ਸਮੱਗਰੀ 'ਤੇ ਜਾਓ

ਰੂਪ-ਵਿਗਿਆਨ (ਭਾਸ਼ਾ-ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੂਪ-ਵਿਗਿਆਨ ਵਿਆਕਰਨ ਦੀ ਇੱਕ ਮਹੱਤਵਪੂਰਨ ਸ਼ਾਖਾ ਹੈ। ਵਿਆਕਰਨ ਦੀ ਦੂਜੀ ਸ਼ਾਖਾ ਵਾਕ-ਵਿਗਿਆਨ (Syntax) ਹੈ। ਭਾਸ਼ਾ-ਵਿਗਿਆਨੀਆਂ ਨੇ ਵੱਖ-ਵੱਖ ਦ੍ਰਿਸ਼ਟੀਆਂ ਤੋਂ ਰੂਪ-ਵਿਗਿਆਨ ਦੇ ਸੰਕਲਪ ਨੂੰ ਪਰਿਭਾਸ਼ਿਤ ਕਰਨ ਦੇ ਯਤਨ ਕੀਤੇ ਹਨ ।
"ਰੂਪ-ਵਿਗਿਆਨ, ਵਿਆਕਰਨ ਦੀ ਇੱਕ ਸ਼ਾਖਾ ਹੈ ਜੋ ਸ਼ਬਦਾਂ ਦੀ ਅੰਦਰੂਨੀ ਬਣਤਰ ਨਾਲ ਸਰੋਕਾਰ ਰੱਖਦੀ ਹੈ... ਰੂਪ-ਵਿਗਿਆਨ, ਪਰਿਭਾਸ਼ਿਕ ਸ਼ਬਦ ਹੈ ਜੋ ਸ਼ਬਦਾਂ ਦੇ ਰੂਪਾਂ ਨਾਲ ਸਬੰਧਿਤ ਹੈ।" - ਪੀ.ਐੱਚ. ਮੈਥਿਊਜ਼, 1993
"ਰੂਪ-ਵਿਗਿਆਨ, ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਸੰਕਲਪ ਹੈ... ਰੂਪ-ਵਿਗਿਆਨ ਸਪੱਸ਼ਟ ਤੌਰ 'ਤੇ ਸ਼ਬਦ-ਰੂਪਾਂ ਦਾ ਅਧਿਐਨ ਹੈ।" - ਜਾੱਨ ਲਾਇਨਜ਼, 1971

ਰੂਪ-ਵਿਗਿਆਨ ਦਾ ਬੁਨਿਆਦੀ ਸਰੋਕਾਰ ਸ਼ਬਦਾਂ ਦੀ ਰਚਨਾ ਕਰਨਾ ਹੈ ਅਤੇ ਉਨ੍ਹਾਂ ਪ੍ਰਚਲਿਤ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਕਰਨਾ ਹੈ। ਇਸ ਨਜ਼ਰੀਏ ਤੋਂ ਰੂਪ-ਵਿਗਿਆਨ ਦਾ ਟੀਚਾ 'ਸ਼ਬਦ' ਹਨ।

ਹਵਾਲੇ[ਸੋਧੋ]