ਰੇਤ ਘੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿੰਨ ਪਾਵਿਆਂ ਵਾਲੀ ਇੱਕ ਰੇਤ ਘੜੀ

ਰੇਤ ਘੜੀ, ਵਕਤ ਮਾਪਣ ਲਈ ਵਰਤੀ ਜਾਣ ਵਾਲੀ ਇੱਕ ਤਰਕੀਬ ਹੁੰਦੀ ਹੈ, ਜੋ ਇੱਕ ਕੰਚ ਦੇ ਗਲਾਸ ਵਿਚੋਂ ਕਿਰਨ ਵਾਲੀ ਰੇਤ ਦੀ ਮਾਤਰਾ ਦੇ ਜ਼ਰੀਏ ਸਮੇਂ ਦਾ ਪਤਾ ਦਿੰਦੀ ਹੈ। ਇਸ ਲਈ ਇਸ ਨੂੰ ਰੇਤ ਘੜੀ ਕਿਹਾ ਜਾਂਦਾ ਹੈ। ਇੱਕ ਪਾਦਰੀ ਨੇ ਅੱਠਵੀਂ ਸਦੀ ਵਿੱਚ ਇਸ ਦੀ ਦੀ ਕਾਢ ਕੱਢੀ ਸੀ। ਇਹ ਡਮਰੂ ਆਕਾਰ ਵਿੱਚ ਕਚ ਦੇ ਦੋ ਬਲਬ-ਨੁਮਾ ਪਾਤਰ ਜੋੜ ਕੇ ਬਣਾਈ ਜਾਂਦੀ ਹੈ। ਪਾਤਰਾਂ ਦੇ ਤੰਗ ਮੂੰਹ ਜੁੜਨ ਵਾਲੀ ਥਾਂ ਇੱਕ ਭੀੜੀ ਮੋਰੀ ਹੁੰਦੀ ਹੈ। ਉੱਪਰਲੇ ਪਾਤਰ ਦੀ ਰੇਤ ਸਹਿਜੇ ਸਹਿਜੇ ਹੇਠਲੇ ਪਾਤਰ ਵਿੱਚ ਕਿਰਦੀ ਜਾਂਦੀ। ਪੂਰੀ ਰੇਤ ਕਿਰਨ ਤੇ ਇੱਕ ਇੱਕਾਈ ਸਮਾਂ ਬੀਤ ਜਾਂਦਾ ਹੈ ਅਤੇ ਇਸ ਦੇ ਬਾਅਦ ਤਰਕੀਬ ਨੂੰ ਉਲਟਾ ਕਰ ਦਿੱਤਾ ਜਾਂਦਾ ਹੈ।