ਰੂਬੀ ਸਹੋਤਾ
ਰੂਬੀ ਸਹੋਤਾ [1] MP (ਜਨਮ 22 ਜੂਨ) ਇੱਕ ਕੈਨੇਡੀਅਨ ਲਿਬਰਲ ਸਿਆਸਤਦਾਨ ਹੈ ਜੋ 2015 ਦੀਆਂ ਕੈਨੇਡੀਅਨ ਸੰਘੀ ਚੋਣਾਂ ਵਿੱਚ ਸੰਘੀ ਰਾਈਡਿੰਗ ਬਰੈਂਪਟਨ ਨੌਰਥ ਦੀ ਨੁਮਾਇੰਦਗੀ ਕਰਨ ਲਈ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿੱਚ ਪਾਰਲੀਮੈਂਟ ਮੈਂਬਰ ਚੁਣੀ ਗਈ ਸੀ। [2] [3]
ਸ਼ੁਰੂਆਤੀ ਜੀਵਨ ਅਤੇ ਸਿੱਖਿਆ
[ਸੋਧੋ]ਸਹੋਤਾ ਦਾ ਜਨਮ ਟੋਰਾਂਟੋ ਵਿੱਚ ਉਸਦੇ ਮਾਪਿਆਂ ਦੇ 1970 ਦੇ ਅਖੀਰ ਵਿੱਚ ਕੈਨੇਡਾ ਆਉਣ ਤੋਂ ਬਾਅਦ ਹੋਇਆ ਸੀ, [4] ਅਤੇ ਉਸਦਾ ਪਾਲਣ ਪੋਸ਼ਣ ਬਰੈਂਪਟਨ ਵਿੱਚ ਹੋਇਆ ਸੀ। ਉਸ ਦੇ ਪਿਤਾ ਪਹਿਲਾਂ ਓਨਟਾਰੀਓ ਸਿੱਖਸ ਅਤੇ ਗੁਰਦੁਆਰਾ ਕੌਂਸਲ ਦਾ ਚੇਅਰਮੈਨ ਸੀ। [5]
ਸਹੋਤਾ ਨੇ 1993 ਤੋਂ 1998 ਤੱਕ ਬਰੈਂਪਟਨ ਦੇ ਸੈਂਟਰਲ ਪੀਲ ਸੈਕੰਡਰੀ ਸਕੂਲ ਵਿੱਚ ਪੜ੍ਹਾਈ ਕੀਤੀ, ਅਤੇ ਫਿਰ 2003 ਵਿੱਚ ਮੈਕਮਾਸਟਰ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਅਤੇ ਅਮਨ ਅਧਿਐਨਾਂ ਵਿੱਚ ਆਨਰਜ਼ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਫਿਰ ਉਸਨੇ ਪੱਛਮੀ ਮਿਸ਼ੀਗਨ ਯੂਨੀਵਰਸਿਟੀ ਦੇ ਕੂਲੀ ਲਾਅ ਸਕੂਲ ਵਿੱਚ ਪੜ੍ਹਾਈ ਕੀਤੀ, 2007 ਵਿੱਚ ਗ੍ਰੈਜੂਏਸ਼ਨ ਕੀਤੀ।
ਕਾਨੂੰਨੀ ਕੈਰੀਅਰ
[ਸੋਧੋ]2007 ਤੋਂ 2012 ਤੱਕ, ਸਹੋਤਾ ਨੇ ਕਮਰਸ਼ੀਅਲ ਮੁਕੱਦਮੇਬਾਜ਼ੀ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਕਲੀਵਲੈਂਡ, ਓਹੀਓ ਵਿੱਚ ਕਾਨੂੰਨ ਦਾ ਪ੍ਰੈਕਟਿਸ ਕੀਤਾ। [6] [7] ਬਾਅਦ ਵਿਚ ਉਹ ਵਕੀਲ ਬਣ ਗਈ।
ਨਿੱਜੀ ਜੀਵਨ
[ਸੋਧੋ]ਉਸਦਾ ਵਿਆਹ ਡਾ. ਤੇਜਿੰਦਰ ਸਹੋਤਾ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇਕ ਪੁੱਤਰ ਹੈ ਜਿਸਦਾ ਨਾਮ ਨਿਹਾਲ ਹੈ।
ਹਵਾਲੇ
[ਸੋਧੋ]- ↑ Alumni Elected Officials | WMU Cooley Law School Western Michigan University]
- ↑ "Liberal Ruby Sahota wins in Brampton North". San Grewal. Toronto Star. 20 October 2015. Retrieved 20 October 2015.
- ↑ "19 Indian-Canadians elected to Canadian parliament". The Economic Times. 20 October 2015. Archived from the original on 11 ਨਵੰਬਰ 2015. Retrieved 20 October 2015.
- ↑ "Debates (Hansard) No. 30 - March 10, 2016 (42-1) - House of Commons of Canada". www.parl.gc.ca.
- ↑ "'Captain's allegations against Canadian minister baseless'". indianexpress.com. 17 April 2017.
- ↑ "Benchmark | Summer 2016". issuu.com. issuu. July 24, 2016. Retrieved February 12, 2019.
- ↑ Ruby Sahota Biography, Liberal.ca.