ਸਮੱਗਰੀ 'ਤੇ ਜਾਓ

ਰੁਬਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਮਰ ਖ਼ਯਾਮ ਦੀ ਇੱਕ ਫ਼ਾਰਸੀ ਰੁਬਾਈ ਦਾ ਅਕਸ਼

ਰੁਬਾਈ (ਉਰਦੂ, ਫ਼ਾਰਸੀ, ਅਰਬੀ :رباعی) ਇੱਕ ਫ਼ਾਰਸੀ ਕਾਵਿ-ਰੂਪ ਹੈ। ਰੁਬਾਈ ਸ਼ਬਦ ਦਾ ਧਾਤੂ ਅਰਬੀ ਬੋਲੀ ਦਾ ਸ਼ਬਦ 'ਰੁੱਬਾ' ਹੈ, ਜਿਸ ਦਾ ਅਰਥ ਹੈ, ਚਾਰ। ਇਸ ਦੀਆਂ ਚਾਰ ਤੁਕਾਂ ਜਾਂ ਮਿਸਰੇ ਹੁੰਦੇ ਹਨ ਅਤੇ ਚੌਹਾਂ ਦਾ ਕਾਫ਼ੀਆ ਆਪਸ ਵਿੱਚ ਮਿਲਦਾ ਹੈ। ਆਮ ਤੌਰ ’ਤੇ ਪਹਿਲੀ, ਦੂਜੀ ਅਤੇ ਚੌਥੀ ਤੁਕ ਦਾ ਤੁਕਾਂਤ ਮਿਲਦਾ ਹੁੰਦਾ ਹੈ। ਰੁਬਾਈ ਦੀ ਚੌਥੀ ਤੁਕ ਸਭ ਤੋਂ ਅਹਿਮ ਮੰਨੀ ਜਾਂਦੀ ਹੈ। ਇਸ ਦੀ ਪ੍ਰਬੀਨਤਾ ਉੱਪਰ ਸਾਰੀ ਰੁਬਾਈ ਦਾ ਹੁਸਨ, ਅਸਰ ਅਤੇ ਜ਼ੋਰ ਨਿਰਭਰ ਹੁੰਦਾ ਹੈ। ਇਸ ਦਾ ਵਿਸ਼ਾ ਨਿਰਧਾਰਤ ਨਹੀਂ। ਉਰਦੂ ਫਾਰਸੀ ਦੇ ਸ਼ਾਇਰਾਂ ਨੇ ਹਰੇਕ ਕਿਸਮ ਦੇ ਵਿਚਾਰ ਨੂੰ ਇਸ ਵਿੱਚ ਸਮੋਇਆ ਹੈ।

ਨਮੂਨਾ

[ਸੋਧੋ]

ਉਮਰ ਖ਼ਯਾਮ ਦੀ ਇੱਕ ਰੁਬਾਈ ਦਾ ਮੂਲ ਫ਼ਾਰਸੀ ਪਾਠ ਅਤੇ ਪੰਜਾਬੀ ਤਰਜੁਮਾ

[ਸੋਧੋ]

ਅਜ਼ ਰਾਹ ਚੁਨਾਰੌ ,ਕਿ ਸਲਾਮਤ ਨ ਕੁਨੰਦ .
ਬਾ ਖਲਕ ਚੁਨਾ ਜ਼ੀ ਕਿ ਕਿਆਮਤ ਨ ਕੁਨੰਦ.
ਦਰ ਮਸਜਿਦ ਗਰ ਰਵੀ ਚੁਨਾਂ ਰੌ ਕਿ ਤੁਰਾ.
ਦਰ ਪੇਸ਼ ਨ ਖਾਨੰਦ ਓ ਇਮਾਮਤ ਨ ਕੁਨੰਦ .

ਉਪਰੋਕਤ ਰੁਬਾਈ ਦਾ ਸ਼ ਸ਼ ਜੋਗੀ ਦਾ ਕੀਤਾ ਪੰਜਾਬੀ ਰੂਪ

[ਸੋਧੋ]

ਰਾਹ ਵਿੱਚ ਏਦਾਂ ਤੁਰੀਂ ਕਿ ਤੈਨੂੰ ਕੋਈ ਨਾ ਕਰੇ ਸਲਾਮ
ਵਿਚਰੀਂ ਖ਼ਲਕ ‘ਚ ਏਦਾਂ ਤੈਨੂੰ ਕੋਈ ਨਾ ਮਿਲੇ ਇਨਾਮ
ਤੇ ਜਦ ਤੂੰ ਜਾਏਂ ਮਸੀਤੇ, ਏਦਾਂ ਅੰਦਰ ਵੜੀਂ ਕਿ ਤੇਰਾ
ਕਰਕੇ ਸੁਆਗਤ ਤੈਨੂੰ ਕਿਧਰੇ ਥਾਪ ਨਾ ਦੇਣ ਇਮਾਮ