ਸਮੱਗਰੀ 'ਤੇ ਜਾਓ

ਰੁੜਕੀ ਪੜਾਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੁੜਕੀ ਪੜਾਓ ਪੰਜਾਬ ਦਾ ਇੱਕ ਪਿੰਡ ਸੀ ਜੋ ਚੰਡੀਗੜ੍ਹ ਦੀ ਉਸਾਰੀ ਵੇਲੇ ਉਜੜੇ ਦਾ ਸ਼ਿਕਾਰ ਹੋਇਆ। ਇਹ ਪਿੰਡ ਰੋਪੜ ਤੋਂ ਅੰਬਾਲਾ ਜਾਣ ਵਾਲੀ ਪੁਰਾਣੀ ਸੜਕ ਉੱਤੇ ਹੁੰਦਾ ਸੀ। ਰਾਹਗੀਰ ਅਤੇ ਤਾਂਗਾ ਚਾਲਕ ਇਸ ਥਾਂ ’ਤੇ ਠਹਿਰ ਕਰਦੇ ਸਨ। ਇਸੇ ਕਰਕੇ ਇਸ ਪਿੰਡ ਦਾ ਨਾਮ ਰੁੜਕੀ ਪੜਾਓ ਪੈ ਗਿਆ ਭਾਵ ਪੜਾਅ ਕਰਨ ਵਾਲੀ ਥਾਂ। ਇਸ ਪਿੰਡ ਦੇ ਦਿਆਲੂ ਲੋਕ ਰਾਹਗੀਰਾਂ ਲਈ ਲੰਗਰ ਆਦਿ ਵੀ ਲਾਉਂਦੇ ਸਨ। ==ਪਿੰਡ ਬਾਰੇ-- ਚੰਡੀਗਡ਼੍ਹ ਸੈਕਟਰ 17 ਤੋਂ ਅੰਬਾਲਾ ਜਾਣ ਵਾਲੀ ਸੜਕ ਦਾ ਚੌਕ ਪਾਰ ਕਰਕੇ ਸੱਜੇ ਹੱਥ ਉੱਚੀ ਥੇਹ ਵਾਲੀ ਜ਼ਮੀਨ ਉੱਤੇ ਸੈਕਟਰ-21 ਹੈ ਜੋ ਪਿੰਡ ਰੁੜਕੀ ਪਡ਼ਾਓ ਦੀ ਯਾਦ ਦਿਵਾਉਂਦਾ ਹੈ। ਇਸ ਪਿੰਡ ਦੀ ਵਾਹੀਯੋਗ ਜ਼ਮੀਨ ਕਰੀਬ ਚਾਰ ਹਜ਼ਾਰ ਵਿੱਘੇ ਦੱਸੀ ਜਾਂਦੀ ਹੈ ਜਿਸ ਉੱਤੇ ਕੁਝ ਹਿੱਸਾ ਸੈਕਟਰ-22 ਅਤੇ ਸੈਕਟਰ-17 ਵਾਲਾ ਹੈ। ਸੈਕਟਰ-17 ਬੈਂਕ ਸੁਕੇਅਰ ਬੰਤ ਸਿੰਘ ਤੇ ਮਹਿਮਾ ਸਿੰਘ ਦੀ ਜ਼ਮੀਨ ’ਤੇ ਬਣਿਆ ਹੋਇਆ ਹੈ। ਬਸਤਾ ਸਿੰਘ ਦੀ ਜ਼ਮੀਨ ਉੱਤੇ ਨੀਲਮ ਸਿਨੇਮਾ ਘਰ ਬਣਿਆ ਹੋਇਆ ਹੈ। ਕਿਰਨ ਸਿਨੇਮਾ ਦੀ ਇਮਾਰਤ ਵੀ ਇਸ ਪਿੰਡ ਦੇ ਬਜ਼ੁਰਗਾਂ ਨੂੰ ਆਪਣੇ ਖੇਤਾਂ ਵਾਲੀ ਜ਼ਮੀਨ ਦੀ ਯਾਦ ਦਿਵਾਉਂਦੀ ਹੈ। ਇਸ ਪਿੰਡ ਵਿੱਚ 55 ਕੁ ਘਰ ਹੁੰਦੇ ਸਨ ਜਿਨ੍ਹਾਂ ਵਿੱਚੋਂ ਬਹੁਤੇ ਕੱਚੇ ਸਨ। ਪਿੰਡ ਵਿੱਚ ਕਈ ਖੂਹ ਸਨ। ਇਸ ਪਿੰਡ ਦੇ ਜ਼ਿਮੀਂਦਾਰਾਂ ਦੇ 17 ਹਲਟ ਸਨ ਜਿਨ੍ਹਾਂ ਦੀ ਸਿੰਜਾਈ ਨਾਲ ਕਣਕ, ਮੱਕੀ, ਕਮਾਦ, ਚਰੀ, ਕਪਾਹ, ਮੂੰਗਫਲੀ ਆਦਿ ਫ਼ਸਲਾਂ ਦੀ ਚੰਗੀ ਖੇਤੀ ਹੁੰਦੀ ਸੀ। ਕਈ ਜ਼ਿਮੀਂਦਾਰ ਗੱਡੀਆਂ ਰਾਹੀਂ ਭਾੜੇ ਦਾ ਕੰਮ ਵੀ ਕਰ ਲੈਂਦੇ ਸਨ। ਟਿਵਾਣਾ, ਸਿੱਧੂ, ਬੈਦਵਾਣ, ਸ਼ੁਕਰੀਏ ਤੇ ਮਾਨ ਗੋਤ ਵਾਲੇ ਲੋਕ ਬੜੇ ਮਿਹਨਤੀ ਸਨ।