ਰੇਡਾਰ ਇਮੇਜਿੰਗ ਸੈਟੇਲਾਈਟ-੧

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਭਾਰਤ ਵੱਲੋਂ ਰਾਡਾਰ ਇਮੇਜ਼ਿੰਗ ਉਪਗ੍ਰਹਿ-1 (ਰੀਸੈਟ-1) ਦਾ ਪੀ.ਐਸ.ਐਲ.ਵੀ-ਸੀ 19 ਰਾਹੀਂ ਸਫ਼ਲ ਪ੍ਰੀਖਣ ਕੀਤਾ ਗਿਆ । ਇਹ ਉਪਗ੍ਰਹਿ ਮੌਸਮ ਸਬੰਧੀ ਜਾਣਕਾਰੀ ਮੁਹੱਈਆ ਕਰਵਾਏਗਾ। ਇਹ ਉਪਗ੍ਰਹਿ ਪੂਰੀ ਤਰ੍ਹਾਂ ਭਾਰਤ ਵਿੱਚ ਹੀ ਬਣ ਕੇ ਤਿਆਰ ਹੋਇਆ ਹੈ। ਇਸ ਉਪਗ੍ਰਹਿ ਨੂੰ ਅੱਜ ਸਵੇਰੇ 5:47 ਵਜੇ ਦਾਗਿਆ ਗਿਆ ਅਤੇ ਲਗਪਗ 19 ਮਿੰਟ ਬਾਅਦ ਇਸ ਨੂੰ ਸਫ਼ਲਤਾਪੂਰਵਕ ਪੁਲਾੜ ਵਿੱਚ ਸਥਾਪਿਤ ਕਰ ਦਿੱਤਾ ਗਿਆ। ਇਸ ਸਫ਼ਲ ਪ੍ਰੀਖਣ ਤੋਂ ਬਾਅਦ ਭਾਰਤੀ ਵਿਗਿਆਨੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਡਾਰ ਇਮੇਜਿੰਗ ਸੈਟਲਾਈਟ-1 ਨਾਲ ਯੁਕਤ ਪੀ.ਐਸ.ਐਲ.ਵੀ-ਸੀ 19 ਦੇ ਸਫਲ ਪ੍ਰੀਖਣ ਉਤੇ ਭਾਰਤੀ ਪੁਲਾੜ ਖੋਜ ਸੰਗਠਨ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਸੁਨੇਹੇ ਵਿੱਚ ਵਿਗਿਆਨੀਆਂ ਨੂੰ ਕਿਹਾ ਕਿ ਪੀ.ਐਸ.ਏ.ਐਲ.ਵੀ. ਦਾ ਇਸਤੇਮਾਲ ਕਰਨ ਵਾਲਾ ਇਹ ਹੁਣ ਤੱਕ ਦਾ ਸਭ ਤੋਂ ਭਾਰੀ ਉਪਗ੍ਰਹਿ ਹੈ। ਪੀ.ਐਸ.ਏ.ਐਲ.ਵੀ. ਦਾ ਲਗਾਤਾਰ 20ਵਾਂ ਸਫਲ ਪ੍ਰੀਖਣ ਸਾਡੇ ਪੁਲਾੜ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਉਪਗ੍ਰਹਿ ਹਰ ਮੌਸਮ ਵਿੱਚ ਦਿਨ ਰਾਤ ਤਸਵੀਰਾਂ ਲੈਣ ਦੀ ਸਮਰੱਥਾ ਰੱਖਦਾ ਹੈ। ਇਹ ਦੇਸ਼ ਦੀ ਦੂਰ ਸੰਵੇਦੀ ਸਮਰੱਥਾ ਨੂੰ ਹੋਰ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ ਇਸ ਪ੍ਰੀਖਣ ਦੇ ਨਾਲ ਹੀ ਭਾਰਤ ਰਾਡਾਰ ਟੈਕਨਾਲੋਜੀ ਵਾਲੇ ਗਿਣੇ-ਚੁਣੇ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ। ਇਹ ਟੈਕਨਾਲੋਜੀ ਅਜੇ ਤਕ ਸਿਰਫ ਅਮਰੀਕਾ, ਕੈਨੇਡਾ, ਜਾਪਾਨ ਅਤੇ ਯੂਰਪੀ ਸੰਘ ਕੋਲ ਸੀ। ਭਾਰਤ ਹੁਣ ਤਕ ਕੈਨੇਡਾਈ ਉਪਗ੍ਰਹਿ ਦੀਆਂ ਤਸਵੀਰਾਂ 'ਤੇ ਨਿਰਭਰ ਸੀ ਕਿਉਂਕਿ ਮੌਜੂਦਾ ਘਰੇਲੂ ਦੂਰਸੰਵੇਦੀ ਉੇਪਗ੍ਰਹਿ ਬੱਦਲਾਂ ਦੀ ਸਥਿਤੀ ਵਿੱਚ ਧਰਤੀ ਦੀਆਂ ਤਸਵੀਰਾਂ ਨਹੀਂ ਲੈ ਸਕਦੇ ਸਨ। ਸੰਸਦ ਸੈਸ਼ਨ ਦੌਰਾਨ ਸਾਰੇ ਸੰਸਦ ਮੈਂਬਰਾਂ ਨੇ ਵੀ ਇਸਰੋ ਅਤੇ ਸੰਬੰਧਤ ਵਿਗਿਆਨੀਆਂ ਨੂੰ ਇਸ ਕਾਮਯਾਬੀ 'ਤੇ ਵਧਾਈ ਦਿੱਤੀ। ਹਰ ਤਰ੍ਹਾਂ ਦੇ ਮੌਸਮ 'ਚ ਲਵੇਗਾ ਤਸਵੀਰਾਂ ਇਸਰੋ ਦੇ ਧਰੁਵੀ ਉਪਗ੍ਰਹਿ ਪ੍ਰੀਖਣ ਵਾਹਨ (ਪੀ. ਐੱਸ. ਐੱਲ. ਵੀ.) ਵਲੋਂ ਦਾਗ਼ਿਆ ਜਾਣ ਵਾਲਾ ਇਹ ਸਭ ਤੋਂ ਭਾਰੀ ਉੇਪਗ੍ਰਹਿ ਹੈ । ਇਹ ਇਸਰੋ ਦਾ ਪਹਿਲਾ ਰਾਡਾਰ ਇਮੇਜਿੰਗ ਸੈਟੇਲਾਈਟ ਹੋਵੇਗਾ ਜੋ ਹਰ ਤਰ੍ਹਾਂ ਦੇ ਮੌਸਮ, ਵਰਖਾ, ਤੇਜ਼ ਗਰਮੀ, ਬਰਫਬਾਰੀ ਤੇ ਚੱਕਰਵਾਤੀ ਤੂਫਾਨ ਵਿੱਚ ਵੀ ਤਸਵੀਰਾਂ ਲੈਣ ਵਿੱਚ ਸਮਰਥ ਹੈ। 1858 ਕਿਲੋਗ੍ਰਾਮ ਭਾਰ ਵਾਲੇ ਉਪਗ੍ਰਹਿ ਦਾ ਕਾਰਜਕਾਲ 5 ਸਾਲ ਦਾ ਹੈ।

http://www.isro.org/video.aspx