ਰੀ ਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੀ ਸੇਨ
2011 ਵਿੱਚ ਬਰਲਿਨ ਫਿਲਮ ਫੈਸਟੀਵਲ ਵਿੱਚ ਸੇਨ
ਜਨਮ
ਰਿਤੁਪਰਨਾ ਸੇਨ

ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ

ਰੀ ਸੇਨ (ਅੰਗ੍ਰੇਜ਼ੀ: Rii Sen; ਜਨਮ ਰਿਤੂਪਰਨਾ ਸੇਨ) ਇੱਕ ਭਾਰਤੀ ਅਭਿਨੇਤਰੀ ਹੈ ਜੋ ਬੰਗਾਲੀ ਸਿਨੇਮਾ ਵਿੱਚ ਕੰਮ ਕਰਦੀ ਹੈ।[1] ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਫ੍ਰੀਲਾਂਸ ਮਾਡਲ ਅਤੇ ਟੈਲੀਵਿਜ਼ਨ ਅਦਾਕਾਰਾ ਵਜੋਂ ਕੀਤੀ। ਉਸਦੀ ਪਹਿਲੀ ਫਿਲਮ ਟੇਪੰਤੋਰਰ ਮੈਥੇ ਸੀ, ਪਰ ਇਹ ਅਸ਼ਲੀਲ ਦ੍ਰਿਸ਼ਾਂ ਕਾਰਨ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਈ ਸੀ।[2] ਉਸਨੇ ਬਿਸ਼, ਗੰਡੂ, ਅਤੇ ਕੋਸਮਿਕ ਸੈਕਸ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਸੇਨ ਨੂੰ ਵਿਕਲਪਕ ਬੰਗਾਲੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੰਨਿਆ ਜਾਂਦਾ ਹੈ।[3] ਉਸਨੇ ਆਪਣੀ ਫਿਲਮ ਕੋਸਮਿਕ ਸੈਕਸ ਲਈ ਓਸੀਅਨ ਦੇ ਸਿਨੇਫੈਨ ਫੈਸਟੀਵਲ ਆਫ ਏਸ਼ੀਅਨ ਐਂਡ ਅਰਬ ਸਿਨੇਮਾ ਵਿੱਚ ਇੱਕ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ।[4]

ਕੈਰੀਅਰ[ਸੋਧੋ]

ਸ਼ੁਰੂਆਤੀ ਕੈਰੀਅਰ[ਸੋਧੋ]

ਉਸਨੇ ਕੁਝ ਟੈਲੀਵਿਜ਼ਨ ਲੜੀਵਾਰਾਂ (ਤਿਥਿਰ ਓਤਿਥੀ, ਏਖਾਨੇ ਆਕਾਸ਼ ਨੀਲ) ਅਤੇ ਛੋਟੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਓਹ ਬਿੱਗ ਬੌਸ ਬੰਗਲਾ ਸੀਜ਼ਨ 2 ਦੀ ਪ੍ਰਤੀਯੋਗੀ ਵੀ ਸੀ।[5]

ਫਿਲਮ ਕੈਰੀਅਰ[ਸੋਧੋ]

ਸੇਨ ਨੇ 2012 ਵਿੱਚ ਸੁਬਰਤ ਸੇਨ ਦੁਆਰਾ ਨਿਰਦੇਸ਼ਤ ਫਿਲਮ ਕੋਏਕਤੀ ਮੇਅਰ ਗੋਲਪੋ ਵਿੱਚ ਕੰਮ ਕੀਤਾ। ਇਸ ਫਿਲਮ ਵਿੱਚ ਉਸਨੇ ਇੱਕ ਡਾਨ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ।[6] ਉਸਨੇ ਅਮਿਤਾਭ ਚੱਕਰਵਰਤੀ ਦੁਆਰਾ ਨਿਰਦੇਸ਼ਤ ਬੰਗਾਲੀ ਫਿਲਮ ਕੋਸਮਿਕ ਸੈਕਸ ਵਿੱਚ ਵੀ ਕੰਮ ਕੀਤਾ। ਫਿਲਮ ਦੀ ਕਹਾਣੀ ਇੱਕ ਨੌਜਵਾਨ ਦੀ ਜਿਨਸੀ ਸਵੈ-ਖੋਜ ਦੇ ਆਲੇ-ਦੁਆਲੇ ਘੁੰਮਦੀ ਹੈ। ਕ੍ਰਿਪਾ, ਨੌਜਵਾਨ, ਆਪਣੀ ਯਾਤਰਾ ਦੌਰਾਨ ਇੱਕ ਵੇਸਵਾ, ਇੱਕ ਖੁਸਰਾ ਅਤੇ ਸਾਧਨਾ ਨਾਮ ਦੀ ਇੱਕ ਸੰਨਿਆਸੀ ਨੂੰ ਮਿਲਦਾ ਹੈ। ਇਹ ਫਿਲਮ ਓਸੀਅਨ ਦੇ ਫਿਲਮ ਫੈਸਟੀਵਲ ਵਿੱਚ ਦਿਖਾਈ ਗਈ ਅਤੇ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ।

ਸੇਨ 2013 ਵਿੱਚ ਕਿਊ ਉਰਫ਼ ਕੌਸ਼ਿਕ ਮੁਖਰਜੀ ਦੁਆਰਾ ਨਿਰਦੇਸ਼ਤ ਫਿਲਮ ਤਾਸ਼ੇਰ ਦੇਸ਼ ਵਿੱਚ ਹੋਰੋਟੋਨੀ ਦੇ ਰੂਪ ਵਿੱਚ ਨਜ਼ਰ ਆਈ ਸੀ। ਫਿਲਮ ਨੂੰ ਭਾਰਤੀ ਮੀਡੀਆ ਦੁਆਰਾ ਰਬਿੰਦਰਥ ਟੈਗੋਰ ਦੇ ਨਾਮ ਦੇ ਨਾਟਕ ਦਾ "ਟ੍ਰਿਪੀ ਅਨੁਕੂਲਨ" ਦੱਸਿਆ ਗਿਆ ਹੈ।[7]

ਮਈ 2013 ਵਿੱਚ ਟਾਈਮਜ਼ ਆਫ਼ ਇੰਡੀਆ ਵਿੱਚ ਪ੍ਰਕਾਸ਼ਿਤ ਇੱਕ ਅਖਬਾਰ ਦੀ ਰਿਪੋਰਟ ਦੇ ਅਨੁਸਾਰ, ਸੇਨ ਡੈਬਿਊ ਕਰਨ ਵਾਲੇ ਨਿਰਦੇਸ਼ਕ ਅਨਿਰਬਾਨ ਮੁਖਰਜੀ ਦੀ ਬਿਅੰਕਾ ਪ੍ਰਿਥੀਬੀ ਵਿੱਚ ਕੰਮ ਕਰ ਰਹੇ ਹਨ। ਇਸ ਫਿਲਮ 'ਚ ਉਹ ਇਕ ਘਰੇਲੂ ਔਰਤ ਦਾ ਕਿਰਦਾਰ ਨਿਭਾਅ ਰਹੀ ਹੈ।[8] 2014 ਵਿੱਚ ਇਹ ਘੋਸ਼ਣਾ ਕੀਤੀ ਗਈ ਸੀ ਕਿ ਰੀ Q (ਕਵਾਸ਼ਿਕ ਮੁਖਰਜੀ) ਅਤੇ ਨਿਕੋਨ ਦੀ ਆਉਣ ਵਾਲੀ ਫਿਲਮ 'ਲੂਡੋ' ਵਿੱਚ ਦਿਖਾਈ ਦੇਵੇਗੀ, ਇੱਕ ਭੂਮਿਕਾ ਨਿਭਾਉਂਦੀ ਹੈ ਜੋ ਪਹਿਲਾਂ ਭਾਰਤੀ ਸਕ੍ਰੀਨਾਂ 'ਤੇ ਨਹੀਂ ਵੇਖੀ ਗਈ ਸੀ।[9][10]

ਅਵਾਰਡ[ਸੋਧੋ]

2012 ਵਿੱਚ, ਸੇਨ ਨੇ ਆਪਣੀ ਫਿਲਮ ਕੋਸਮਿਕ ਸੈਕਸ ਲਈ ਓਸੀਅਨ ਦੇ ਸਿਨੇਫੈਨ ਫੈਸਟੀਵਲ ਆਫ ਏਸ਼ੀਅਨ ਐਂਡ ਅਰਬ ਸਿਨੇਮਾ ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ।

ਹਵਾਲੇ[ਸੋਧੋ]

  1. "Rii is her own competition". The Times of India. 26 September 2011. Archived from the original on 16 February 2013. Retrieved 16 January 2013.
  2. "Rii sen". Binged. Retrieved 7 August 2021.
  3. "Rituparna to Nandana: The hottest Bengali heroines". NDTV. Archived from the original on 21 November 2011. Retrieved 23 June 2013.
  4. "Sexuality is a cult for me: OSIAN's award winning actress". Zee News. 9 August 2012. Retrieved 23 June 2013.
  5. "Kolkata Extreme Down and dirty in Kolkata". Live Mint. 28 September 2012. Retrieved 23 June 2013.
  6. "Sen's girls". The Telegraph. Calcutta. 11 November 2011. Archived from the original on 1 October 2012. Retrieved 23 June 2013.
  7. Tasher Desh trailer creates a buzz – The Times of India
  8. "Swastika-Rahul in Byanka Prithibi". The Times of India. 31 May 2013. Archived from the original on 24 June 2013. Retrieved 23 June 2013.
  9. "Rii to star in Q and Nikon's 2015 film 'LUDO'". The Insight. Archived from the original on 4 ਮਾਰਚ 2016. Retrieved 3 April 2014.
  10. BIG BOSS BANGLA | SEASON 2

ਬਾਹਰੀ ਲਿੰਕ[ਸੋਧੋ]