ਰੁਸਲਾਨ ਅਤੇ ਲੁਦਮਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੁਸਲਾਨ ਅਤੇ ਲੁਦਮਿਲਾ ([Руслан и Людмила; Ruslan i Lyudmila] Error: {{Lang-xx}}: text has italic markup (help)) ਅਲੈਗਜ਼ੈਂਡਰ ਪੁਸ਼ਕਿਨ ਦੀ ਇੱਕ ਲੰਮੀ ਕਵਿਤਾ ਹੈ। ਇਹ 1820 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਐਪਿਕ ਪਰੀ ਕਥਾ ਦੇ ਰੂਪ ਵਿੱਚ ਲਿਖੀ ਗਈ ਹੈ ਜਿਸ ਵਿੱਚ ਸਮਰਪਣ (посвящение[1]),ਛੇ "ਗੀਤ" (песни) ਜਾਂ "ਕੈਂਟੋਸ", ਅਤੇ ਇੱਕ ਐਪੀਲਾਗ (эпилог) ਸ਼ਾਮਲ ਹਨ। ਇਸ ਵਿੱਚ ਕੀਵ ਦੇ ਪ੍ਰਿੰਸ ਵਲਾਦੀਮੀਰ ਦੀ ਧੀ ਨੂੰ ਇੱਕ ਜਾਦੂਗਰ ਵਲੋਂ ਉਧਾਲਣ ਅਤੇ ਬਹਾਦਰ ਨਾਈਟ ਰੁਸਲਾਨ ਦੁਆਰਾ ਉਸਨੂੰ ਲਭਣ ਅਤੇ ਬਚਾਉਣ ਦੀ ਕਹਾਣੀ ਦੱਸੀ ਗਈ ਹੈ।

ਰੁਸਲਾਨ ਦੀ ਜਾਦੂਈ ਸਿਰ ਨਾਲਝੜਪ, ਚਿੱਤਰ: ਨਿਕੋਲਾਈ ਗੇ

ਪੁਸ਼ਕਿਨ ਨੇ 1817 ਵਿੱਚ ਇਸ੍ ਕਵਿਤਾ ਨੂੰ ਲਿਖਣਾ ਸ਼ੁਰੂ ਕੀਤਾ। ਇਹ ਉਸ ਦੀਆਂ ਬਚਪਨ ਵਿੱਚ ਸੁਣੀਆਂ ਰੂਸੀ ਲੋਕ ਕਥਾਵਾਂ ਉੱਤੇ ਆਧਾਰਿਤ ਹੈ। ਇਹ 1820 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਤੋਂ ਪਹਿਲਾਂ, ਪੁਸ਼ਕਿਨ ਨੂੰ ਆਜ਼ਾਦੀ ਵਰਗੀਆਂ ਪਹਿਲੋਂ ਲਿਖੀਆਂ ਕਵਿਤਾਵਾਂ ਵਿੱਚਲੇ ਰਾਜਨੀਤਕ ਵਿਚਾਰਾਂ ਕਰ ਕੇ ਰੂਸ ਦੇ ਦੱਖਣ ਵਿੱਚ ਜਲਾਵਤਨ ਕਰ ਦਿੱਤਾ ਸੀ। ਫਿਰ ਇੱਕ ਥੋੜ੍ਹਾ ਸੋਧਿਆ ਹੋਇਆ ਸੰਸਕਰਣ 1828 ਵਿੱਚ ਪ੍ਰਕਾਸ਼ਿਤ ਹੋਇਆ ਸੀ।

ਹਵਾਲੇ[ਸੋਧੋ]

  1. ਇਹ ਅਤੇ ਅੱਗੋਂ ਸਾਰੇ ਬਰੈਕਟ ਮੂਲ ਰੂਸੀ ਸ਼ਬਦ ਦੱਸਣ ਲਈ ਹੋਣਗੇ ਜਿਸਦਾ ਅਨੁਵਾਦ ਬਰੈਕਟ ਦੇ ਪਹਿਲਾਂ ਹੋਵੇਗਾ