ਰੈਫ਼ਲੇਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੈਫ਼ਲੇਸ਼ੀਆ ਮੁੱਖ ਤੌਰ ਤੇ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ ਅਤੇ ਫ਼ਿਲੀਪਾਈਨਜ਼ ਵਿੱਚ ਮਿਲਣ ਵਾਲਾ ਇੱਕ ਪਰਜੀਵੀ ਬੂਟਾ ਹੈ ਜਿਸਦਾ ਫੁੱਲ ਬਨਸਪਤ ਜਗਤ ਵਿੱਚ ਸਭ ਤੋਂ ਵੱਡਾ ਹੁੰਦਾ ਹੈ।[1] ਇਸ ਦੀਆਂ ਸਾਰੀਆਂ ਕਿਸਮਾਂ ਦੇ ਫੁੱਲ ਛੂਹਣ ਨੂੰ ਮਾਸ ਜਿਹੇ ਹੁੰਦੇ ਹਨ ਅਤੇ ਉਹਨਾਂ ਵਿੱਚੋਂ ਸੜੇ ਹੋਏ ਮਾਸ ਦੀ ਸੜਾਂਦ ਆਉਂਦੀ ਹੈ ਜਿਸ ਕਰਕੇ ਕੁਝ ਕੀਟ-ਪਤੰਗੇ ਇਸ ਵੱਲ ਖਿੱਚੇ ਚਲੇ ਆਉਂਦੇ ਹਨ। ਇਹ ਦੂਸਰੇ ਬੂਟਿਆਂ ਦੀਆਂ ਜੜ੍ਹਾਂ ਵਿੱਚੋਂ ਪੋਸ਼ਕ ਤੱਤ ਚੂਸਦਾ ਹੈ।

ਰੈਫ਼ਲੇਸ਼ੀਆ ਦਾ ਫੁੱਲ

ਹਵਾਲੇ[ਸੋਧੋ]