ਰਿਲੇਟੀਵਿਟੀ ਦੀ ਥਿਊਰੀ
ਸਾਪੇਖਤਾ ਸਿਧਾਂਤ (ਅੰਗਰੇਜ਼ੀ: Theory of relativity, ਥਿਓਰੀ ਆਫ ਰਿਲੇਟਿਵਿਟੀ), ਜਾਂ ਕੇਵਲ ਸਾਪੇਖਤਾ, ਆਧੁਨਿਕ ਭੌਤਿਕੀ ਦਾ ਇੱਕ ਬੁਨਿਆਦੀ ਸਿਧਾਂਤ ਹੈ ਜਿਸ ਨੂੰ ਅਲਬਰਟ ਆਈਨਸਟਾਈਨ ਨੇ ਵਿਕਸਿਤ ਕੀਤਾ ਅਤੇ ਜਿਸਦੇ ਦੋ ਵੱਡੇ ਅੰਗ ਹਨ - ਵਿਸ਼ੇਸ਼ ਸਾਪੇਖਤਾ (ਸਪੈਸ਼ਲ ਰਿਲੇਟਿਵਿਟੀ) ਅਤੇ ਆਮ ਸਾਪੇਖਤਾ (ਜਨਰਲ ਰਿਲੇਟਿਵਿਟੀ)।[1] ਫਿਰ ਵੀ ਕਈ ਵਾਰ ਸਾਪੇਖਤਾ ਜਾਂ ਰਿਲੇਟਿਵਿਟੀ ਸ਼ਬਦ ਨੂੰ ਗੈਲੀਲੀਅਨ ਇਨਵੇਰੀਐਂਸ ਦੇ ਸੰਦਰਭ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ। ਥੀਉਰੀ ਆਫ ਰਿਲੇਟਿਵਿਟੀ ਨਾਮਕ ਇਸ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਸੰਨ 1906 ਵਿੱਚ ਮੈਕਸ ਪਲੈਂਕ ਨੇ ਕੀਤਾ ਸੀ। 11 ਮਈ 1916 ਨੂੰ ਅਲਬਰਟ ਆਈਨਸਟਾਈਨ ਨੇ ਸਾਪੇਖਤਾ ਸਿਧਾਂਤ ਦਾ ਅਨੁਵਾਦ ਕੀਤਾ। ਥਿਓਰੀ ਆਫ ਰਿਲੇਟਿਵਿਟੀ ਅੰਗਰੇਜ਼ੀ ਸੰਕਲਪ ਮੈਕਸ ਪਲੈਂਕ ਦੇ ਵਰਤੇ ਪ੍ਰਗਟਾ-ਪਦ ਰਿਲੇਟਿਵ ਥੀਉਰੀ (ਜਰਮਨ: Relativtheorie) ਤੇ ਆਧਾਰਿਤ ਸੀ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਇਹ ਸਿਧਾਂਤ ਪ੍ਰਿੰਸੀਪਲ ਆਫ ਰਿਲੇਟਿਵਿਟੀ ਦਾ ਪ੍ਰਯੋਗ ਕਰਦਾ ਹੈ। ਇਸ ਪੇਪਰ ਦੇ ਚਰਚਾ ਵਾਲੇ ਭਾਗ ਵਿੱਚ ਅਲਫਰੈਡ ਬੁੱਕਰ ਨੇ ਪਹਿਲੀ ਵਾਰ ਥੀਉਰੀ ਆਫ ਰਿਲੇਟਿਵਿਟੀ ਵਾਕੰਸ਼ ਦਾ ਪ੍ਰਯੋਗ ਕੀਤਾ ਸੀ।[2][3]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |