ਸਮੱਗਰੀ 'ਤੇ ਜਾਓ

ਰੀਤਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੀਤਾਂ” ਉਹ ਰਸਮ ਹੁੰਦੀ ਹੈ ਜਦ ਕਿਸੇ ਵਿਆਹੀ ਹੋਈ ਲੜਕੀ ਦੇ ਪੇਟ ਵਿਚ ਪਹਿਲਾ ਬੱਚਾ ਸੱਤ ਮਹੀਨਿਆਂ ਦਾ ਹੋ ਜਾਂਦਾ ਸੀ ਤਾਂ ਉਸ ਲੜਕੀ ਨੂੰ ਉਸ ਦੇ ਮਾਪੇ ਕੰਘੀ, ਪਰਾਂਦੀ, ਸੂਟ, ਗੁੜ, ਘਿਉ ਆਦਿ ਉਸ ਦੇ ਸਹੁਰੇ ਘਰ ਭੇਜਦੇ ਹੁੰਦੇ ਸਨ। ਕਈ ਇਲਾਕਿਆਂ ਵਿਚ ਜਵਾਈ ਨੂੰ ਵੀ ਕੱਪੜੇ ਭੇਜਣ ਦਾ ਰਿਵਾਜ ਸੀ। ਕਈ ਇਲਾਕਿਆਂ ਵਿਚ ਰੀਤਾਂ ਦੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਸਨ। ਗੀਤ ਦੀ ਪਹਿਲੀ ਰਸਮ ਜਦ ਬੱਚਾ ਪੰਜ ਮਹੀਨਿਆਂ ਦਾ ਹੋ ਜਾਂਦਾ ਸੀ, ਉਸ ਸਮੇਂ ਕੀਤੀ ਜਾਂਦੀ ਸੀ। ਇਸ ਨੂੰ ਕੱਚੀ ਰੀਤ ਕਹਿੰਦੇ ਸਨ। ਦੂਸਰੀ ਰੀਤ ਸੱਤ ਮਹੀਨੇ ਦੇ ਹੋਏ ਬੱਚੇ ਤੇ ਕੀਤੀ ਜਾਂਦੀ ਸੀ, ਇਸ ਨੂੰ ਪੱਕੀ ਰੀਤ ਕਹਿੰਦੇ ਸਨ।ਰੀਤਾਂ ਦੀ ਇਹ ਰਸਮ ਹੁਣ ਕੋਈ-ਕੋਈ ਪਰਿਵਾਰ ਹੀ ਕਰਦਾ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.