ਰੇਲਵੇ ਸਟੇਸ਼ਨ
ਦਿੱਖ
ਰੇਲਵੇ ਸਟੇਸ਼ਨ ਜਾਂ ਰੇਲ ਅੱਡਾ ਕਿਸੇ ਰੇਲ ਪਟੜੀ ਤੇ ਐਸੀ ਥਾਂ ਹੁੰਦੀ ਹੈ ਜਿਥੇ ਰੇਲ ਗੱਡੀ ਆਪਣੇ ਵੇਲੇ ਨਾਲ਼ ਰੁਕੇ, ਪਾਂਧੀ ਜਾਂ ਸਮਾਨ ਉਤਾਰੇ ਤੇ ਚੜ੍ਹਾਵੇ। ਇਹਦੇ ਵਿਚ ਰੇਲ ਦੀ ਪਟੜੀ ਨਾਲ਼ ਇਕ ਪੱਟੀ ਹੁੰਦਾ ਹੈ ਤੇ ਇਹਦੇ ਨਾਲ਼ ਇਕ ਮਕਾਨ ਹੁੰਦਾ ਹੈ ਜਿਥੋਂ ਟਿਕਟ ਮਿਲਦੇ ਹਨ ਤੇ ਉਡੀਕ ਕਰਨ ਲਈ ਬੈਠਣ ਦੀ ਥਾਂ ਹੁੰਦੀ ਹੈ। ਇਕ ਸਟੇਸ਼ਨ ਜ਼ਮੀਨ ਜਾਂ ਪਟੜੀ ਦੀ ਪੱਧਰ ਤੇ, ਜ਼ਮੀਨ ਦੇ ਥੱਲੇ ਜਾਂ ਜ਼ਮੀਨ ਤੋਂ ਉੱਪਰ ਵੀ ਹੋ ਸਕਦਾ ਹੈ।