ਰੇਗੇ
ਦਿੱਖ
ਰੇਗੇ (Reggae) ਇੱਕ ਸੰਗੀਤ ਸ਼ੈਲੀ ਹੈ, ਜੋ 1960ਵਿਆਂ ਦੇ ਦਹਾਕੇ ਵਿੱਚ ਸਭ ਤੋਂ ਪਹਿਲਾਂ ਜਮੈਕਾ ਵਿੱਚ ਵਿਕਸਿਤ ਹੋਈ। ਹਾਲਾਂਕਿ ਇਸ ਨਾਮ ਦਾ ਕਦੇ-ਕਦੇ ਵਿਆਪਕ ਅਰਥਾਂ ਵਿੱਚ ਜਮੈਕਾਈ ਸੰਗੀਤ ਦੀਆਂ ਬਹੁਤ ਸਾਰੀਆਂ ਵੰਨਗੀਆਂ ਲਈ ਪ੍ਰਯੋਗ ਹੁੰਦਾ ਹੈ, ਪਰ ਅਸਲ ਵਿੱਚ ਰੇਗੇ ਸ਼ਬਦ ਇੱਕ ਖਾਸ ਸੰਗੀਤ ਸ਼ੈਲੀ ਦਾ ਲਖਾਇਕ ਹੈ ਜੋ ਸਕਾ ਅਤੇ ਰਾਕਸਟੀਡੀ ਸੰਗੀਤ ਸ਼ੈਲੀਆਂ ਦੇ ਬਾਅਦ ਵਿਕਸਿਤ ਹੋਈ।
ਸ਼ਬਦ ਨਿਰੁਕਤੀ
[ਸੋਧੋ]ਜਮੈਕਾਈ ਅੰਗਰੇਜ਼ੀ ਦੇ ਸ਼ਬਦਕੋਸ਼ ਦੇ 1967 ਦੇ ਐਡੀਸ਼ਨ ਵਿੱਚ ਰੇਗੇ (reggae) ਨੂੰ ਰੇਗੇ (rege) ਲਈ ਹਾਲ ਹੀ ਵਿੱਚ ਸਥਾਪਤ ਵਰਤਨੀ ਵਜੋਂ ਸੂਚੀਬੱਧ ਕੀਤਾ ਗਿਆ, ਕਿਉਂਕਿ ਰੇਗੇ-ਰੇਗੇ (rege-rege) ਸ਼ਬਦ ਦਾ ਮਤਲਬ ਚੀਥੜੇ, ਫਟੇ-ਪੁਰਾਣੇ ਕਪੜੇ ਜਾਂ ਰੱਟਾ, ਝਗੜਾ ਹੋ ਸਕਦਾ ਹੈ।[1]
ਹਵਾਲੇ
[ਸੋਧੋ]- ↑ 1967 Dictionary of Jamaican English