ਸਮੱਗਰੀ 'ਤੇ ਜਾਓ

ਰੁਥ ਬੈਨੇਡਿਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੁਥ ਫਲਟਨ ਬੈਨੇਡਿਕਟ
1937 ਵਿੱਚ ਬੈਨੇਡਿਕਟ
ਜਨਮ
ਰੁਥ ਫਲਟਨ

(1887-06-05)ਜੂਨ 5, 1887
ਮੌਤਸਤੰਬਰ 17, 1948(1948-09-17) (ਉਮਰ 61)
ਸਿੱਖਿਆਮਾਨਵ ਵਿਗਿਆਨ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਪੀ.ਐਚ.ਡੀ. (1923)
ਪੇਸ਼ਾਮਾਨਵ ਵਿਗਿਆਨੀ
ਜੀਵਨ ਸਾਥੀਸਟੈਨਲੀ ਬੈਨੇਡਿਕਟ
ਮਾਤਾ-ਪਿਤਾਫਰੈਡਰਿਕ ਫਲਟਨ ਅਤੇ ਬਿਆਟ੍ਰੀਸ

ਰੁਥ ਬੈਨੇਡਿਕਟ (ਅੰਗਰੇਜ਼ੀ: Ruth Benedict; 5 ਜੂਨ 1887 - 17 ਸਤੰਬਰ 1948) ਇੱਕ ਅਮਰੀਕੀ ਮਾਨਵ ਵਿਗਿਆਨੀ ਅਤੇ ਲੋਕਧਾਰਾ ਸ਼ਾਸਤਰੀ ਸੀ। ਉਹ ਪਹਿਲੀ ਔਰਤ ਸੀ ਜਿਸ ਨੂੰ ਇੱਕ ਪ੍ਰਮੁੱਖ ਮਾਨਵ ਵਿਗਿਆਨੀ ਵਜੋਂ ਜਾਣਿਆ ਜਾਣ ਲੱਗਿਆ। ਇਹ ਅਮਰੀਕੀ ਮਾਨਵ ਵਿਗਿਆਨੀ ਸੰਘ ਦੀ ਪ੍ਰਧਾਨ ਸੀ ਅਤੇ ਅਮਰੀਕੀ ਲੋਕਧਾਰਾਈ ਸਭਾ ਦੀ ਮੈਂਬਰ ਸੀ।[1]

ਜੀਵਨ[ਸੋਧੋ]

ਰੁਥ ਦਾ ਜਨਮ ਨਿਊ ਯਾਰਕ ਸ਼ਹਿਰ ਵਿੱਚ 5 ਜੂਨ 1887 ਨੂੰ ਹੋਇਆ। ਇਸ ਦੇ ਪਿਤਾ ਦਾ ਨਾਂ ਫਰੈਡਰਿਕ ਫਲਟਨ ਅਤੇ ਮਾਂ ਦਾ ਨਾਮ ਬਿਆਟ੍ਰੀਸ ਸੀ।[2][3] ਇਸ ਦੀ ਮਾਂ ਸਕੂਲ ਵਿੱਚ ਅਧਿਆਪਕ ਸੀ ਅਤੇ ਇਸ ਦਾ ਪਿਤਾ ਹੋਮਿਓਪੈਥਿਕ ਡਾਕਟਰ ਅਤੇ ਸਰਜਨ ਸੀ।[2]

7 ਸਾਲ ਦੀ ਛੋਟੀ ਉਮਰ ਵਿੱਚ ਹੀ ਇਸਨੇ ਲਿਖਣਾ ਸ਼ੁਰੂ ਕੀਤਾ। ਉਸ ਦਾ ਪਸੰਦੀਦਾ ਲੇਖਕ ਜੀਨ ਐਂਜਲੋ ਸੀ। ਉਸ ਆਪਣੀਆਂ ਰਚਨਾਵਾਂ ਵਿੱਚ ਜੀਵਨ ਦੀਆਂ ਸੱਚਾਈਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਛੋਟੀ ਉਮਰ ਵਿੱਚ ਹੀ ਉਸਨੇ ਮਨੁੱਖ ਉੱਤੇ ਮੌਤ ਦੇ ਪ੍ਰਭਾਵਾਂ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਸਨੇ ਆਪਣੀ ਕਿਤਾਬ "ਪੈਟਰਨਜ਼ ਆਫ ਕਲਚਰ" ਵਿੱਚ ਪੂਏਬਲੋ ਸਭਿਆਚਾਰ ਵਿੱਚ ਮੌਤ ਦੇ ਸੰਕਲਪ ਦਾ ਅਧਿਐਨ ਕੀਤਾ।

1905 ਵਿੱਚ ਇਸਨੇ ਵਾਸਾਰ ਕਾਲਜ ਵਿੱਚ ਪੜ੍ਹਨਾ ਸ਼ੁਰੂ ਕੀਤਾ। 1909 ਵਿੱਚ ਉਸਨੇ ਅੰਗਰੇਜ਼ੀ ਸਾਹਿਤ ਵਿੱਚ ਡਿਗਰੀ ਪ੍ਰਾਪਤ ਕੀਤੀ। 1919 ਵਿੱਚ ਇਸਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਫ਼ਰਾਂਜ਼ ਬੋਸ ਦੀ ਨਿਗਰਾਨੀ ਹੇਠ ਪੀ.ਐਚ.ਡੀ. ਕੀਤੀ।

1923 ਵਿੱਚ ਇਸਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ।

1910 ਵਿੱਚ ਇਸ ਦੀ ਸਟੈਨਲੀ ਬੈਨੇਡਿਕਟ ਨਾਲ ਮੁਲਾਕਾਤ ਹੋਈ ਅਤੇ ਫਿਰ ਦੋਨਾਂ ਨੇ ਵਿਆਹ ਕਰਵਾ ਲਿਆ।

ਰਚਨਾਵਾਂ[ਸੋਧੋ]

  • ਪੈਟਰਨਜ਼ ਆਫ ਕਲਚਰ/Patterns of Cultrue (1934) - ਇਹ 14 ਭਾਸ਼ਾਵਾਂ ਵਿੱਚ ਅਨੁਵਾਦ ਹੋਈ ਸੀ ਅਤੇ ਇਸਨੂੰ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਕੋਰਸਾਂ ਵਿੱਚ ਸ਼ਾਮਲ ਕੀਤਾ ਗਿਆ। ਇਸ ਵਿੱਚ ਇਸਨੇ ਸੱਭਿਆਚਾਰਕ ਸਾਪੇਖਵਾਦ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ।
  • ਦ ਰੇਸਿਜ਼ ਆਫ਼ ਮੈਨਕਾਈਂਡ/The Races of Mankind - ਇਹ ਕਿਤਾਬ ਇਸਨੇ ਜੈਨੀ ਵੈਲਟਵਿਸ਼ ਨਾਲ ਲਿਖੀ ਅਤੇ ਇਸ ਵਿੱਚ ਇਹਨਾਂ ਨੇ ਆਧੁਨਿਕ ਸਮੇਂ ਵਿੱਚ ਮਨੁੱਖੀ ਨਸਲਾਂ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਹਨ।
  • ਦ ਕਰੀਸੈਂਥੇਮਮ ਐਂਡ ਦ ਸਵਾਰਡ/The Chrysanthemum and the Sword (1943)

ਹਵਾਲੇ[ਸੋਧੋ]

  1. Bailey, Martha J. (1994). American Women in Science:A Biographical Dictionary. ABC-CLIO, Inc. ISBN 0-87436-740-9.
  2. 2.0 2.1 Young 2005
  3. Caffrey 1989.