ਰੂੜੀਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੂੜੀਵਾਲਾ ਪਿੰਡ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ। ਇਹ ਪਿੰਡ ਇਤਿਹਾਸਕ ਨਗਰ ਚੋਹਲਾ ਸਾਹਿਬ ਤੋਂ ਦੱਖਣ ਦੀ ਬਾਹੀ ਉੱਤੇ ਸੱਤ ਕਿਲੋਮੀਟਰ ਦੂਰ ਪਿੰਡ ਚੰਬਾ ਕਲਾਂ (ਬਿਆਸ ਦਰਿਆ ਦੇ ਕੰਢੇ ’ਤੇ) ਨੂੰ ਜਾਂਦੀ ਸੜਕ ਉਪਰ ਤਿੰਨ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਪਿੰਡ ਦਾ ਰਕਬਾ ਤਕਰੀਬਨ 1500 ਏਕੜ (607 ਹੈਕਟੇਅਰ) ਤੋਂ ਉਪਰ ਹੈ। ਇੱਥੋਂ ਕੌਮੀ ਸ਼ਾਹ ਮਾਰਗ (ਅੰਮ੍ਰਿਤਸਰ ਤੋਂ ਹਰੀਕੇ) ਨੰਬਰ 15, ਪੰਜ ਕਿਲੋਮੀਟਰ ਦੀ ਦੂਰੀ ’ਤੇ ਅਤੇ ਰੇਲਵੇ ਸਟੇਸ਼ਨ ਪੱਟੀ 17 ਕਿਲੋਮੀਟਰ ਦੂਰ ਲਹਿੰਦੇ ਪਾਸੇ ਹਨ। 570 ਘਰਾਂ ਦੀ ਆਬਾਦੀ 2850 ਦੇ ਕਰੀਬ ਹੈ।[1] ਬਾਬਾ ਬੀਰ ਸਿੰਘ ਨੌਰੰਗਾਬਾਦੀ ਇਸ ਪਿੰਡ ਵਿੱਚ ਗਿਆਰਾਂ ਸਾਲ ਰਹੇ।

ਪਿੰਡ ਵਿੱਚ ਇਤਿਹਾਸਿਕ ਸਥਾਨ[ਸੋਧੋ]

ਪਿੰਡ ਵਿੱਚ ਗੁਰਦੁਆਰਾ ਭਾਈ ਬੀਰ ਸਿੰਘ, ਗੁਰਦੁਆਰਾ ਬਾਬਾ ਕਾਲਾ ਮਾਹਰ, ਹਰਪੱਤੀ ਦਾ ਇਕ ਗੁਰਦੁਆਰਾ ਅਤੇ ਬਾਬਾ ਜੀਵਨ ਸਿੰਘ ਦੇ ਦੋ ਗੁਰਦੁਆਰੇ ਹਨ। ਪੀਰ ਜ਼ਾਹਿਰ ਵਲੀ ਦੇ ਅਸਥਾਨ ’ਤੇ ਹਰ ਸਾਲ ਸਾਉਣ ਮਹੀਨੇ ਦੇ ਤੀਸਰੇ ਵੀਰਵਾਰ ਮੇਲਾ ਲਗਦਾ ਹੈ। ਅਗਸਤ 2014 ਵਿੱਚ ਪਿੰਡ ਵਾਸੀਆਂ ਨੇ ਗਦਰੀ ਦੇਸ਼ ਭਗਤਾਂ ਤੇ ਫੌਜੀ ਜਵਾਨਾਂ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਕਾਲਾਮਾਹਰ ਦੇ ਨਾਲ ਹੀ ਯਾਦਗਾਰ ਸਮਾਰਕ ਬਣਾਇਆ।

ਹਵਾਲੇ[ਸੋਧੋ]

  1. "ਮਾਈ ਰੂੜੀ ਨੇ ਵਸਾਇਆ ਰੂੜੀਵਾਲਾ". ਪੰਜਾਬੀ ਟ੍ਰਿਬਿਊਨ. 28 ਜਨਵਰੀ 2015. Retrieved 2 ਮਾਰਚ 2016.