ਰੂੰ ਪਿੰਜਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੱਕੜ ਅਤੇ ਤੇਦੀ ਨਾਲ ਬਣੇ ਰੂੰ ਪਿੰਜਣ ਦੇ ਜੈਤਰ ਨੂੰ ਰੂੰ ਪਿੰਜਣੀ ਕਹਿੰਦੇ ਹਨ। ਕਈ ਰੂੰ ਪਿੰਜਣੀ ਨੂੰ ਪਿੰਜਣੀ, ਤਾੜਾ ਅਤੇ ਪੇਂਜਾ ਵੀ ਕਹਿੰਦੇ ਹਨ। ਤਾੜੇ ਦਾ ਕੌਮ ਜਲਾਹ, ਭਰਾਈ ਅਤੇ ਤੇਲੀ ਕਰਦੇ ਸਨ। ਪਿੰਜੀ ਹੋਈ ਰੂ ਨਾਲ ਰਜਾਈਆਂ, ਗਦੈਲੇ ਸਰਹਾਨੇ ਆਦਿ ਭਰਾਏ ਜਾਂਦੇ ਸਨ। ਪਿੰਜੀ ਰੂੰ ਦੀਆਂ ਪੂਣੀਆਂ ਵੱਟੀਆਂ ਜਾਂਦੀਆਂ ਸਨ। ਪੂਣੀ ਕੱਤ ਕੇ ਧਾਗਾ ਬਣਦਾ ਹੈ। ਧਾਗੇ ਤੋਂ ਹਰ ਕਿਸਮ ਦਾ ਕਪੜਾ ਤਿਆਰ ਹੁੰਦਾ ਹੈ। ਰੂੰ ਪਿੰਜਣੀ ਬਣਾਉਣ ਲਈ ਇਕ 6 ਕੁ ਫੁੱਟ ਲੈਮੀ ਤੇ 4 ਕੁ ਇੰਚ ਗੁਲਾਈ ਵਾਲੀ ਲਰ ਲਈ ਜਾਂਦੀ ਸੀ। ਇਸ ਲਰ ਨੂੰ ਡੰਡਾ/ਲੱਚ ਕਹਿੰਦੇ ਸਨ । ਡੰਡੇ ਦਾ ਇਕ ਸਿਰਾ ਥੋੜ੍ਹਾ ਜਿਹਾ ਮੋਟਾ ਰੱਖਿਆ ਜਾਂਦਾ ਸੀ। ਮੋਟੇ ਸਿਰੇ ਵਾਲੇ ਹਿੱਸੇ ਨਾਲ ਇਕ ਫੱਟੀ ਲੱਗੀ ਹੁੰਦੀ ਸੀ ਜਿਸ ਦੇ ਦੋ ਪਾਸੇ ਡੇਢ ਕੁ ਫੁੱਟ ਦੇ ਹੁੰਦੇ ਸਨ ਤੇ ਤੀਜਾ ਤੇ ਚੌਥਾ ਪਾਸਾ ਗੁਲਾਈ ਦੇ ਕੇ ਬਣਾਇਆ ਹੁੰਦਾ ਸੀ। ਇਸ ਫੱਟੀ ਨੂੰ ਪੱਖਾ ਕਹਿੰਦੇ ਸਨ। ਡੋਡੇ ਦੇ ਦੂਸਰੇ ਸਿਰੇ ਤੇ ਵੀ 8/9ਕੁ ਇਚ ਦੀ ਅਰਧ ਗੋਲ ਆਕਾਰ ਦੀ ਫੱਟੀ ਲੱਗੀ ਹੁੰਦੀ ਸੀ। ਇਸ ਫੱਟੀ ਨੂੰ ਮਾਂਗੀ ਕਹਿੰਦੇ ਸਨ । ਮਾਂਗੀ ਉੱਪਰ ਇਕ ਗੁਲਾਈਦਾਰ ਅੱਧਾ ਕੁ ਇੰਚ ਦੀ ਫੱਟੀ ਲੱਗੀ ਹੁੰਦੀ ਸੀ ਜਿਸ ਦੇ ਉੱਪਰ ਦੀ ਤੇਦੀ ਲੰਘਾਈ ਜਾਂਦੀ ਸੀ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.