ਸਮੱਗਰੀ 'ਤੇ ਜਾਓ

ਰਿਪੋਰਤਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਿਪੋਰਤਾਜ ਇਸ ਵਿਚ ਮੁੱਖ ਪਾਤਰ ਇਕ ਇਤਿਹਾਸਕ ਜਾਂ ਬਹੁ ਸਥਾਨਕ ਘਟਨਾ ਨੂੰ ਇਕਾਗਰ ਜਿਹਾ ਕਰਕੇ ਇਕ ਜਗ੍ਹਾ ਵਰਨਣ ਕਰ ਦੇਵੇਗਾ ਤਾਂ ਜੋ ਨਾਟਕੀ ਏਕਤਾ ਦਾ ਭਰਮ ਪੈਦਾ ਹੋ ਜਾਵੇ। ਰਿਪੋਰਤਾਜ ਵਿੱਚ ਕਿਸੇ ਸਮਾਗਮ, ਸਾਕੇ, ਕਵੀ ਦਰਬਾਰ, ਖੇਡ-ਤਮਾਸੇ ਜਾਂ ਉਤਸਵ ਆਦਿ ਦਾ ਅੱਖੀ ਡਿਠਾ, ਸਾਹਿਤਿਕ ਭਾਸਾ ਵਿੱਚ ਵਰਣਨ ਕੀਤਾ ਜਾਂਦਾ ਹੈ। ਖੋਜ ਜਾਂ ਦਸਤਾਵੇਜ਼ੀ ਲਿਖਤਾਂ ਦੇ ਆਧਾਰ ਤੇ ਸੰਕਲਿਤ ਅਤੇ ਸੰਪਾਦਿਤ ਕੀਤੀ ਗਈ ਸਾਹਤਿਕ ਰਿਪੋਰਟ ਵੀ ਇਸੇ ਦਾਇਰੇ ਵਿੱਚ ਹੀ ਆਉਂਦੀ ਹੈ। ਕ੍ਰਿਸਨ ਚੰਦਰ ਦਾ ਪ੍ਰਸਿੱਧ ਉਰਦੂ ਰਿਪੋਰਤਾਜ 'ਜਦ ਖੇਤ ਜਾਗੇ' ਦੇ ਸਿਰਲੇਖ ਹੇਠ ਪੰਜਾਬੀ ਵਿੱਚ ਅਨੁਵਾਦ ਹੋ ਚੁਕਿਆ ਹੈ।