ਤੋਂ ਹੀ ਆਸਮਾਨ ਨੂੰ ਦੇਖਦਿਆਂ ਬਹੁਤ ਖੁਸ਼ ਹੁੰਦੀ ਸੀ ਤੇ ਹੈਰਾਨ ਹੁੰਦੀ। ਉਹ ਆਸਮਾਨੀ ਨਜ਼ਾਰਿਆਂ ਨੂੰਹਮੇਸ਼ਾ ਜਾਨਣ ਦੀ ਇੱਛੁਕ ਸੀ। ਉਹ ਜਾਨਣਾ ਚਾਹੁੰਦੀ ਸੀ ਕਿ ਆਸਮਾਨੀ ਪਿੰਡਾਂ ਦਾ ਨਜ਼ਾਰਾ ਕਿਹੋ ਜਿਹਾ ਹੁੰਦਾ ਹੈ।[1] ਜਦ ਉਹ ਵਿਗਿਆਨ ਦੀ ਵਿਦਿਆਰਥਣ ਸੀ ਤਾਂ ਉਹ ਹਮੇਸ਼ਾ ਨਵੀਨ ਵਿਗਿਆਨਕ ਖੋਜਾਂ ਅਤੇ ਤਬਦੀਲੀਆਂ ਨੂੰ ਜਾਨਣ ਬਾਰੇ ਉਤਸੁਕ ਰਹਿੰਦੀ ਸੀ। ਉਹ ਨਾਸਾ, ਇਸਰੋ ਅਤੇ ਪੁਲਾੜ ਵਿਗਿਆਨ ਬਾਰੇ ਪਰਕਾਸ਼ਿਤ ਹਰ ਨਵੀਂ ਜਾਣਕਾਰੀ ਪੜਦੀ ਹੁੰਦੀ ਸੀ। ਪੋਸਟ-ਗਰੈਜੁਏਸ਼ਨ ਮੁੱਕਦੇ ਸਾਰ ਹੀ ਉਸਨੇ ਇਸਰੋ ਲਈ ਅਪਲਾਈ ਕਰ ਦਿੱਤਾ। ਉਸਨੂੰ ਨੌਕਰੀ ਮਿਲ ਗਈ ਅਤੇ ਇਸਰੋ ਵਿੱਚ 18 ਸਾਲ ਬਿਤਾਉਣ ਮਗਰੋਂ ਉਸਨੂੰ ਮੰਗਲ ਉਪਗਰਹਿ ਅਭਿਆਨ ਦਾ ਹਿੱਸਾ ਬਣਾ ਲਿਆ ਗਿਆ।

ਹਵਾਲੇ[ਸੋਧੋ]

  1. Chronical, Deccan (2016). "India Rocket Women". Deccan Chronical. Deccan Chronical. Retrieved 4 March 2017.